ਦੇਸ਼ ਵਿੱਚ ਬਾਲਗਾਂ ਤੋਂ ਬਾਅਦ ਹੁਣ ਅੱਲ੍ਹੜਾਂ ਤੇ ਬੱਚਿਆਂ ਨੂੰ ਕੋਰੋਨਾ ਟੀਕਾ ਲਗਾਉਣ ਵੱਲ ਧਿਆਨ ਦਿੱਤਾ ਜਾ ਰਿਹਾ ਹੈ। ਇਸੇ ਦੇ ਚੱਲਦਿਆਂ ਡਰੱਗ ਕੰਟਰੋਲ ਜਨਰਲ ਆਫ਼ ਇੰਡੀਆ ਨੇ ਨੋਵਾਵੈਕਸ (Novavax) ਦੀ ਕੋਰੋਨਾ ਵੈਕਸੀਨ ਨੂੰ 12 ਤੋਂ 17 ਸਾਲ ਦੀ ਉਮਰ ਵਾਲਿਆਂ ‘ਤੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਗੱਲ ਦੀ ਪੁਸ਼ਟੀ ਸੀਰਮ ਇੰਸਟਚਿਊਟ ਆਫ਼ ਇੰਡੀਆ ਤੇ ਨੋਵਾਵੈਕਸ ਨੇ ਬੁੱਧਵਾਰ ਨੂੰ ਕੀਤੀ। ਦੱਸ ਦੀਏ ਕਿ ਵੈਕਸੀਨ ਦੀ ਪਛਾਣ NVX-CoV2373 ਨਾਂ ਨਾਲ ਵੀ ਹੈ। ਇਸ ਨੂੰ ਇੰਡੀਆ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਬਣਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰੋਟੀਨ ਆਧਾਰਤ ਵੈਕਸੀਨ ਨੂੰ ਇੰਡੀਆ ਵਿੱਚ ਕੋਵੋਵੈਕਸ ਦਾ ਨਾਂ ਦਿੱਤਾ ਗਿਆ ਹੈ। ਇਸ ਮਨਜ਼ੂਰੀ ਤੋਂ ਬਾਅਦ ਨੋਵਾਵੈਕਸ ਕੰਪਨੀ ਦੇ ਪ੍ਰਧਾਨ ਤੇ ਸੀ.ਈ.ਓ. ਸਟੇਨਲੀ ਸੀ ਏਰਕ ਤੇ ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਾਰ ਪੂਨਾਵਾਲਾ ਨੇ ਵੀ ਖੁਸ਼ੀ ਪ੍ਰਗਟਾਈ ਹੈ। ਦੋਵਾਂ ਨੇ ਕਿਹਾ ਹੈ ਕਿ ਪ੍ਰੋਟੀਨ ਆਧਾਰਤ ਇਸ ਵੈਕਸੀਨ ਨੂੰ ਅੱਲ੍ਹੜਾਂ ਲਈ ਮਨਜ਼ੂਰੀ ਮਿਲਣ ‘ਤੇ ਉਨ੍ਹਾਂ ਨੂੰ ਮਾਣ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਨੋਵਾਵੈਕਸ ਨੇ ਫਰਵਰੀ ਵਿੱਚ ਕਿਹਾ ਸੀ ਕਿ ਉਨ੍ਹਾਂ ਦੀ ਵੈਕਸੀਨ 80 ਫੀਸਦੀ ਅਸਰਦਾਰ ਹੈ। ਇੰਡੀਆ ਵਿੱਚ ਇਸ ਟੀਕੇ ਦਾ ਟ੍ਰਾਇਲ 12 ਤੋਂ 17 ਸਾਲ ਦੇ 2,247 ਬੱਚਿਆਂ ‘ਤੇ ਕੀਤਾ ਗਿਆ ਸੀ। ਇਸ ਦੌਰਾਨ ਪਾਜ਼ੀਟਿਵ ਰਿਸਪਾਂਸ ਮਿਲਿਆ। ‘ਕੋਵੋਵੈਕਸ’ ਨੂੰ ਪਿਛਲੇ ਸਾਲ ਦਸੰਬਰ ਵਿੱਚ 18 ਸਾਲ ਤੋਂ ਉੱਪਰ ਦੇ ਲੋਕਾਂ ਲਈ ਅਪਰੂਵਲ ਮਿਲਿਆ ਸੀ। ਇਸ ਵੈਕਸੀਨ ਨੂੰ ਹਾਲ ਹੀ ਵਿੱਚ ਵਿਸ਼ਵ ਸਿਹਤ ਸੰਗਠਨ ਨੇ ਵੀ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।