ਲੁਧਿਆਣਾ ਵਿਚ ਵੀਰਵਾਰ ਸ਼ਾਮ ਨੂੰ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਇਕ ਜਨ ਸ਼ਿਕਾਇਤ ਪੋਰਟਲ ਲਾਂਚ ਕੀਤਾ ਜਿਥੇ ਲੋਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਟ੍ਰੈਕ ਕਰ ਸਕਦੇ ਹਨ। ਇਸ ਲਈ ਸ਼ਿਕਾਇਤਕਰਤਾ ਨੂੰ ਪੋਰਟਲ ‘ਤੇ ਲਾਗ ਇਨ ਕਰਨਾ ਹੋਵੇਗਾ। ਪਹਿਲਾਂ ਲੋਕ ਆਪਣੀਆਂ ਸ਼ਿਕਾਇਤਾਂ ਦੀ ਸਥਿਤੀ ਜਾਣਨ ਲਈ ਪੁਲਿਸ ਥਾਣਿਆਂ, ਪੁਲਿਸ ਚੌਕੀਆਂ ਤੇ ਅਧਿਕਾਰਕ ਦਫਤਰਾਂ ਵਿਚ ਜਾਂਦੇ ਸਨ ਪਰ ਹੁਣ ਲੋਕਾਂ ਨੂੰ ਥਾਣਿਆਂ ਦੇ ਚੱਕਰ ਨਹੀਂ ਕੱਟਣੇ ਪੈਣਗੇ।
ਪੁਲਿਸ ਕੋਲ ਪਹਿਲਾਂ ਤੋਂ ਹੀ ਇਕ ਈ-ਮੇਲ ਅਕਾਊਂਟ cp.ldh.police@punjab.gov.in ਹੈ ਜਿਥੇ ਲੋਕ ਆਪਣੀ ਸ਼ਿਕਾਇਤ ਤੇ ਸੁਝਾਅ ਈ-ਮੇਲ ਕਰ ਸਕਦੇ ਹਨ। ਲੁਧਿਆਣਾ ਪੁਲਿਸ ਨੇ ਵ੍ਹਟਸਐਪ ਰਾਹੀਂ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਮੋਬਾਈਲ ਨੰਬਰ 7837018501 ਵੀ ਲਾਂਚ ਕੀਤਾ ਹੈ। ਲੋਕ ਇਸ ਨੰਬਰ ‘ਤੇ ਡਰੱਗ ਤਸਕਰਾਂ ਤੇ ਬਦਮਾਸ਼ਾਂ ਬਾਰੇ ਪੁਲਿਸ ਨੂੰ ਦੱਸ ਸਕਦੇ ਹਨ।
ਆਜ਼ਾਦੀ ਦਿਹਾੜੇ ਤੋਂ ਪਹਿਲਾਂ ਪੁਲਿਸ ਕਮਿਸ਼ਨਰ ਕੌਸਤਭ ਸ਼ਰਮਾ ਨੇ ਸ਼ਹਿਰ ਨਿਵਾਸੀਆਂ ਨੂੰ ਸ਼ੱਕੀ ਲੋਕਾਂ ਤੇ ਤੋੜਫੋੜ ਵਰਗੀਆਂ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ ਤੇ ਸ਼ਹਿਰ ਵਿਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਜਨਤਾ ਦਾ ਸਮਰਥਨ ਮੰਗਿਆ। ਕਮਿਸ਼ਨਰ ਸ਼ਰਮਾ ਫੇਸਬੁੱਕ ‘ਤੇ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਅਧਿਕਾਰਕ ਪੇਜ ‘ਤੇ ਲਾਈਵ ਹੋਏ ਤੇ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਦਿਖੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਉਨ੍ਹਾਂ ਕਿਹਾ ਕਿ ਲੋਕ ਕਿਸੇ ਵੀ ਸ਼ੱਕੀ ਗਤੀਵਿਧੀ ਜਾਂ ਵਿਅਕਤੀ ਨੂੰ ਦੇਖਦੇ ਹੋ ਤਾਂ ਐਮਰਜੈਂਸੀ ਨੰਬਰ 112 ਜਾਂ ਪੁਲਿਸ ਕੰਟਰੋਲ ਨੰਬਰ ਦੇ ਮੋਬਾਈਲ ਨੰਬਰ 7837018500 ਅਤੇ 7837018555 ‘ਤੇ ਤੁਰੰਤ ਸੰਪਰਕ ਕਰੋ। ਜਿਵੇਂ-ਜਿਵੇਂ 15 ਅਗਸਤ ਨੇੜੇ ਆ ਰਿਹਾ ਹੈ, ਕੁਝ ਅਸਮਾਜਿਕ ਤੱਤ ਪੂਰੇ ਸੂਬੇ ਵਿਚ ਤੋੜਫੋੜ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਲਈ ਜਨਤਾ ਤੋਂ ਅਪੀਲ ਹੈ ਕਿ ਕਿਸੇ ਵੀ ਸ਼ੱਕੀ ਚੀਜ਼ ਨੂੰ ਨਾ ਛੂਹੋ ਤੇ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਵਿਚ ਪੁਲਿਸ ਦੀ ਮਦਦ ਕਰਨ।