ਖੰਨਾ ਸ਼ਹਿਰ ਦੇ ਮੋਹਨਪੁਰ ਵਿਚ ਸਥਿਤ ਇਕ ਨਿੱਜੀ ਸਕੂਲ ਗ੍ਰੀਨ ਗਰੋਵ ਪਬਲਿਕ ਸਕੂਲ ਨੂੰ ਸਲਾਨਾ ਸਮਾਗਮ ਵਿਚ ਦਾਦਾ ਦਾਦੀ ਦੀ ਐਂਟਰੀ ਬੈਨ ਕਰਨ ਸਬੰਧੀ ਸਿੱਖਿਆ ਵਿਭਾਗ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ।
ਮੰਤਰੀ ਬੈਂਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਕਿ ਨਿੱਜੀ ਸਕੂਲ ਵੱਲੋਂ 20 ਨਵੰਬਰ ਨੂੰ ਕਰਵਾਏ ਗਏ ਸਾਲਾਨਾ ਸਮਾਗਮ ਵਿਚ ਸਿਰਫ ਮਾਪਿਆਂ ਨੂੰ ਹੀ ਸੱਦਿਆ ਗਿਆ ਸੀ ਤੇ ਸਮਾਗਮ ਵਿਚ ਦਾਦਾ-ਦਾਦੀ ਦੀ ਐਂਟਰੀ ‘ਤੇ ਬੈਨ ਸੀ, ਜੋ ਕਿ ਬਜ਼ੁਰਗਾਂ ਪ੍ਰਤੀ ਨਿਰਾਦਰ ਦੀ ਭਾਵਨਾ ਦਰਸਾਉਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ ਗੰਨ ਕਲਚਰ ‘ਤੇ ਵੱਡਾ ਐਕਸ਼ਨ , ਪ੍ਰਧਾਨ ਮੰਤਰੀ ਬਾਜੇਕੇ ਖਿਲਾਫ FIR ਦਰਜ
ਸਿੱਖਿਆ ਮੰਤਰੀ ਨੇ ਕਿਹਾ ਕਿ ਮਾਮਲੇ ਦਾ ਗੰਭੀਰ ਨੋਟਿਸ ਲਿਆ ਗਿਆ ਤੇ ਸਕੂਲ ਵਿਭਾਗ ਨੂੰ ਤੁਰੰਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਤਾਂ ਜੋ ਅੱਗੇ ਤੋਂ ਕੋਈ ਵੀ ਸਕੂਲ ਅਜਿਹਾ ਹੁਕਮ ਜਾਰੀ ਨਾ ਕਰ ਸਕੇ। ਇਸ ਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਕੂਲ ਕੋਲੋਂ 2 ਦਿਨਾਂ ਦੇ ਵਿਚ-ਵਿਚ ਜਵਾਬ ਵੀ ਮੰਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: