ਲਖਨਊ ਵਿਚ ਹੋਏ ਪਬਜੀ ਹੱਤਿਆਕਾਂਡ ਵਿਚ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਮਾਂ ਸਾਧਨਾ ਸਿੰਘ ਦੀ ਹੱਤਿਆ ਦੇ ਪਿੱਛੇ ਪਬਜੀ ਗੇਮ ਵਜ੍ਹਾ ਨਹੀਂ ਸੀ। ਇਹ ਕਹਾਣੀ ਪੁਲਿਸ ਦੀ ਗੜ੍ਹੀ ਹੋਈ ਹੈ। ਪੁੱਤ ਇੱਕ ਵੱਡੇ ਬਿਲਡਰ ਦੇ ਘਰ ਵਿਚ ਆਉਣ-ਜਾਣ ਤੋਂ ਪ੍ਰੇਸ਼ਾਨ ਸੀ। ਉਸ ਨੇ ਆਸਨਸੋਲ ਵਿਚ ਤਾਇਨਾਤ ਆਪਣੇ ਫੌਜੀ ਪਿਤਾ ਦੀ ਮਾਂ ਦੀ ਬਿਲਡਰ ਨਾਲ ਦੋਤੀ ਬਾਰੇ ਦੱਸਿਆ ਸੀ।
ਪਿਤਾ ਨੇ ਕਿਹਾ ਮੈਂ ਉਥੇ ਹੁੰਦਾ ਤਾਂ ਬਿਲਡਰ ਤੇ ਤੇਰੀ ਮਾਂ ਦੋਵਾਂ ਨੂੰ ਗੋਲੀ ਮਾਰ ਦਿੰਦਾ। ਹੁਣ ਜੋ ਤੈਨੂੰ ਸਮਝ ਵਿਚ ਆਏ ਉਹ ਕਰ। ਪਿਤਾ ਤੋਂ ਮਿਲੇ ਇਸ ਇਸ਼ਾਰੇ ਦੇ ਬਾਅਦ ਬੇਟੇ ਨੇ ਮਾਂ ਦੀ ਹੱਤਿਆ ਦਾ ਤਾਣਾ ਬਾਣਾ ਬੁਣ ਲਿਆ। ਇਸ ਦੌਰਾਨ ਬਿਲਡਰ ਦਾ ਘਰ ਵਿਚ ਆਉਣਾ-ਜਾਣਾ ਲੱਗਾ ਰਿਹਾ। 4 ਜੂਨ ਦੀ ਰਾਤ 16 ਸਾਲ ਦੇ ਬੇਟੇ ਨੇ ਆਪਣੀ ਮਾਂ ਨੂੰ ਗੋਲੀ ਮਾਰ ਦਿੱਤੀ।
ਇਸ ਹੱਤਿਆਕਾਂਡ ਦੀ ਜ਼ਮੀਨ ਇੱਕ ਸਾਲ ਪਹਿਲਾਂ ਤਿਆਰ ਹੋਈ ਸੀ। ਜਦੋਂ ਦੋਸ਼ੀ ਪੁੱਤ ਆਪਣੇ ਮਾਮਾ ਦੇ ਘਰ ਬਨਾਰਸ ਤੋਂ ਲਖਨਊ ਵਾਪਸ ਆਇਆ। ਉਸ ਨੇ ਮਾਂ ਸਾਧਨ ਦੇ ਮੋਬਾਈਲ ਵਿਚ ਕੁਝ ਕਾਲ ਰਿਕਾਰਡਿੰਗ ਸੁਣੀ। ਇਸ ਵਿਚ ਉਸ ਦੀ ਮਾਂ ਕਿਸੇ ਸ਼ਖਸ ਨਾਲ ਗੱਲ ਕਰ ਰਹੀ ਸੀ। ਪੁੱਤ ਨੂੰ ਅੰਦਾਜ਼ਾ ਹੋ ਗਿਆ ਕਿ ਪਿਤਾ ਦੀ ਬਾਹਰ ਪੋਸਟਿੰਗ ਹੋਣ ਕਾਰਨ ਮਾਂ ਦਾ ਕਿਸੇ ਦੂਜੇ ਇਨਸਾਨ ਦੇ ਨੇੜੇ ਚਲੀ ਗਈ ਹੈ।
ਬੇਟੇ ਲਈ ਇਹ ਬਰਦਾਸ਼ਤ ਕਰਨਾ ਮੁਸ਼ਕਲ ਹੋ ਗਿਆ। ਉਸ ਨੇ ਆਸਨਸੋਲ ਵਿਚ ਪਿਤਾ ਨਵੀਨ ਨੂੰ ਇਹ ਗੱਲ ਕਰਕੇ ਦੱਸੀ। ਇਕ ਰਿਕਾਰਡਿੰਗ ਵੀ ਉਨ੍ਹਾਂ ਨੇ ਬਤੌਰ ਸਬੂਤ ਭੇਜੀ। ਇਹ ਉਹ ਘਟਨਾਕ੍ਰਮ ਸੀ ਜਿਥੋਂ ਪਿਤਾ ਤੇ ਮਾਂ ਵਿਚ ਝਗੜੇ ਸ਼ੁਰੂ ਹੋਇਆ। ਪਿਤਾ ਨਵੀਨ ਦੇ ਪੁੱਛੇ ਸਵਾਲਾਂ ‘ਤੇ ਮਾਂ ਸਾਧਨਾ ਜਵਾਬ ਨਹੀਂ ਦੇ ਸਕੀ ਸੀ।
ਸਾਧਨਾ ਆਪਣੀ ਨਿੱਜੀ ਜ਼ਿੰਦਗੀ ‘ਚ ਬੇਟੇ ਦੀ ਦਖਲਅੰਦਾਜ਼ੀ ਅਤੇ ਪਤੀ ਤੋਂ ਦੂਰੀ ਬਰਦਾਸ਼ਤ ਨਹੀਂ ਕਰ ਸਕੀ ਸੀ। ਉਸ ਨੇ ਪੁੱਤਰ ਨੂੰ ਘਰ ਵਿੱਚ ਨੌਕਰ ਵਜੋਂ ਰੱਖਣਾ ਸ਼ੁਰੂ ਕਰ ਦਿੱਤਾ। ਝਾੜੂ, ਪੋਚੇ ਤੋਂ ਲੈ ਕੇ ਕੱਪੜੇ ਸਾਫ਼ ਕਰਨ ਤੱਕ ਦਾ ਬੋਝ ਪੁੱਤਰ ‘ਤੇ ਪਾ ਦਿੱਤਾ। ਬੇਟਾ ਸਭ ਕੁਝ ਝੱਲਦਾ ਰਿਹਾ, ਕਿਉਂਕਿ ਪਿਤਾ ਨਵੀਨ ਦੀ ਪੋਸਟਿੰਗ ਆਸਨਸੋਲ ‘ਚ ਦੂਰ ਸੀ। ਮਾਂ ਦੀਆਂ ਇਨ੍ਹਾਂ ਹਰਕਤਾਂ ਨੇ ਪੁੱਤਰ ਦੇ ਦਿਲ ਵਿੱਚ ਨਫ਼ਰਤ ਭਰ ਦਿੱਤੀ। ਪੁੱਤਰ ਇਹ ਸਭ ਕੁਝ ਪਿਤਾ ਨੂੰ ਫ਼ੋਨ ‘ਤੇ ਦੱਸਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: