ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ‘ਆਪ’ਅਨੂਪ ਕੇਸਰੀ ਦੇ BJP ਜੁਆਇਨ ਕਰਨ ‘ਤੇ ਸਿਸੋਦੀਆ ਨੇ ਕਿਹਾ ਕਿ ਖੁਦ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਦਾ ਦਾਅਵਾ ਕਰਨ ਵਾਲੀ ਪਾਰਟੀ ਦੀ ਡਰ ਦੀ ਹਾਲਤ ਇਹ ਹੈ ਕਿ ਰਾਤ ਨੂੰ 12 ਵਜੇ ਉਨ੍ਹਾਂ ਦੇ ਕੇਂਦਰੀ ਮੰਤਰੀ ‘ਆਪ’ ਦੇ ਅਜਿਹੇ ਵਿਅਕਤੀ ਨੂੰ ਭਾਜਪਾ ਵਿਚ ਸ਼ਾਮਲ ਕਰਾਉਂਦੇ ਹਨ, ਜਿਸ ਖਿਲਾਫ ਸ਼ਿਕਾਇਤ ਹੈ ਕਿ ਉਹ ਔਰਤਾਂ ਖਿਲਾਫ ਗੰਦੀਆਂ ਗੱਲਾਂ ਕਰਦੇ ਹਨ। ਅੱਜ ਅਸੀ ਉਸ ਨੂੰ ਪਾਰਟੀ ਤੋਂ ਕੱਢਣ ਵੀ ਵਾਲੇ ਸੀ।
ਇਸ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ਦੇ ਲੋਕਾਂ ਦੀ ਆਵਾਜ਼ ਭਾਜਪਾ ਨੂੰ ਸਮਝ ਵਿਚ ਆ ਗਈ ਹੈ। ਹਿਮਾਚਲ ਵਿਚ ਭਾਜਪਾ ਦੇ ਜੋ ਮੁੱਖ ਮੰਤਰੀ ਦੇ ਚਿਹਰੇ ਹਨ, ਉਹ ਬੌਖਲਾਹਟ ਵਿਚ ਇੱਕ ਚਰਿੱਤਰਹੀਣ ਵਿਅਕਤੀ ਨੂੰ ਗਲੇ ਲਗਾ ਲੈਂਦੇ ਹਨ, ਜਿਸ ਵਿਅਕਤੀ ਨੂੰ ਉਨ੍ਹਾਂ ਨੇ ਲਿਆ ਹੈ, ਉਸ ਦੀ ਸਹੀ ਜਗ੍ਹਾ ਭਾਜਪਾ ਹੀ ਹੈ। ‘ਆਪ’ ਦਾ ਸਪੱਸ਼ਟ ਸਿਧਾਂਤ ਹੈ ਕਿ ਅਸੀਂ ਅਜਿਹੇ ਲੋਕਾਂ ਨੂੰ ਆਪਣੇ ਨਾਲ ਨਹੀਂ ਰੱਖਦੇ ਜੋ ਇੱਕ ਆਦਮੀ ਗਿਆ ਉਹ ਆਪਣੇ ਨਾਲ ਕੁਝ ਹੋਰ ਵੀ ਲੈ ਗਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਦੱਸ ਦੇਈਏ ਕਿ ਅਨੂਪ ਕੇਸਰੀ ਖਿਲਾਫ ਮਹਿਲਾ ਵਿੰਗ ਦੀ ਪ੍ਰਧਾਨ ਨੇ ਸ਼ਿਕਾਇਤ ਕੀਤੀ ਸੀ ਜਿਸ ਤੋਂ ਬਾਅਦ ਮਹਿਲਾ ਵਿੰਗ ਵੱਲੋਂ ਕੀਤੀ ਗਈ ਪੁੱਛਗਿਛ ਵਿਚ ਅਨੂਪ ਕੇਸਰੀ ਫਸਦੇ ਨਜ਼ਰ ਆਏ। ‘ਆਪ’ ਵੱਲੋਂ ਅਨੂਪ ਕੇਸਰੀ ਨੂੰ ਪਾਰਟੀ ਤੋਂ ਕੱਢਣ ਦੀਆਂ ਤਿਆਰੀਆਂ ਪਹਿਲਾਂ ਹੀ ਕਰ ਲਈਆਂ ਗਈਆਂ ਸਨ। ਇੱਕ ਤੋਂ ਦੋ ਦਿਨ ਵਿਚ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਪਾਰਟੀ ਛੱਡ ਕੇ ਭਾਜਪਾ ਜੁਆਇਨ ਕਰ ਲਈ।
ਇਹ ਵੀ ਪੜ੍ਹੋ : ਬਾਬਾ ਬਕਾਲਾ ਸਾਹਿਬ ਪੁਲਿਸ ਵੱਲੋਂ 4 ਗੈਂਗਸਟਰਾਂ ਸਣੇ ਢਾਬੇ ਤੋਂ ਅਸਲੇ ਸਣੇ 16 ਵਿਅਕਤੀ ਗ੍ਰਿਫਤਾਰ
ਗੌਰਤਲਬ ਹੈ ਕਿ ਇਸੇ ਹਫਤੇ ਕੇਜਰੀਵਾਲ ਤੇ ਭਗਵੰਤ ਮਾਨ ਨੇ ਹਿਮਾਚਲ ਵਿਚ ਰੋਡ ਸ਼ੋਅ ਕਰਕੇ ਆਪਣੀ ਤਾਕਤ ਦਿਖਾਈ ਸੀ। ਸਿਸੋਦੀਆ ਨੇ ਦਾਅਵਾ ਕੀਤਾ ਸੀ ਕਿ ਭਾਜਪਾ ਮੁੱਖ ਮੰਤਰੀ ਜੈਰਾਮ ਠਾਕੁਰ ਨੂੰ ਹਟਾ ਕੇ ਅਨੁਰਾਗ ਠਾਕੁਰ ਨੂੰ ਸੀਐਮ ਬਣਾਉਣਾ ਚਾਹੁੰਦੀ ਹੈ ਜਿਸ ਦਾ ਭਾਜਪਾ ਨੇ ਖੰਡਨ ਕੀਤਾ।