ਕੇਂਦਰ ਸਰਕਾਰ ਦੇ 31 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਜਲਦ ਹੀ ਨਵੇਂ ਸਾਲ ਦਾ ਤੋਹਫਾ ਮਿਲਣ ਜਾ ਰਿਹਾ ਹੈ। ਕੇਂਦਰ ਇਸ ਮਹੀਨੇ ਮਹਿੰਗਾਈ ਭੱਤੇ ਦੇ ਏਰੀਅਰ ਦਾ ਭੁਗਤਾਨ ਕਰ ਸਕਦੀ ਹੈ। ਸਰਕਾਰ ਪਿਛਲੇ 18 ਮਹੀਨੇ ਦੇ ਅਟਕੇ ਡੀਏ ਏਰੀਏ ਦਾ ਇਕੱਠੇ ਭੁਗਤਾਨ ਕਰਨ ਦੀ ਤਿਆਰੀ ਵਿਚ ਹੈ। ਜੇਕਰ ਇੰਝ ਹੋਇਆ ਤਾਂ ਆਉਣ ਵਾਲੇ ਦਿਨਾਂ ਵਿਚ ਕੇਂਦਰ ਦੇ ਮੁਲਾਜ਼ਮਾਂ ਨੂੰ ਇੱਕ ਵਾਰ ‘ਚ 2 ਲੱਖ ਰੁਪਏ ਤੋਂ ਵੱਧ ਦੀ ਮੋਟੀ ਰਕਮ ਹੱਥ ਲੱਗ ਸਕਦੀ ਹੈ।
1 ਮਾਰਚ 2019 ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੀ ਗਿਣਤੀ 31.43 ਲੱਖ ਸੀ। ਕੋਵਿਡ ਕਾਰਨ ਪੈਦਾ ਹੋਏ ਹਾਲਾਤ ਕਾਰਨ ਡੀਏ ਦਾ ਭੁਗਤਾਨ 18 ਮਹੀਨੇ ਤੋਂ ਪੈਂਡਿੰਗ ਹੈ। ਕੇਂਦਰ ਸਰਕਾਰ ਇਨ੍ਹਾਂ ਕਰਮਚਾਰੀਆਂ ਦੇ 18 ਮਹੀਨਿਆਂ ਦੇ ਪੈਂਡਿੰਗ ਡੀਏ ਨੂੰ ਇਸ ਮਹੀਨੇ ਕਲੀਅਰ ਕਰਨ ਵਾਲੀ ਹੈ।
ਇਸ ਬਾਰੇ ਅਗਲੀ ਸੈਂਟਰਲ ਕੈਬਨਿਟ ਦੀ ਬੈਠਕ ‘ਚ ਫੈਸਲਾ ਲਿਆ ਜਾ ਸਕਦਾ ਹੈ। ਇਸ ਬੈਠਕ ‘ਚ ਡੀਏ ਅਤੇ ਡੀਆਰ ਨੂੰ ਵਧਾਉਣ ਦਾ ਫੈਸਲਾ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਕੰਪਨਸੇਸ਼ਨ ਵਧਾਉਣ ਦੀ ਵੀ ਤਿਆਰੀ ਹੈ।ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪਿਛਲੇ ਸਾਲ ਅਕਤੂਬਰ ‘ਚ ਡੀਏ ਤੇ ਡੀਆਰ ਨੂੰ 17 ਫੀਸਦੀ ਤੋਂ ਵਧਾ ਕੇ 31 ਫੀਸਦੀ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਗੌਰਤਲਬ ਹੈ ਕਿ ਮਹਿੰਗਾਈ ਨੂੰ ਬੇਅਸਰ ਕਰਨ ਲਈ ਕੇਂਦਰ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਨੂੰ ਸਾਲ ਵਿਚ ਦੋ ਵਾਰ ਡੀਏ-ਡੀਆਰ ਦੇ ਵਾਧੇ ਦਾ ਫਾਇਦਾ ਦਿੱਤਾ ਜਾਂਦਾ ਹੈ। ਜੇਕਰ ਆਉਣ ਵਾਲੀ ਬੈਠਕ ‘ਚ 18 ਮਹੀਨੇ ਦਾ ਏਰੀਅਰ ਕਲੀਅਰ ਹੋਣ ਦਾ ਫੈਸਲਾ ਲਿਆ ਗਿਆ ਤਾਂ ਲੈਵਲ-1 ਮੁਲਾਜ਼ਮਾਂ ਨੂੰ 11880 ਰੁਪਏ ਤੋਂ ਲੈ ਕੇ 37,554 ਰੁਪਏ ਤੱਕ ਮਿਲਣਗੇ। ਇਸੇ ਤਰ੍ਹਾਂ ਲੈਵਲ-13 ਕਰਮਚਾਰੀਆਂ ਨੂੰ ਇੱਕ ਵਾਰ ‘ 1,44,200 ਰੁਪਏ ਤੋਂ 2,18,200 ਰੁਪਏ ਤੱਕ ਮਿਲ ਸਕਦੇ ਹਨ।