ਪੰਜਾਬ ਵਿਚ ਲਗਾਤਾਰ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਹੇਅਰ ਨੂੰ ਫਿਲੀਪੀਨਜ਼ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਗਿਆ ਹੈ। ਮੁਲਜ਼ਮ ਨੂੰ NIA ਨੇ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਗੈਂਗਸਟਰ ਅੰਮ੍ਰਿਤਪਾਲ ਸਿੰਘ ਨਾਮੀ ਗੈਂਗਸਟਰ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਪਾਲ ਸਿੰਘ ਹੇਅਰ ਪੰਜਾਬ ਦੇ ਮੋਗਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਹ ਕਈ ਸਾਲਾਂ ਤੋਂ ਫਿਲੀਪੀਨਜ਼ ਵਿਚ ਰਹਿ ਰਿਹਾ ਸੀ। ਉਸ ਨੇ ਪੰਜਾਬ ਵਿਚ ਕਈ ਵਾਰਦਾਤਾਂ ਨੂੰ ਅੰਜਾਮ ਵੀ ਦਿਵਾਇਆ ਹੈ। ਇੰਟਰਪੋਲ, ਸੈਂਟਰਲ ਏੇਜੰਸੀ ਤੇ ਇੰਟਰਨੈਸ਼ਨਲ ਏਜੰਸੀ ਦੇ ਸਹਿਯੋਗ ਨਾਲ ਮੁਲਜ਼ਮ ਨੂੰ ਭਾਰਤ ਲਿਆਉਣਾ ਸੰਭਵ ਹੋ ਸਕਿਆ।
ਇਹ ਵੀ ਪੜ੍ਹੋ : ਮੁੜ ਬਦਲੇਗਾ ਮੌਸਮ ਦਾ ਮਿਜਾਜ਼ ! ਮੌਸਮ ਵਿਭਾਗ ਨੇ 22 ਤੋਂ 28 ਮਈ ਤੱਕ ਮੀਂਹ ਤੇ ਝੱਖੜ ਦੀ ਜਤਾਈ ਸੰਭਾਵਨਾ
ਅੰਮ੍ਰਿਤਪਾਲ ਸਿੰਘ ਤੇ ਅੱਤਵਾਦੀ ਸੁੱਖਾ ਦੁਲੇਕੇ ਨਾਲ ਵੀ ਸਬੰਧ ਹਨ। ਏਅਰਪੋਰਟ ਤੋਂ NIA ਨੇ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ। ਮਾਰਚ ਮਹੀਨੇ ਵਿਚ ਇੰਟਰਪੋਲ ਨੇ ਇਸ ਨੂੰ ਇਲੋ-ਇਲੋ ਸ਼ਹਿਰ ਤੋਂ ਗ੍ਰਿਫਤਾਰ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: