ਮਨਸੁਖ ਹਿਰੇਨ ਹੱਤਿਆ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀ ਸਚਿਨ ਵਾਜੇ ਨੇ ਪ੍ਰਦੀਪ ਸ਼ਰਮਾ ਨੂੰ ਇਸ ਲਈ 45 ਲੱਖ ਰੁਪਏ ਦਿੱਤੇ ਸਨ। NIA ਨੇ ਮੁੰਬਈ ਹਾਈਕੋਰਟ ਵਿਚ ਚਾਰਜਸ਼ੀਟ ਕਰਕੇ ਪ੍ਰਦੀਪ ਸ਼ਰਮਾ ਨੂੰ ਸਨਮੁਖ ਹਿਰੇਨ ਦੀ ਹੱਤਿਆ ਦਾ ਦੋਸ਼ੀ ਦੱਸਿਆ ਹੈ।
NIA ਮੁਤਾਬਕ ਮੁੰਬਈ ਪੁਲਿਸ ਕਮਿਸ਼ਨਰ ਦੇ ਆਫਿਸ ਵਿਚ ਹੱਤਿਆ ਦੀ ਸਾਜ਼ਿਸ਼ ਰਚੀ ਗਈ। ਸਚਿਨ ਵਾਜੇ ਨੇ ਇਸ ਕੰਮ ਲਈ ਪ੍ਰਦੀਪ ਸ਼ਰਮਾ ਨੂੰ 45 ਲੱਖ ਰੁਪਏ ਦਿੱਤੇ ਸਨ। ਮਨਸੁਖ ਹਿਰੇਨ ਦੇਸ਼ ਦੇ ਮਸ਼ਹੂਰ ਬਿਜ਼ਨੈੱਸਮੈਨ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਦੇ ਬਾਹਰ ਵਿਸਫੋਟਕ ਨਾਲ ਭਰੀ ਕਾਰ ਦੇ ਮਾਲਕ ਸਨ। ਉਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਐੱਨਆਈਏ ਨੇ ਆਪਣੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਐਨਕਾਊਂਟਰ ਸਪੈਸ਼ਲਿਸਟ ਦੇ ਨਾਂ ਨਾਲ ਚਰਚਿਤ ਸਾਬਕਾ ਪੁਲਿਸ ਅਧਿਕਾਰੀ ਪ੍ਰਦੀਪ ਸ਼ਰਮਾ ਮਨਸੁਖ ਹਿਰੇਨ ਹੱਤਿਆ ਮਾਮਲੇ ਦੇ ਮੁੱਖ ਸਾਜ਼ਿਸ਼ ਕਰਤਾ ਹਨ। ਪ੍ਰਦੀਪ ਸ਼ਰਮਾ ਨੂੰ 17 ਜੂਨ 2021 ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਫਿਲਹਾਲ ਉਹ ਨਿਆਂਇਕ ਹਿਰਾਸਤ ਵਿਚ ਹਨ।
ਜਾਂਚ ਏਜੰਸੀ ਨੇ ਬਾਂਬੇ ਹਾਈਕੋਰਟ ਵਿਚ ਪ੍ਰਦੀਪ ਸ਼ਰਮਾ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ। ਐੱਨਆਈਏ ਨੇ ਕਿਹਾ ਕਿ ਉਹ ਬੇਗੁਨਾਹ ਨਹੀਂ ਹੈ। ਉਨ੍ਹਾਂ ਨੇ ਕਤਲ, ਅੱਤਵਾਦੀ ਕਾਰਵਾਈਆਂ ਅਤੇ ਅਪਰਾਧਿਕ ਸਾਜ਼ਿਸ਼ ਵਰਗੇ ਅਪਰਾਧ ਕੀਤੇ ਹਨ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਲਈ ਵੱਖਰੀ ਤਰੀਕ 17 ਜੁਲਾਈ ਤੈਅ ਕੀਤੀ ਹੈ, ਹੁਣ 17 ਜੁਲਾਈ ਨੂੰ ਇਸ ਮਾਮਲੇ ‘ਤੇ ਹੋਰ ਬਹਿਸ ਹੋਵੇਗੀ। ਦੱਸ ਦਈਏ ਕਿ ਮਨਸੁਖ ਹੀਰੇਨ ਦੀ ਲਾਸ਼ 5 ਮਾਰਚ 2021 ਨੂੰ ਮੁੰਬਈ ਦੇ ਕੋਲ ਇੱਕ ਨਦੀ ‘ਤੇ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -: