ਟਵਿੱਟਰ, ਮੇਟਾ, ਐਮਾਜ਼ਾਨ ਤੋਂ ਬਾਅਦ ਹੁਣ ਕੁਝ ਭਾਰਤੀ ਕੰਪਨੀਆਂ ਨੇ ਵੀ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਬੈਂਗਲੁਰੂ-ਅਧਾਰਤ ਕੈਬ ਐਗਰੀਗੇਟਰ ਓਲਾ (Ola) ਕੈਬਸ ਨੇ “ਰਿਸਟ੍ਰਕਚਰਿੰਗ” ਤਹਿਤ ਆਪਣੇ ਕੁਝ ਵਿਭਾਗਾਂ ਦੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਇਸ ਦੇ ਨਾਲ ਹੀ ਆਨਲਾਈਨ ਪੇਮੈਂਟ ਸਰਵਿਸ ਕੰਪਨੀ ਕੈਸ਼ਫ੍ਰੀ ਨੇ ਸੰਸਥਾ ‘ਚ ਰਿਸਟ੍ਰਕਚਰਿੰਗ ਦਾ ਹਵਾਲਾ ਦਿੰਦੇ ਹੋਏ ਕਰੀਬ 60 ਤੋਂ 80 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਰਿਪੋਰਟਾਂ ਮੁਤਾਬਕ ਕੰਪਨੀ ਨੇ ਓਲਾ ਕੈਬਸ, ਓਲਾ ਇਲੈਕਟ੍ਰਿਕ ਅਤੇ ਓਲਾ ਫਾਈਨੈਂਸ਼ੀਅਲ ਸਰਵਿਸਿਜ਼ ਵਰਟੀਕਲਸ ਤੋਂ 200 ਕਰਮਚਾਰੀਆਂ ਦੀ ਛਾਂਟੀ ਸ਼ੁਰੂ ਕਰ ਦਿੱਤੀ ਹੈ। ਅਸਲ ‘ਚ ਕੰਪਨੀ ਪੂਰੀ ਟੀਮ ‘ਚ ਵੱਡੇ ਬਦਲਾਅ ਕਰ ਰਹੀ ਹੈ, ਜਿਸ ਦਾ ਸਭ ਤੋਂ ਜ਼ਿਆਦਾ ਅਸਰ ਇੰਜੀਨੀਅਰਿੰਗ ਸੈਕਸ਼ਨ ‘ਤੇ ਦੇਖਣ ਨੂੰ ਮਿਲ ਰਿਹਾ ਹੈ।
ਓਲਾ ‘ਚ ਕਰਮਚਾਰੀਆਂ ਦੀ ਇਹ ਛਾਂਟੀ ਰਿਸਟ੍ਰਕਟਰਿੰਗ ਐਕਸਰਸਾਈਜ਼ ਤਹਿਤ ਹੋਈ ਹੈ ਅਤੇ ਇਸ ਦਾ ਅਸਰ ਭਰਤੀ ‘ਤੇ ਨਹੀਂ ਦੇਖਿਆ ਜਾਵੇਗਾ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਕੰਪਨੀ ਆਪਣੀ ਕਾਰਜਕੁਸ਼ਲਤਾ ਵਧਾਉਣ ਲਈ ਟੀਮਾਂ ਬਦਲਦੀ ਰਹਿੰਦੀ ਹੈ। ਛਾਂਟੀ ਦੌਰਾਨ ਇੰਜੀਨੀਅਰਿੰਗ ਅਤੇ ਡਿਜ਼ਾਈਨ ਸੈਕਸ਼ਨ ਵਿੱਚ ਨਵੇਂ ਕਰਮਚਾਰੀਆਂ ਦੀ ਨਵੀਂ ਭਰਤੀ ਜਾਰੀ ਰਹੇਗੀ। ਇਸ ਦੇ ਨਾਲ ਹੀ, ਜਿਨ੍ਹਾਂ ਲੋਕਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ, ਉਨ੍ਹਾਂ ਨੂੰ ਨੋਟਿਸ ਪੀਰੀਅਡ ਮੁਤਾਬਕ ਮੁਆਵਜ਼ੇ ਦੀ ਰਕਮ ਵਜੋਂ ਸੇਵਰੰਸ ਪੈਕੇਜ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਬਾਲੀਵੁੱਡ ਸਟਾਰਸ ਤੋਂ ਵੀ ਵੱਧ ਲੋਕਪ੍ਰਿਯ PM ਮੋਦੀ, ਸੋਨੇ ਨਾਲ ਬਣਾਈ ਗਈ ਪ੍ਰਧਾਨ ਮੰਤਰੀ ਦੀ ਮੂਰਤੀ
ਦੂਜੇ ਪਾਸੇ, ਫੰਡਾਂ ਦੀ ਘਾਟ ਕਾਰਨ, ਆਨਲਾਈਨ ਭੁਗਤਾਨ ਸੇਵਾ ਪ੍ਰਦਾਨ ਕਰਨ ਵਾਲੀ ਕੈਸ਼ਫਰੀ ਨੇ ਵੀ ਖਰਚੇ ਘਟਾਉਣ ਲਈ ਛਾਂਟੀ ਦਾ ਸਹਾਰਾ ਲਿਆ ਹੈ। ਇੱਕ ਬਿਆਨ ਵਿੱਚ ਕੰਪਨੀ ਨੇ ਕਿਹਾ ਕਿ ਕਾਰੋਬਾਰੀ ਇਕੁਇਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਪਨੀ ਰੈਗੂਲਰ ਵਕਫੇ ‘ਤੇ ਆਪਣੇ ਪ੍ਰਦਰਸ਼ਨ ਅਤੇ ਪ੍ਰਕਿਰਿਆ ਦਾ ਮੁਲਾਂਕਣ ਕਰਦੀ ਹੈ। ਕੰਪਨੀ ਨੇ ਕਿਹਾ ਕਿ ਛਾਂਟੀ ਨਾਲ ਜੁੜੇ ਇਸ ਤਾਜ਼ਾ ਫੈਸਲੇ ਨਾਲ ਉਸ ਦੇ 6 ਤੋਂ 8 ਫੀਸਦੀ ਕਰਮਚਾਰੀ ਪ੍ਰਭਾਵਿਤ ਹੋਏ ਹਨ।
ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਟਵਿੱਟਰ, ਐਮਾਜ਼ਾਨ ਅਤੇ ਫੇਸਬੁੱਕ ਸਮੇਤ ਕਈ ਕੰਪਨੀਆਂ ਨੇ ਮੰਦੀ ਅਤੇ ਕਾਰੋਬਾਰ ਪ੍ਰਭਾਵਿਤ ਹੋਣ ਦੇ ਡਰ ਕਾਰਨ ਆਪਣੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਸ ਵਿੱਚ ਜ਼ਿਆਦਾਤਰ ਚਰਚਾ ਟਵਿੱਟਰ ਵਿੱਚ ਤੇਜ਼ੀ ਨਾਲ ਛਾਂਟੀ ਬਾਰੇ ਸੀ, ਕਿਉਂਕਿ ਐਲਨ ਮਸਕ ਨੇ ਐਕਵਾਇਰ ਮਗਰੋਂ ਕੰਪਨੀ ਦੇ ਅੱਧੇ ਸਟਾਫ ਨੂੰ ਕੱਢ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: