ਮੁਅੱਤਲ ਏਆਈਜੀ ਆਸ਼ੀਸ਼ ਕਪੂਰ ਦਾ ਇਕ ਵੀਡੀਓ ਵਾਇਰਲ ਹੋਰਿਹਾ ਹੈ ਜਿਸ ਵਿਚ ਇਕ ਮਹਿਲਾ ਨੂੰ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਸਬੂਤ ਵਜੋਂ ਹਾਈਕੋਰਟ ਵਿਚ ਪੇਸ਼ ਕੀਤਾ ਗਿਆ। ਹਾਲਾਂਕਿ ਵੀਡੀਓ ਸਾਲ 2018 ਦਾ ਦੱਸਿਆ ਜਾ ਰਿਹਾ ਹੈ।
ਜ਼ੀਰਕਪੁਰ ਥਾਣੇ ਵਿਚ ਆਸ਼ੀਸ਼ ਕਪੂਰ ਨੇ ਮਹਿਲਾ ਨੂੰ ਥੱਪੜ ਮਾਰਿਆ ਸੀ। ਵੀਡੀਓ ‘ਤੇ ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ। ਆਸ਼ੀਸ਼ ਕਪੂਰ ਨੇ ਹਾਈਕੋਰਟ ਵਿਚ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ ਪਰ ਕੋਰਟ ਨੇ ਉਨ੍ਹਾਂ ਨੂੰ ਰਾਹਤ ਨਹੀਂ ਦਿੱਤੀ। ਕਪੂਰ ‘ਤੇ ਮਹਿਲਾ ਤੋਂ ਇਕ ਕਰੋੜ ਦੀ ਰਿਸ਼ਵਤ ਲੈਣ ਦਾ ਦੋਸ਼ ਲੱਗਾ ਸੀ। ਆਸ਼ੀਸ਼ ਕਪੂਰ 2018 ਵਿਚ ਏਆਈਜੀ ਵਿਜੀਲੈਂਸ ਦੇ ਅਹੁਦੇ ‘ਤੇ ਤਾਇਨਾਤ ਸਨ।
ਵੀਡੀਓ ਲਈ ਕਲਿੱਕ ਕਰੋ -: