ਜੰਮੂ-ਕਸ਼ਮੀਰ ਵਿਚ ਫੌਜ ਦੇ ਜਵਾਨਾਂ ‘ਤੇ ਅੱਤਵਾਦੀ ਹਮਲੇ ਦੀ ਜਾਂਚ ਲਈ ਰਾਸ਼ਟਰੀ ਜਾਂਚ ਏਜੰਸੀ ਤੇ 8 ਮੈਂਬਰੀ ਫੌਰੈਂਸਿੰਕ ਟੀਮ ਪੁੰਛ ਰਵਾਨਾ ਹੋ ਗਈ ਹੈ। ਟੀਮ ਘਟਨਾ ਵਾਲੀ ਥਾਂ ਭੀਮਬੇਰ ਗਲੀ ਇਲਾਕੇ ਵਿਚ ਦੁਪਹਿਰ ਤੱਕ ਪਹੁੰਚੇਗੀ। ਬੰਬ ਡਿਸਪੋਜਲ ਸਕਾਡ ਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ ਟੀਮ ਨੇ ਸਵੇਰੇ ਜਾ ਕੇ ਪੂਰੇ ਇਲਾਕੇ ਦੀ ਜਾਂਚ ਕੀਤੀ। ਘਟਨਾ ਵਾਲੀ ਥਾਂ ਪੁੰਛ ਤੋਂ 90 ਕਿਲੋਮੀਟਰ ਦੂਰ ਹੈ।
ਪੂਰੇ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਡ੍ਰੋਨ-ਸਨਿਫਰ ਡੌਗ ਦੀ ਮਦਦ ਲਈ ਜਾ ਰਹੀ ਹੈ। ਹਮਲੇ ਵਿਚ ਰਾਸ਼ਟਰੀ ਰਾਈਫਲਸ ਯੂਨਿਟ ਦੇ 5 ਜਵਾਨ ਸ਼ਹੀਦ ਹੋ ਗਏ ਸਨ। ਹਮਲੇ ਦੀ ਜ਼ਿੰਮੇਵਾਰੀ ਪੀਪਲਜ਼ ਐਂਟੀ ਫਾਸਿਸਟ ਫਰੰਟ ਨੇ ਲਈ ਹੈ। ਕੱਲ ਦੁਪਹਿਰ ਫੌਜ ਨੇ ਇਸ ਨੂੰ ਹਾਦਸਾ ਦੱਸਿਆ ਸੀ ਪਰ ਸ਼ਾਮ 6.33 ਵਜੇ ਪੁਸ਼ਟੀ ਕੀਤੀ ਕਿ ਇਹ ਅੱਤਵਾਦੀ ਹਮਲਾ ਹੈ।
ਹਮਲਾ ਦੁਪਹਿਰ 3 ਵਜੇ ਰਾਜੌਰੀ ਸੈਕਟਰ ਵਿਚ ਹੋਇਆ ਉਦੋਂ ਫੌਜ ਦੇ ਤਿੰਨ ਵਾਹਨ ਜਵਾਨਾਂ ਨੂੰ ਲੈ ਕੇ ਰਾਜੌਰੀ-ਪੁੰਛ ਨੈਸ਼ਨਲ ਹਾਈਵੇ ‘ਤੇ ਭੀਮਬੇਰ ਗਲੀ ਤੋਂ ਪੁੰਛ ਵੱਲ ਜਾ ਰਹੇ ਸਨ। ਤੇਜ਼ ਮੀਂਹ ਤੇ ਘੱਟ ਵਿਜੀਬਿਲਟੀ ਦਾ ਫਾਇਦਾ ਚੁੱਕ ਕੇ ਅੱਤਵਾਦੀਆਂ ਨੇ ਵਾਹਨ ਨੂੰ ਘੇਰ ਲਿਆ। ਇਸ ਦੇ ਬਾਅਦ ਗ੍ਰੇਨੇਟ ਸੁੱਟੇ ਤੇ ਲਗਭਗ 50 ਰਾਊਂਡ ਫਾਇਰ ਕੀਤੇ। ਇਸ ਨਾਲ ਵਾਹਨ ਵਿਚ ਅੱਗ ਲੱਗ ਗਈ। ਸਰਚ ਆਪ੍ਰੇਸ਼ਨ ਜਾਰੀ ਹੈ ਤੇ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਹੌਲਦਾਰ ਮਨਦੀਪ ਸਿੰਘ, ਐੱਲ/ਐੱਨਕੇ ਕੁਲਵੰਤ ਸਿੰਘ, ਸਿਪਾਹੀ ਹਰਕਿਸ਼ਨ ਸਿੰਘ ਤੇ ਸਿਪਾਹੀ ਸੇਵਕ ਸਿੰਘ ਤੇ ਓਡੀਸ਼ਾ ਦੇ ਐੱਲ/ਐੱਨਕੇ ਦੇਬਾਸ਼ੀਸ਼ ਬਸਵਾਲ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: