ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਹੋਸਟਲ ਵਿਚ ਵਿਜਿਆਰਥੀ ਦੀ ਆਤਮਹੱਤਿਆ ਦੇ ਮਾਮਲੇ ਵਿਚ NIT ਕਾਲੀਕਟ ਦੇ ਪ੍ਰੋਫੈਸਰ ਨੇ ਆਪਣੀ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਪੱਤਰ ਜਾਰੀ ਕਰਕੇ ਜਿਥੇ ਵਿਦਿਆਰਥੀ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟਾਇਆ ਹੈ ਨਾਲ ਹੀ ਉਨ੍ਹਾਂ ਨੇ ਅਗਿਨ ਦੇ NIT ਕਾਲੀਕਟ ਛੱਡਣ ਦੇ ਕੁਝ ਕਾਰਨ ਵੀ ਦੱਸੇ ਹਨ।
ਪ੍ਰੋਫੈਸਰ ਨੇ NIT ਕਾਲੀਕਟ ਦੇ ਨਿਰਦੇਸ਼ਕ ਨੇ ਪੁਲਿਸ ਥਾਣਾ ਕਪੂਰਥਲਾ ਵਿਚ ਉਨ੍ਹਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਦਰਜ ਕਰਨ ਦੇ ਬਾਅਦ ਸਫਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਗਿਨ NIT ਕਾਲੀਕਟ ਵਿਚ ਬੀਟੈੱਕ ਦਾ ਵਿਦਿਆਰਥੀ ਸੀ। ਉਸ ਨੇ ਇੰਸਟੀਚਿਊਟ ਵਿਚ ਸਾਲ 2018 ਦੌਰਾਨ ਦਾਖਲਾ ਲਿਆ ਸੀ। ਅਗਿਨ ਨੇ ਕੋਰਸ ਵਿਚ 4 ਸਾਲ ਲਗਾਏ ਪਰ ਪਹਿਲੇ-ਦੂਜੇ ਸਾਲ ਦੇ ਕੁਝ ਕੋਰਸ ਉਹ ਪਾਸ ਨਹੀਂ ਕਰ ਸਕਿਆ ਸੀ।
ਇੰਸਟੀਚਿਊਟ ਦੇ ਨਿਯਮ ਮੁਤਾਬਕ ਕੋਰਸ ਨੂੰ ਪਾਸ ਕਰਨ ਲਈ ਜਿੰਨੇ ਮੌਕੇ ਦਿੱਤੇ ਜਾਂਦੇ ਹਨ, ਉਹ ਵੀ ਅਗਿਨ ਪੂਰਾ ਨਹੀਂ ਕਰ ਸਕਿਆ। ਬੀਟੈੱਕ ਦੇ ਤੀਜੇ ਤੇ ਚੌਥੇ ਸਾਲ ਦੇ ਕੋਰਸ ਵੀ ਅਜੇ ਬਾਕੀ ਪਏ ਸਨ। ਉਸ ਕੋਲ ਕਾਲੀਕਟ ਵਿਚ ਬੀਟੈੱਕ ਦੀ ਪੜ੍ਹਾਈ ਛੱਡਣ ਦੇ ਇਲਾਵਾ ਕੋਈ ਰਸਤਾ ਨਹੀਂ ਸੀ। ਜਦੋਂ ਸਾਰੇ ਮੌਕੇ ਖਤਮ ਹੋ ਗਏ ਤਾਂ ਉਸ ਨੇ ਆਪਣੇ ਵਿਭਾਗ ਵਿਚ ਇਕ ਪੱਤਰ ਲਿਖ ਕੇ ਅਪੀਲ ਕੀਤੀ ਕਿ ਉਸ ਨੂੰ ਕੋਰਸ ਜਾਰੀ ਰੱਖਣ ਦੀ ਆਗਿਆ ਦਿਤੀ ਜਾਵੇ। ਵਿਭਾਗ ਨੇ ਉਸ ਦੀ ਅਪੀਲ ਵਿਚਾਰ ਲਈ DCC ਕਮੇਟੀ ਨੂੰ ਭੇਜ ਦਿੱਤੀ।
ਕਮੇਟੀ ਨੇ ਆਪਣੇ ਫੈਸਲੇ ਵਿੱਚ ਅਗਿਨ ਦੀ ਇਜਾਜ਼ਤ ਨਹੀਂ ਦਿੱਤੀ ਅਤੇ ਭੇਜੇ ਗਏ ਮੀਟਿੰਗ ਦੇ ਮਿੰਟਾਂ ਵਿੱਚ ਕਿਹਾ ਕਿ ਜੇਕਰ ਅਗਿਨ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ ਤਾਂ ਇਹ ਸੰਸਥਾ ਦੇ ਵਿਦਿਅਕ ਨਿਯਮਾਂ ਦੇ ਵਿਰੁੱਧ ਹੋਵੇਗਾ। ਇਸ ਤੋਂ ਬਾਅਦ ਅਗਿਨ ਅਤੇ ਉਸ ਦੇ ਪਿਤਾ ਨੇ ਉਸ ਦੇ ਦਫ਼ਤਰ ਵਿੱਚ ਉਸ ਨਾਲ ਮੁਲਾਕਾਤ ਕੀਤੀ। ਜਦੋਂ ਅਗਿਨ ਅਤੇ ਉਸ ਦੇ ਪਿਤਾ ਨੂੰ ਮਿਲੇ ਤਾਂ ਕਮੇਟੀ ਦੇ ਦੋ ਮੈਂਬਰ ਵੀ ਚੈਂਬਰ ਵਿੱਚ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਉਸਨੇ ਅਗਿਨ ਨੂੰ ਸਮਝਾਇਆ ਸੀ ਕਿ ਉਸਨੇ ਕੋਰਸ ਨੂੰ ਪੂਰਾ ਕਰਨ ਲਈ ਲੋੜੀਂਦੇ ਸਾਰੇ ਮੌਕੇ ਪੂਰੇ ਕਰ ਲਏ ਹਨ। ਇਸ ਦੌਰਾਨ ਅਗਿਨ ਨੇ ਕਿਹਾ ਸੀ ਕਿ ਉਹ ਡਿਜ਼ਾਈਨ ‘ਚ ਵੱਖਰਾ ਕੋਰਸ ਕਰਨਾ ਚਾਹੁੰਦਾ ਹੈ। ਉਸ ਦੀ ਕੰਪਿਊਟਰ ਸਾਇੰਸ ਵਿਚ ਕੋਈ ਦਿਲਚਸਪੀ ਨਹੀਂ ਹੈ। ਨਿਰਦੇਸ਼ਕ ਨੇ ਕਿਹਾ ਕਿ ਉਸ ਨੇ ਅਗਿਨ ਨੂੰ ਉਤਸ਼ਾਹਿਤ ਕੀਤਾ ਸੀ।
ਇਸ ਤੋਂ ਬਾਅਦ ਅਗਿਨ ਨੇ ਫੈਕਲਟੀ ਸਲਾਹਕਾਰ ਦੇ ਨਾਲ ਆਪਣੇ ਪਿਤਾ ਨਾਲ ਮੁਲਾਕਾਤ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਨਿਯਮਾਂ ਅਨੁਸਾਰ ਉਹ ਨਾ ਤਾਂ ਕੋਰਸ ਬਦਲ ਸਕਦਾ ਹੈ ਅਤੇ ਨਾ ਹੀ ਕੋਈ ਵਾਧੂ ਚਾਂਸ ਪ੍ਰਾਪਤ ਕਰ ਸਕਦਾ ਹੈ। ਅਗਿਨ ਦੇ ਪਿਤਾ ਨੇ ਸੰਤੁਸ਼ਟ ਹੋ ਕੇ ਉਸ ਨੂੰ ਕਿਹਾ ਕਿ ਉਹ ਉਸ ਦੇ ਪੁੱਤਰ ਨੂੰ ਉਸ ਦੀ ਇੱਛਾ ਅਨੁਸਾਰ ਕੋਰਸ ਕਰਵਾਉਣ ਲਈ ਕਿਸੇ ਹੋਰ ਸੰਸਥਾ ਵਿਚ ਦਾਖਲ ਕਰਵਾ ਦੇਣਗੇ।