ਜਿਥੇ ਕਈ ਰੂੜੀਵਾਦੀ ਲੋਕ ਧੀਆਂ ਨੂੰ ਬੋਝ ਸਮਝਦੇ ਹਨ, ਉਥੇ ਬਦਲਦੇ ਸਮੇਂ ‘ਚ ਸਮਾਜ ਵਿਚ ਬੇਟੀਆਂ ਦਾ ਸਨਮਾਨ ਕਰਨ ਵਾਲੇ ਵੀ ਹਨ। ਬਿਹਾਰ ਦੇ ਮਧੂਬਣੀ ਜ਼ਿਲ੍ਹੇ ਵਿਚ ਇੱਕ ਡਾਕਟਰ ਜੋੜੇ ਨੇ ਆਪਣੀ ਧੀ ਦੇ ਜਨਮ ਨੂੰ ਯਾਦਗਾਰ ਬਣਾਉਣ ਤੇ ਧੀਆਂ ਪ੍ਰਤੀ ਸਮਾਜ ਨੂੰ ਸਕਾਰਾਤਮਕ ਸੰਦੇਸ਼ ਦੇਣ ਦੀ ਅਨੋਖੀ ਪਹਿਲ ਕੀਤੀ ਹੈ। ਪਰਿਵਾਰ ਨੇ ਆਪਣੀ ਧੀ ਨੂੰ ਉਸ ਦੇ 10ਵੇਂ ਜਨਮ ਦਿਨ ‘ਤੇ ਇੱਕ ਬੇਸ਼ਕੀਮਤੀ ਤੋਹਫਾ ਦਿੱਤਾ ਹੈ।
ਝੰਝਾਰਪੁਰ ਦੇ ਆਰਐੱਸ ਬਾਜ਼ਾਰ ਇਲਾਕੇ ਵਿਚ ਰਹਿਣ ਵਾਲੇ ਡਾਕਟਰ ਸੁਰਵਿੰਦੂ ਝਾ ਤੇ ਡਾਕਟਰ ਸੁਧਾ ਝਾਅ ਨੇ ਆਪਣੀ ਬੇਟੀ ਆਸਥਾ ਭਾਰਦਵਾਜ ਦੇ ਨਾਂ ‘ਤੇ ਚੰਦਰਮਾ ‘ਤੇ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਹੈ ਤੇ ਨਾਲ ਹੀ ਉਸ ਨੂੰ ਹਵਾਈ ਟਿਕਟ ਵੀ ਦਿੱਤਾ ਹੈ, ਜਿਸ ਦਾ ਉਹ ਜਦੋਂ ਚਾਹੇ ਇਸਤੇਮਾਲ ਕਰ ਸਕਦੀ ਹੈ। ਝੰਝਾਰਪੁਰ ਵਿਚ ਨਿੱਜੀ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਸੁਰਵਿੰਦੂ ਝਾਅ ਦਾ ਕਹਿਣਾ ਹੈ ਕਿ ਆਸਥਾ ਭਾਰਦਵਾਜ ਦੇ ਨਾਂ ਤੋਂ ਚੰਦਰਮਾ ਉਤੇ ਇੱਕ ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਹੈ। ਝੰਝਾਰਪੁਰ ਵਿਚ ਨਿੱਜੀ ਨਰਸਿੰਗ ਹੋਮ ਚਲਾਉਣ ਵਾਲੇ ਡਾਕਟਰ ਸੁਰਵਿੰਦ ਝਾਅ ਦਾ ਕਹਿਣਾ ਹੈ ਕਿ ਆਸਥਾ ਭਾਰਦਵਾਜ ਉਨ੍ਹਾਂ ਦੇ ਖਾਨਦਾਨ ਦੀ ਪਹਿਲੀ ਧੀ ਹੈ।
ਸੁਰਵਿੰਦੂ ਨੇ ਕਿਹਾ ਕਿ ਧੀਆਂ ਕਿਸੇ ਵੀ ਖਾਨਦਾਨ ਦਾ ਮਾਣ ਤੇ ਸਨਮਾਨ ਹੁੰਦੀਆਂ ਹਨ ਪਰ ਉਨ੍ਹਾਂ ਦੇ ਖਾਨਦਾਨ ਵਿਚ ਲਗਭਗ 7 ਪੀੜ੍ਹੀਆਂ ਤੋਂ ਕੁੜੀਆਂ ਪੈਦਾ ਨਹੀਂ ਹੋਈ ਸੀ ਇਸ ਲਈ ਜਦੋਂ ਉਨ੍ਹਾਂ ਦੇ ਘਰ ਵਿਚ ਆਸਥਾ ਦਾ ਜਨਮ ਹੋਇਆ ਤਾਂ ਪਰਿਵਾਰ ਕਾਫੀ ਖੁਸ਼ ਹੈ। ਇਸ ਲਈ ਇਸ ਖੁਸ਼ੀ ਨੂੰ ਖਾਸ ਬਣਾਉਣ ਲਈ ਆਪਣੀ ਧੀ ਨੂੰ ਚੰਦਰਮਾ ‘ਤੇ ਜ਼ਮੀਨ ਖਰੀਦ ਕੇ ਗਿਫਟ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਡਾ. ਸੁਰਵਿੰਦੂ ਝਾਅ ਮੁਤਾਬਕ ਧੀ ਲਈ ਚੰਦਰਮਾ ‘ਤੇ ਜ਼ਮੀਨ ਖਰੀਦਣ ਦੀ ਪ੍ਰਕਿਰਿਆ ਪੂਰੀ ਹੋਣ ਵਿਚ ਲਗਭਗ ਡੇਢ ਸਾਲ ਦਾ ਸਮਾਂ ਲੱਗਾ। ਸਭ ਤੋਂ ਪਹਿਲਾਂ ਉਨ੍ਹਾਂ ਨੇ ਅਮਰੀਕਾ ਦੇ ਕੈਲੀਫੋਰਨੀਆ ਸਥਿਤ ਲੂਨਾ ਸੁਸਾਇਟੀ ਦੀ ਵੈੱਬਸਾਈਟ ‘ਤੇ ਅਰਜ਼ੀ ਦਿੱਤੀ ਤੇ ਫਿਰ ਸਾਰੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੋਂ ਬਾਅਦ ਜ਼ਮੀਨ ਦੀ ਕੀਮਤ ਅਤੇ ਰਜਿਸਟਰੀ ਫੀਸ ਦੀ ਰਕਮ ਪੇਪਾਲ ਐਪ ਨਾਲ ਭੁਗਤਾਨ ਕਰਵਾਉਣ ਤੋਂ ਬਾਅਦ 27 ਜਨਵਰੀ 2022 ਨੂੰ ਸਪੀਡ ਪੋਸਟ ਨਾਲ ਉਨ੍ਹਾਂ ਨੂੰ ਚੰਦਰਮਾ ਉਤੇ ਜ਼ਮੀਨ ਰਜਿਸਟਰਡ ਕਰਾਉਣ ਦਾ ਪੇਪਰ ਮਿਲਿਆ।