ਹਰਿਆਣਾ ਸਰਕਾਰ ਨੇ ਸਿੰਗਲ ਫਾਦਰ ਲਈ ਵੱਡਾ ਫੈਸਲਾ ਸੁਣਾਇਆ ਹੈ। ਸੀਐੱਮ ਮਨੋਹਰ ਲਾਲ ਖੱਟਰ ਦੀ ਪ੍ਰਧਾਨਗੀ ਵਿਚ ਹਰਿਆਣਾ ਮੰਤਰੀ ਮੰਡਲ ਦੀ ਬੈਠਕ ਵਿਚ ਹਰਿਆਣਾ ਸਿਵਲ ਸੇਵਾ ਨਿਯਮ 2016 ਵਿਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਸਿੰਗਲ ਫਾਦਰ ਸਰਕਾਰੀ ਮੁਲਾਜ਼ਮ ਨੂੰ ਵੀ 2 ਸਾਲ ਦੀ ਚਾਈਲਡ ਕੇਅਰ ਲੀਵ ਛੁੱਟੀ ਦੀ ਇਜਾਜ਼ਤ ਹੋਵੇਗੀ। ਨਵਾਂ ਨਿਯਮ ਹਰਿਆਣਾ ਸਿਵਲ ਸੇਵਾ ਸੋਧ ਨਿਯਮ 2022 ਦੇ ਨਾਂ ਨਾਲ ਜਾਣਿਆ ਜਾਵੇਗਾ।
ਸੋਧ ਮੁਤਾਬਕ ਸਿੰਗਲ ਪੁਰਸ਼ ਸਰਕਾਰੀ ਮੁਲਾਜ਼ਮ ਤੇ ਮਹਿਲਾ ਸਰਕਾਰੀ ਕਰਰਮਚਾਰੀ ਸਿਰਫ 18 ਸਾਲ ਤੱਕ ਆਪਣੇ ਦੋ ਵੱਡੇ ਬੱਚਿਆਂ ਦੀ ਦੇਖ-ਰੇਖ ਲਈ ਸੰਪੂਰਨ ਸੇਵਾਕਾਲ ਦੌਰਾਨ ਦੋ ਸਾਲ ਯਾਨੀ 730 ਦਿਨ ਤੱਕ ਦੇ ਲਈ ਚਾਈਲਡ ਕੇਅਰ ਲੀਵ ਦਾ ਫਾਇਦਾ ਚੁੱਕ ਸਕਦੇ ਹਨ।
ਹਰਿਆਣਾ ਸਿਵਲ ਸੇਵਾ ਨਿਯਮ 2016 ਦੇ ਨਿਯਮ 46 ਵਿਚ ਸੋਧ ਕਰਕੇ ਭਾਰਤ ਸਰਕਾਰ ਦੀ ਤਰਜ ‘ਤੇ ਮਹਿਲਾ ਸਰਕਾਰੀ ਮੁਲਾਜ਼ਮਾਂ ਦੇ ਇਲਾਵਾ ਸਿੰਗਲ ਪੁਰਸ਼ ਸਰਕਾਰੀ ਮੁਲਾਜ਼ਮਾਂ ਨੂੰ ਚਾਈਲਡ ਕੇਅਰ ਲੀਵ ਦੀ ਮਨਜ਼ੂਰੀ ਦਿੱਤੀ ਗਈ। ਨਿਯਮ 46 ਉਪ ਨਿਯਮ (1) ਦੀ ਥਾਂ ‘ਤੇ ਉਪ ਨਿਯਮ ਚਾਈਲਡ ਕੇਅਰ ਲੀਵ ਸਿਰਫ 18 ਸਾਲ ਤੱਕ ਆਪਣੇ ਦੋ ਵੱਡੇ ਜੀਵਤ ਬੱਚਿਆਂ ਦੀ ਦੇਖ ਰੇਖ ਲਈ ਸੰਪੂਰਨ ਸੇਵਾਕਾਲ ਦੌਰਾਨ ਜ਼ਿਆਦਾ ਤੋਂ ਜ਼ਿਆਦਾ 2 ਸਾਲ ਤੱਕ ਲਈ ਚਾਈਲਡ ਕੇਅਰ ਲੀਵ ਦਾ ਫਾਇਦਾ ਲੈ ਸਕਦੇ ਹਨ। ਇਸ ਵਿਚ 18 ਸਾਲ ਤੋਂ ਘੱਟ ਉਮਰ ਦੀ ਸ਼ਰਤ ਦਿਵਿਆਂਗ ਬੱਚਿਆਂ ‘ਤੇ ਲਾਗੂ ਨਹੀਂ ਹੋਵੇਗੀ।
ਇਹ ਵੀ ਪੜ੍ਹੋ : ਪੁਣੇ : 2 ਪੁਤਾਂ ਨੇ ਕਤਲ ਕੀਤਾ ਪਿਓ, ਫਿਰ ਭੱਠੀ ‘ਚ ਸਾੜਿਆ, ਫਿਲਮ ਵੇਖ ਕੇ ਬਣਾਇਆ ਪਲਾਨ
ਇਸ ਤੋਂ ਇਲਾਵਾ ਹਰਿਆਣਾ ਮੰਤਰੀ ਮੰਡਲ ਨੇ ਕੁਝ ਵਿਭਾਗਾਂ ਦੇ ਰਲੇਵੇਂ ਤੇ ਪੁਨਗਰਠਨ ਨੂੰ ਮਨਜ਼ੂਰੀ ਦੇ ਦਿੱਤੀ। ਇਸ ਦਾ ਉਦੇਸ਼ ਇਨ੍ਹਾਂ ਵਿਭਾਗਾਂ ਦੇ ਕੰਮਕਾਜ ਵਿਚ ਤਾਲਮੇਲ ਬਿਠਾ ਕੇ ਕੰਮ ਨੂੰ ਸਹੀ ਢੰਗ ਨਾਲ ਕਰਨਾ ਹੈ।
ਵੀਡੀਓ ਲਈ ਕਲਿੱਕ ਕਰੋ -: