ਦੇਸ਼ ਦੀ ਸੰਸਦ ਦੇ ਉਦਘਾਟਨੀ ਸਮਾਰੋਹ ਦਾ ਬਾਈਕਾਟ ਕਰਨ ਦੇ ਬਾਅਦ ਵਿਰੋਧੀ ਪਾਰਟੀਆਂ ਨੇ ਸਰਕਾਰ ਦਾ ਵਿਰੋਧ ਨੀਤੀ ਆਯੋਗ ਦੀ ਬੈਠਕ ਵਿਚ ਵੀ ਕੀਤਾ ਹੈ।ਅੱਜ ਹੋਣ ਵਾਲੀ ਇਸ ਬੈਠਕ ਵਿਚ ਸੀਐੱਮ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਮਮਤਾ ਬੈਨਰਜੀ, ਨਿਤਿਸ਼ ਕੁਮਾਰ, ਐੱਮਕੇ ਸਟਾਲਿਨ ਤੇ ਕੇਸੀਆਰ ਨੇ ਇਸ ਦੇ ਬਾਈਕਾਟ ਦਾ ਐਲਾਨ ਕੀਤਾ।
ਮੀਟਿੰਗ ਦੇ ਬਾਈਕਾਟ ਦੇ ਐਲਾਨ ਦੀ ਵਜ੍ਹਾ ਹੈ ਇਕ ਆਰਡੀਨੈਂਸ ਜੋ ਕੇਂਦਰ ਸਰਕਾਰ ਦਿੱਲੀ ਸਰਕਾਰ ਖਿਲਾਫ ਲੈ ਕੇ ਆਈ ਸੀ। ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਨੂੰ ਟਰਾਂਸਫਰ ਪੋਸਟਿੰਗ ਦਾ ਅਧਿਕਾਰ ਦਿੱਤਾ ਸੀ ਪਰ ਕੇਂਦਰ ਸਰਕਾਰ ਨੇ ਆਰਡੀਨੈਂਸ ਲਿਆ ਕੇ ਇਸ ਫੈਸਲੇ ਨੂੰ ਪਲਟ ਦਿੱਤਾ।
ਨੀਤੀ ਆਯੋਗ ਦੀ ਅੱਜ ਦੀ ਬੈਠਕ ਦਾ ਏਜੰਡਾ ਹੈ, 2047 ਵਿਚ ਟੀਮ ਇੰਡੀਆ ਦੀ ਭੂਮਿਕਾ ਪਰ ਬੈਠਕ ਤੋਂ ਪਹਿਲਾਂ ਵੀ ਟੀਮ ਇੰਡੀਆ ਬਿਖਰੀ-ਬਿਖਰੀ ਨਜ਼ਰ ਆ ਰਹੀ ਹੈ। ਪ੍ਰਧਾਨ ਮੰਤਰੀ ਅੱਜ ਇਸ ਬੈਠਕ ਦਾ ਸਵੇਰੇ 9.30 ਵਜੇ ਉਦਘਾਟਨ ਕਰਨਗੇ। ਪੀਐੱਮ ਹੀ ਨੀਤੀ ਆਯੋਗ ਦੇ ਪ੍ਰਧਾਨ ਹਨ। ਇਸ ਬੈਠਕ ਵਿਚ ਸਾਰੇ ਸੂਬਿਆਂ ਦੇ ਸੀਐੱਮ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਲੈਫਟੀਨੈਂਟ ਗਵਰਨਰ ਹਿੱਸਾ ਲੈਣ ਵਾਲੇ ਹਨ। ਬੈਠਕ ਵਿਚ ਅੱਜ 8 ਮੁੱਖ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਮਹਿਲਾ ਨੇ 2 ਬੱਚੀਆਂ ਸਣੇ ਨਹਿਰ ‘ਚ ਮਾਰੀ ਛਾਲ, ਬੱਚੀ ਤੇ ਮਹਿਲਾ ਨੂੰ ਲੋਕਾਂ ਨੇ ਬਚਾਇਆ, 6 ਸਾਲਾ ਮਾਸੂਮ ਲਾਪਤਾ
ਵਿਗਿਆਨ ਭਵਨ ਵਿਚ ਹੋਣ ਵਾਲੀ ਇਹ ਬੈਠਕ MSME, ਬੁਨਿਆਦੀ ਢਾਂਚੇ ਤੇ ਨਿਵੇਸ਼, ਮਹਿਲਾ ਸਸ਼ਕਤੀਕਰਨ, ਸਿਹਤ ਤੇ ਪੋਸ਼ਣ, ਕੌਸ਼ਲ ਵਿਕਾਸ ਤੇ ਸਮਾਜਿਕ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਹੋਣੀ ਹੈ। ਅਧਿਕਾਰੀਆਂ ਮੁਤਾਬਕ ਇਹ ਬੈਠਕ ਵਿਕਸਿਤ ਭਾਰਤ ‘ਤੇ ਚਰਚਾ ਕਰਨ ਵਾਲੀ ਸੀ।
ਵੀਡੀਓ ਲਈ ਕਲਿੱਕ ਕਰੋ -: