ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕੋਰੋਨਾ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣ ਦੀ ਲੋੜ ਨਹੀਂ ਹੈ, ਜਦੋਂ ਤੱਕ ਉਨ੍ਹਾਂ ਦੀ ਪਛਾਣ ਹਾਈ ਰਿਸਕ ਵਾਲੇ ਲੋਕਾਂ ਵਜੋਂ ਨਾ ਹੋਵੇ। ਹਾਈ ਰਿਸਕ ਦਾ ਮਤਲਬ ਹੈ ਵੱਡੀ ਉਮਰ ਜਾਂ ਬਿਮਾਰੀ ਵਾਲੇ ਲੋਕਾਂ ਤੋਂ ਹੈ।
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਐਡਵਾਈਜ਼ਰੀ ‘ਚ ਇਹ ਗੱਲ ਕਹੀ ਗਈ ਹੈ। ICMR ਨੇ ਟੈਸਟਿੰਗ ਦੀ ਇਸ ਨਵੀਂ ਰਣਨੀਤੀ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲੱਛਣਾਂ ਵਾਲੇ ਮਰੀਜ਼ਾਂ ਦੀ ਜਲਦੀ ਤੋਂ ਜਲਦੀ ਪਛਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਸਹੀ ਸਮੇਂ ‘ਤੇ ਆਈਸੋਲੇਸ਼ਨ ਨਾਲ ਸਹੀ ਇਲਾਜ ਦਿੱਤਾ ਜਾਣਾ ਚਾਹੀਦਾ ਹੈ। ਬਜ਼ੁਰਗਾਂ ਅਤੇ ਬੀਮਾਰੀਆਂ ਖਾਸ ਕਰਕੇ ਹਾਈਪਰਟੈਨਸ਼ਨ, ਫੇਫੜੇ ਅਤੇ ਕਿਡਨੀ ਨਾਲ ਜੁੜੀਆਂ ਬਿਮਾਰੀਆਂ, ਮੋਟਾਪਾ ਆਦਿ ਦੇ ਸ਼ਿਕਾਰ ਲੋਕਾਂ ਵਿੱਚ ਲਾਗ ਦੀ ਪਛਾਣ ਵਿੱਚ ਤੇਜ਼ੀ ਲਿਆਈ ਜਾਵੇ।
ਇਲਾਜ ਕਰਨ ਵਾਲੇ ਡਾਕਟਰਾਂ ਦੀ ਮਰਜ਼ੀ ਨਾਲ ਹੇਠ ਲਿਖੇ ਮਾਪਦੰਡਾਂ ਦੇ ਆਧਾਰ ‘ਤੇ ਕੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਹਸਪਤਾਲਾਂ ਵਿੱਚ ਸਿਰਫ ਟੈਸਟਿੰਗ ਲਈ ਸਰਜਰੀ ਜਾਂ ਡਿਲਵਰੀ ਵਰਗੀਆਂ ਐਮਰਜੈਂਸੀ ਪ੍ਰਕਿਰਿਆ ਵਿੱਚ ਦੇਰ ਨਹੀਂ ਹੋਣੀ ਚਾਹੀਦੀ। ਸਿਰਫ਼ ਟੈਸਟਿੰਗ ਸਹੂਲਤ ਨਾ ਹੋਣ ‘ਤੇ ਕਿਸੇ ਮਰੀਜ਼ ਨੂੰ ਕਿਸੇ ਹੋਰ ਇਲਾਜ ਕੇਂਦਰ ਨਹੀਂ ਭੇਜਿਆ ਜਾਣਾ ਚਾਹੀਦਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਟੈਸਟ ਸੈਂਪਲ ਲੈਣ ਅਤੇ ਉਸ ਨੂੰ ਜਾਂਚ ਕੇਂਦਰ ਨੂੰ ਭੇਜੇ ਜਾਣ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ। ਬਿਨਾਂ ਲੱਛਣ ਵਾਲੇ ਅਜਿਹੇ ਮਰੀਜ਼ਾਂ, ਜੋ ਸਰਜਰੀ ਜਾਂ ਬਿਨਾਂ ਸਰਜਰੀ ਵਾਲੀ ਆਪ੍ਰੇਸ਼ਨ ਪ੍ਰਕਿਰਿਆ ਤੋਂ ਲੰਘ ਰਹੇ ਹਨ, (ਜਿਨ੍ਹਾਂ ਵਿੱਚ ਡਿਲਵਰੀ ਦੇ ਨੇੜੇ ਔਰਤਾਂ ਵੀ ਸ਼ਾਮਲ ਹਨ ਅਤੇ ਜਿਨ੍ਹਾਂ ਨੂੰ ਡਿਲਵਰੀ ਲਈ ਹਸਪਤਾਲ ਵਿੱਚ ਭਰਤੀ ਕਰਾਇਆ ਜਾਣਾ ਹੈ) ਜਦੋਂ ਤੱਕ ਅਜਿਹਾ ਜ਼ਰੂਰੀ ਨਾ ਹੋਵੇ ਜਾਂ ਉਨ੍ਹਾਂ ਵਿੱਚ ਕੋਈ ਲੱਛਣ ਨਾ ਦਿਸਣ, ਜੋ ਲੋਕ ਹਸਪਤਾਲ ਵਿੱਚ ਭਰਤੀ ਹਨ, ਉਨ੍ਹਾਂ ਦਾ ਹਫ਼ਤੇ ਵਿੱਚ ਇੱਕ ਵਾਰ ਤੋਂ ਵੱਧ ਕੋਰੋਨਾ ਟੈਸਟ ਨਹੀਂ ਕਰਵਾਉਣਾ ਚਾਹੀਦਾ।