ਐੱਨ.ਆਈ.ਏ. ਨੇ ਦੇਸ਼ ਦੇ ਕੁਝ ਸੂਬਿਆਂ ਵਿਚ ਛਾਪੇਮਾਰੀ ਕੀਤੀ ਹੈ। ਜਿਨ੍ਹਾਂ ਸੂਬਿਆਂ ਵਿਚ ਛਾਪੇਮਾਰੀ ਹੋਈ ਹੈ ਉਨ੍ਹਾਂ ਵਿਚ ਪੰਜਾਬ, ਹਰਿਆਣਾ, ਦਿੱਲੀ, ਐੱਨਸੀਆਰ ਤੇ ਰਾਜਸਥਾਨ ਹੈ। ਇਨ੍ਹਾਂ ਸੂਬਿਆਂ ਵਿਚ 50 ਥਾਵਾਂ ‘ਤੇ ਛਾਪੇਮਾਰੀਆਂ ਹੋਈਆਂ ਹਨ। ਇਸ ਤੋਂ ਬਾਅਦ NIA ਨੇ ਕਿਹਾ ਹੈ ਕਿ ਵਿਦੇਸ਼ਾਂ ਵਿਚ ਮਸ਼ਹੂਰ ਅਪਰਾਧਿਕ ਗਿਰੋਹਾਂ ਨੇ ਅੱਤਵਾਦੀ ਸੰਗਠਨਾਂ ਨਾਲ ਗਠਜੋੜ ਕੀਤਾ। ਨਾਲ ਹੀ ਉਹ ਡਾਕਟਰਾਂ, ਵਪਾਰੀਆਂ ਸਣੇ ਹੋਰ ਪੇਸ਼ੇਵਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਅਪਰਾਧਿਆਂ ਵਿਚੋਂ ਇਕ ਗੋਲਡੀ ਬਰਾੜ ਸੀ, ਜੋ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਦੋਸ਼ੀ ਸੀ।
ਪਾਕਿਸਤਾਨ, ਕੈਨੇਡਾ, ਮਲੇਸ਼ੀਆ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿਚੋਂ ਅਪਰਾਧੀ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਨਾਲ ਹੀ ਲੋਕਾਂ ਵਿਚ ਡਰ ਕਾਇਮ ਕਰਨ ਅਤੇ ਉਗਰਾਹੀ ਲਈ ਟਾਰਗੈੱਟ ਕੀਲਿੰਗ ਕਰ ਰਹੇ ਹਨ। ਐੱਨਆਈਏ ਨੇ ਕਿਹਾ ਕਿ ਉਹ ਡਰੱਗਸ ਤੇ ਹਥਿਆਰਾਂ ਦੀ ਵੀ ਤਸਕਰੀ ਕਰ ਰਹੇ ਹਨ।
ਲਾਰੈਂਸ ਬਿਸ਼ਨੋਈ, ਕਪਿਲ ਸਾਂਗਵਾਲ ਤੇ ਨੀਰਜ ਬਵਾਨਾ ਵਰਗੇ ਗੈਂਗਸਟਰਾਂ ਖਿਲਾਫ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹਨ। ਕੇਂਦਰੀ ਗ੍ਰਹਿ ਮੰਤਰਾਲੇ ਨੇ ਐੱਨਆਈਏ ਤੋਂ ਅਜਿਹੇ ਪੂਰੇ ਨੈਟਵਰਕ ਨੂੰ ਉਖਾੜ ਸੁੱਟਣ ਨੂੰ ਕਿਹਾ ਹੈ। ਲਗਭਗ ਦਰਜਨ ਭਰਨ ਗਿਰੋਹਾਂ ਦਾ ਡੋਜੀਅਰ ਤਿਆਰ ਕਰਕੇ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਜਾਂਚ ਵਿਚ ਜੁਟੀ ਪੁਲਿਸ ਤੇ ਵਧਾਈ ਸੁਰੱਖਿਆ
NIA ਦੇ ਇਕ ਅਧਿਕਾਰੀ ਨੇ ਕਿਹਾ ਕਿ ਅਜਿਹੇ ਕਈ ਮਾਮਲੇ ਹਨ ਜਿਨ੍ਹਾਂ ਵਿਚ ਡਾਕਟਰਾਂ ਤੇ ਵਪਾਰੀਆਂ ਸਣੇ ਕਈ ਪੇਸ਼ੇਵਰਾਂ ਨੂੰ ਜਬਰਨ ਵਸੂਲੀ ਦੇ ਫੋਨ ਆ ਰਹੇ ਹਨ। ਇਨ੍ਹਾਂ ਵਿਚੋਂ ਕੁਝ ਮਾਮਲੇ ਪੀੜਤਾਂ ਵੱਲੋਂ ਦਰਜ ਨਹੀਂ ਕੀਤੇ ਜਾ ਰਹੇ ਪਰ ਅਸੀਂ ਕਾਲ ਨੂੰ ਟਰੈਕ ਕਰਕੇ ਤੇ ਲਿੰਕ ਸਥਾਪਤ ਕਰਨ ਵਿਚ ਸਫਲ ਰਹੇ ਅਤੇ ਉਸ ਦੇ ਬਾਅਦ ਅਸੀਂ ਛਾਪੇਮਾਰੀ ਕੀਤੀ। ਉਨ੍ਹਾਂ ਕਿਹਾ ਕਿ ਇਹ ਗਿਰੋਹ ਵੱਡੇ ਪੱਧਰ ‘ਤੇ ਜਨਤਾ ਵਿਚ ਡਰ ਪੈਦਾ ਕਰਨ ਲਈ ਸਾਈਬਰ ਸਪੇਸ ਦਾ ਇਸਤੇਮਾਲ ਕਰ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਵਿਚੋਂ ਕੁਝ ਗਿਰੋਹ ਜੇਲ੍ਹਾਂ ਤੋਂ ਵੀ ਕੰਮ ਕਰ ਰਹੇ ਹਨ। ਪੰਜਾਬ ਵਿਚ ਸ਼ੌਰਿਆ ਚੱਕਰ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਜ਼ਿਆਦਾਤਰ ਸਾਜ਼ਿਸ਼ਾਂ ਵੱਖ-ਵੱਖ ਸੂਬਿਆਂ ਦੀ ਜੇਲ੍ਹਾਂ ਦੇ ਅੰਦਰ ਤੋਂ ਰਚੀ ਜਾ ਰਹੀ ਸੀ।