ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਮ ਓਬਾਮਾ ‘ਤੇ ਨਿਸ਼ਾਨਾ ਸਾਧਿਆ। ਨਿਰਮਲਾ ਨੇ ਕਿਹਾ ਕਿ ਓਬਾਮਾ ਦੇ ਰਾਸ਼ਟਰਪਤੀ ਰਹਿਣ ਦੌਰਾਨ ਅਮਰੀਕਾ ਨੇ 6 ਮੁਸਲਿਮ ਦੇਸ਼ਾਂ ‘ਤੇ ਬੰਬ ਡੇਗੇ ਸਨ। ਇਨ੍ਹਾਂ ਦੇਸ਼ਾਂ ‘ਤੇ 26 ਹਜ਼ਾਰ ਤੋਂ ਵੱਧ ਬੰਬ ਡੇਗੇ ਗਏ ਸਨ।
ਓਬਾਮਾ ਨੇ 22 ਜੂਨ ਨੂੰ ਇਕ ਇੰਟਰਵਿਊ ਵਿਚ ਘੱਟ-ਗਿਣਤੀਆਂ ਦੀ ਸਥਿਤੀ ‘ਤੇ ਸਵਾਲ ਚੁੱਕੇ ਸਨ। ਉਨ੍ਹਾਂ ਕਿਹਾ ਸੀ ਕਿ ਜੇਕਰ ਮੇਰੀ ਪੀਐੱਮ ਮੋਦੀ ਨਾਲ ਮੁਲਾਕਾਤ ਹੁੰਦੀ ਤਾਂ ਮੈਂ ਉਨ੍ਹਾਂ ਨੂੰ ਕਹਿੰਦਾ ਕਿ ਜੇਕਰ ਤੁਸੀਂ ਭਾਰਤ ਵਿਚ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਰੱਖਿਆ ਨਹੀਂ ਕਰੋਗੇ ਤਾਂ ਇਕ ਪੁਆਇੰਟ ‘ਤੇ ਆ ਕੇ ਭਾਰਤ ਦੇ ਟੁੱਟਣ ਦੀ ਸ਼ੁਰੂਆਤ ਹੋ ਜਾਵੇਗੀ।
ਓਬਾਮਾ ਨੇ ਇਹ ਵੀ ਕਿਹਾ ਸੀ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਪੀਐੱਮ ਮੋਦੀ ਨਾਲ ਮਿਲਦੇ ਹਨ ਤਾਂ ਉਨ੍ਹਾਂ ਨੂੰ ਭਾਰਤ ਵਿਚ ਮੁਸਲਿਮ ਘੱਟ-ਗਿਣਤੀਆਂ ਦੀ ਸੁਰੱਖਿਆ ‘ਤੇ ਗੱਲ ਕਰਨੀ ਚਾਹੀਦੀ ਹੈ। ਇਸ ‘ਤੇ ਨਿਰਮਲਾ ਨੇ ਕਿਹਾ ਕਿ ਓਬਮਾ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ। ਜਦੋਂ ਪ੍ਰਧਾਨ ਮੰਤਰੀ ਮੋਦੀ ਅਮਰੀਕਾ ਵਿਚ ਭਾਰਤ ਬਾਰੇ ਦੱਸ ਰਹੇ ਸਨ, ਇਸ ਦੌਰਾਨ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਭਾਰਤੀ ਮੁਸਲਮਾਨਾਂ ਬਾਰੇ ਗੱਲ ਕਰ ਰਹੇ ਸਨ।
ਨਿਰਮਲਾ ਸੀਤਾਰਮਨ ਨੇ ਕਾਂਗਰਸ ਤੇ ਦੂਜੀਆਂ ਵਿਰੋਧੀ ਪਾਰਟੀਆਂ ‘ਤੇ ਵੀ ਬਿਨਾਂ ਡਾਟਾ ਦੇ ਸਵਾਲ ਚੁੱਕਣ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਨਾਲ ਜੁੜੇ ਮੁੱਦਿਆਂ ਨੂੰ ਸੂਬਾ ਪੱਧਰ ‘ਤੇ ਉਠਾਇਆ ਜਾਂਦਾ ਹੈ ਪਰ ਹੱਥ ਵਿਚ ਡਾਟਾ ਲਏ ਬਿਨਾਂ ਸਰਕਾਰ ‘ਤੇ ਦੋਸ਼ ਲਗਾਉਣਾ ਦੱਸਦਾ ਹੈ ਕਿ ਸੰਗਠਿਤ ਮੁਹਿੰਮ ਚਲਾਈ ਜਾ ਰਹੀ ਹੈ। ਸੀਤਾਰਮਨ ਨੇ ਕਿਹਾ ਕਿ ਇਹ ਚੋਣਾਂ ਵਿਚ ਭਾਜਪਾ ਦਾ ਮੁਕਾਬਲਾ ਨਹੀਂ ਕਰ ਸਕਦੇ, ਇਸ ਲਈ ਅਜਿਹੀ ਮੁਹਿੰਮ ਚਲਾ ਰਹੇ ਹਨ, ਇਨ੍ਹਾਂ ਵਿਚ ਕਾਂਗਰਸ ਦਾ ਵੱਡਾ ਹੱਥ ਹੈ।
ਇਹ ਵੀ ਪੜ੍ਹੋ : ਦਿੱਲੀ : ਮੀਂਹ ਦੇ ਪਾਣੀ ਤੋਂ ਬਚਣ ਲਈ ਮਹਿਲਾ ਨੇ ਫੜਿਆ ਬਿਜਲੀ ਦਾ ਖੰਭਾ, ਕਰੰਟ ਲੱਗਣ ਨਾਲ ਮੌਕੇ ‘ਤੇ ਮੌ.ਤ
ਪੀਐੱਮ ਮੋਦੀ ਤੋਂ ਵੀ ਅਮਰੀਕਾ ਵਿਚ 22 ਜੂਨ ਨੂੰ ਮੁਸਲਿਮਾਂ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ। ਇਕ ਅਮਰੀਕੀ ਰਿਪੋਰਟਰ ਤੋਂ ਉਨ੍ਹਾਂ ਨੇ ਪੁੱਛਿਆ ਸੀ ਕਿ ਭਾਰਤ ਸਰਕਾਰ ਮੁਸਲਿਮ ਤੇ ਦੂਜੇ ਘੱਟ-ਗਿਣਤੀਆਂ ਦੇ ਅਧਿਕਾਰਾਂ ਦੀ ਸੁਰੱਖਿਆ ਕਰਨ ਤੇ ਬੋਲਣ ਦੀ ਆਜ਼ਾਦੀ ਨੂੰ ਬਣਾਏ ਰੱਖਣ ਲਈ ਕੀ ਕਦਮ ਚੁੱਕ ਰਹੀ ਹੈ।
ਇਸ ‘ਤੇ ਪ੍ਰਧਾਨ ਮੰਤਰੀ ਮਮੋਦੀ ਨੇ ਜਵਾਬ ਦਿੱਤਾ ਸੀ ਕਿ ਲੋਕਤੰਤਰ ਭਾਰਤ ਦੀਆਂ ਰਗਾਂ ਵਿਚ ਵਹਿੰਦਾ ਹੈ। ਇਥੇ ਕਿਸੇ ਦੇ ਨਾਲ ਜਾਤੀ ਜਾਂ ਧਰਮ ਦੇ ਆਧਾਰ ‘ਤੇ ਭੇਦਭਾਵ ਨਹੀਂ ਕੀਤਾ ਜਾਂਦਾ। ਭਾਰਤ ਸਾਰਿਆਂ ਦਾ ਸਾਥ, ਸਾਰਿਆਂ ਦੇ ਵਿਸ਼ਵਾਸ ਤੇ ਸਾਰਿਆਂ ਦੀਆਂ ਕੋਸ਼ਿਸ਼ਾਂ ‘ਚ ਯਕੀਨ ਰੱਖਦਾ ਹੈ।
ਵੀਡੀਓ ਲਈ ਕਲਿੱਕ ਕਰੋ -: