ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਦੇ ਨੰਬਰਦਾਰਾਂ ਦਾ ਡੋਪ ਟੈਸਟ ਹੋਵੇਗਾ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਫ਼ਦ ਨੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੂੰ ਮਿਲੇ ਅਤੇ ਨੰਬਰਦਾਰਾਂ ਦੇ ਨਸ਼ੇ ‘ਚ ਰਹਿਣ ਦੀ ਸ਼ਿਕਾਇਤ ਦਿੱਤੀ। ਨੰਬਰਦਾਰ ਅਕਸਰ ਹੀ ਨਸ਼ੇ ‘ਚ ਹੁੰਦੇ ਹਨ, ਜਿਸ ਕਾਰਨ ਲੋਕਾਂ ਦੇ ਆਮ ਕੰਮ ਵੀ ਸਹੀ ਢੰਗ ਨਾਲ ਨਹੀਂ ਹੁੰਦੇ ਅਤੇ ਸਿਰਫ਼ ਮੈਂਬਰ ਹੀ ਗਵਾਹੀ ਆਦਿ ਦਿੰਦੇ ਹਨ।
ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਵਾਂਸ਼ਹਿਰ, ਬੰਗਾ ਅਤੇ ਬਲਾਚੌਰ ਤਹਿਸੀਲਾਂ ਨੂੰ ਪੱਤਰ ਲਿਖ ਕੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾ ਕੇ 3 ਮਹੀਨਿਆਂ ਵਿੱਚ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਮਿਲਣ ’ਤੇ ਸਮੂਹ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪੋ-ਆਪਣੇ ਤਹਿਸੀਲਾਂ ਦੇ ਨੰਬਰਦਾਰਾਂ ਦਾ ਡੋਪ ਟੈਸਟ ਕਰਵਾਉਣ।
ਇਹ ਵੀ ਪੜ੍ਹੋ : ਅਬੋਹਰ ‘ਚ ਚਲਦੀ ਸਕੂਲ ਵੈਨ ‘ਚ ਸਪਾਰਕਿੰਗ, ਡਰਾਈਵਰ ਨੇ ਸੂਝ-ਬੂਝ ਰਾਹੀਂ ਬਚਾਈ ਬੱਚਿਆਂ ਦੀ ਜਾਨ
ਜੇਕਰ ਕਿਸੇ ਵੀ ਨੰਬਰਦਾਰ ਦਾ ਡੋਪ ਟੈਸਟ ਪਾਜ਼ੇਟਿਵ ਪਾਇਆ ਗਿਆ ਤਾਂ ਉਸ ਵਿਰੁੱਧ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਹੁਕਮਾਂ ਦੀ ਉਲੰਘਣਾ ਕਰਨ ‘ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜੀਵ ਵਰਮਾ ਵੀ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -: