ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਵਾਦਾ ਦੇ ਮੰਚ ਤੋਂ ਨਿਤੀਸ਼ ਕੁਮਾਰ ਤੇ ਲਾਲੂ ਯਾਦਵ ਦੇ ਮੇਲ ਨਾਲ ਬਣੀ ਸਰਕਾਰ ‘ਤੇ ਜੰਮ ਕੇ ਵਰ੍ਹੇ। ਉੁਨ੍ਹਾਂ ਦਾਅਵਾ ਕੀਤਾ ਕਿ 2024 ਵਿਚ ਬਿਹਾਰ ਦੀਆਂ 40 ਦੀਆਂ 40 ਸੀਟਾਂ ‘ਤੇ ਕਮਲ ਖਿੜੇਗਾ ਤੇ ਉਸ ਦੇ ਬਾਅਦ ਮਹਾਗਠਜੋੜ ਦੀ ਸਰਕਾਰ ਆਪਣੇ ਵਜ਼ਨ ਨਾਲ ਡਿੱਗ ਜਾਵੇਗੀ। 2025 ਵਿਚ ਭਾਜਪਾ ਬਿਹਾਰ ਵਿਚ ਸਰਕਾਰ ਬਣਾਏਗੀ। ਅਮਿਤ ਸ਼ਾਹ ਨੇ ਕਿਹਾ ਕਿ ਨਿਤਿਸ਼ ਕੁਮਾਰ ਪ੍ਰਧਾਨ ਮੰਤਰੀ ਨਹੀਂ ਬਣਨਗੇ। ਦੇਸ਼ ਦੀ ਜਨਤਾ ਨੇ ਤੈਅ ਕਰ ਲਿਆ ਹੈ ਕਿ ਨਰਿੰਦਰ ਮੋਦੀ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ। ਸੂਬੇ ਦੀਆਂ ਸਾਰੀਆਂ 40 ਲੋਕ ਸਭਾ ਸੀਟਾਂ ‘ਤੇ ਮੋਦੀ ਜੀ ਦਾ ਕਮਲ ਖਿੜੇਗਾ। ਸ਼ਾਹ ਨੇ ਇਹ ਵੀ ਦਾਅਵਾ ਕੀਤਾ ਕਿ ਤੇਜਸਵੀ ਯਾਦਵ ਦਾ ਬਿਹਾਰ ਦਾ ਸੀਐੱਮ ਬਣਨ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਵਾਂਗੇ।
ਲਾਲੂ ਨਿਤਿਸ਼ ‘ਤੇ ਹਮਲਾ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਜਿਸ ਸਰਕਾਰ ਵਿਚ ਜੰਗਲਰਾਜ ਦੇ ਪ੍ਰਣੇਤਾ ਲਾਲੂ ਦੀ ਪਾਰਟੀ ਹੋਵੇ ਤਾਂ ਬਿਹਾਰ ਵਿਚ ਕਦੇ ਸ਼ਾਂਤੀ ਨਹੀਂ ਆ ਸਕਦੀ। ਮੈਂ ਗਵਰਨਰ ਸਾਹਿਬ ਨੂੰ ਫੋਨ ਕੀਤਾ ਤਾਂ ਲਲਨ ਸਿੰਘ ਬੁਰਾ ਮੰਨ ਗਏ। ਉੁਨ੍ਹਾਂ ਕਿਹਾ ਕਿ ਆਪ ਕਿਉਂ ਬਿਹਾਰ ਦੇ ਮਾਮਲੇ ਵਿਚ ਦਖਲ ਕਰਦੇ ਹਨ। ਮੈਂ ਕਿਹਾ ਕਿ ਮੈਂ ਦੇਸ਼ ਦਾ ਗ੍ਰਹਿ ਮੰਤਰੀ ਹਾਂ। ਬਿਹਾਰ ਦਾ ਲਾਅ ਐਂਡ ਆਰਡਰ ਵੀ ਮੇਰੀ ਚਿੰਤਾ ਦਾ ਵਿਸ਼ਾ ਹੈ। ਜਦੋਂ ਤੁਸੀਂ ਅਸਫਲ ਹੋ ਜਾਓਗੇ ਤਾਂ ਮੈਨੂੰ ਚਿੰਤਾ ਕਰਨੀ ਹੀ ਪਵੇਗੀ। ਲਾਲੂ ਜੀ ਦੇ ਬੇਟੇ ਨੇ ਮੁੱਖ ਮੰਤਰੀ ਬਣਨਾ ਹੈ। ਲਾਲੂ ਜੀ ਨੂੰ ਕਹਿਣ ਆਇਆ ਹਾਂ ਕਿ ਲਾਲੂ ਜੀ ਨਿਤਿਸ਼ ਬਾਬੂ ਨੂੰ ਤੁਸੀਂ ਜਾਣਦੇ ਹੋ। ਉਥੇ ਜਗ੍ਹਾ ਖਾਲੀ ਨਹੀਂ ਹੈ। ਜੇਕਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਤਾਂ ਨਿਤਿਸ਼ ਬਾਬੂ ਕਦੇ ਆਪਣੇ ਬੇਟੇ ਨੂੰ ਸੀਐੱਮ ਨਹੀਂ ਬਣਨ ਦੇਣਗੇ।
ਇਹ ਵੀ ਪੜ੍ਹੋ : CM ਮਾਨ ਵੱਲੋਂ ਅਧਿਕਾਰੀਆਂ ਨੂੰ ਗਿਰਦਾਵਰੀ ਰਿਪੋਰਟ ਜਲਦ ਪੇਸ਼ ਕਰਨ ਦੇ ਹੁਕਮ, ਕਿਸਾਨਾਂ ਨੂੰ ਮਿਲਣਗੇ ‘ਆਪ’ ਵਿਧਾਇਕ
ਸ਼ਾਹ ਨੇ ਕਿਹਾ ਕਿ ਨਿਤਿਸ਼ ਜੀ ਵੀ ਗਲਤਫਹਿਮੀ ਵਿਚ ਹਨ ਪਰ ਬਿਹਾਰ ਦੀ ਜਨਤਾ ਗਲਤਫਹਿਮੀ ਵਿਚ ਨਹੀਂ ਹੈ। ਜਨਤਾ ਨੇ ਫੈਸਲਾ ਕਰ ਲਿਆ ਹੈ ਕਿ ਬਿਹਾਰ ਦੀਆਂ 40 ਦੀਆਂ 40 ਸੀਟਾਂ ‘ਤੇ ਨਰਿੰਦਰ ਮੋਦੀ ਦੀ ਜਿੱਤ ਹੋਵੇਗੀ। 40 ਸੀਟਾਂ ‘ਤੇ ਕਮਲ ਖਿੜਨ ਵਾਲਾ ਹੈ। ਸ਼ਾਹ ਨੇ ਇਕ ਵਾਰ ਫਿਰ ਦੁਹਰਾਇਆ ਭਾਜਪਾ ਦੇ ਦਰਵਾਜ਼ੇ ਜਦਯੂ ਲਈ ਹਮੇਸ਼ਾ ਲਈ ਬੰਦ ਹੋ ਗਏ ਹਨ।ਉਨ੍ਹਾਂ ਕਿਹਾ ਕਿ ਭਾਜਪਾ ਤੇ ਕੇਂਦਰ ਦੀ ਸਰਕਾਰ ਇਹ ਪੂਰੀ ਨੀਅਤ ਤੇ ਨੀਤੀ ਦੀ ਸਰਕਾਰ ਹੈ। ਲੱਲਨ ਬਾਬੂ ਤੇ ਬਿਹਾਰ ਦੀ ਜਨਤਾ ਨੂੰ ਕਹਿ ਦੇਣਾ ਚਾਹੁੰਦਾ ਹਾਂ ਕਿ ਜਦਯੂ ਲਈ ਭਾਜਪਾ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹਨ। ਜੇਕਰ ਕਿਸੇ ਨੂੰ ਸ਼ੰਕਾ ਹੈ ਕਿ 2024 ਚੋਣਾਂ ਦੇ ਨਤੀਜੇ ਦੇ ਬਾਅਦ ਕੁਝ ਹੋਣ ਵਾਲਾ ਹੈ ਤਾਂ ਮਨ ਤੋਂ ਕੱਢ ਦਿਓ।
ਵੀਡੀਓ ਲਈ ਕਲਿੱਕ ਕਰੋ -: