ਪੰਜਾਬ ਵਿਚ ਤਾਇਨਾਤ ਆਈਪੀਐੱਸ ਅਫਸਰ ਧਰੁਮਣ ਨਿੰਬਲੇ ਦੇ ਤਬਾਦਲੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਘਿਰ ਗਈ ਹੈ। ਮਾਨ ਸਰਕਾਰ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਬਦਲ ਕੇ ਮੁਕਤਸਰ ਵਿਚ ਐੱਸਐੱਸਪੀ ਲਗਾਇਆ ਹੈ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਹੁਸ਼ਿਆਰਪੁਰ ਵਿਚ ਮਾਈਨਿੰਗ ਨਾਲ ਜੁੜੇ ਗੁੰਡਾ ਟੈਕਸ ਦਾ ਰੈਕੇਟ ਫੜਿਆ ਸੀ, ਜਿਸ ਵਿਚ 1.53 ਕਰੋੜ ਦੀ ਰਿਕਵਰੀ ਹੋਈ ਸੀ।
ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ ਕਿਹਾ ਜਿਸ ਅਫਸਰ ਨੇ ਮਾਈਨਿੰਗ ਖਿਲਾਫ ਕਾਰਵਾਈ ਦੀ ਹਿੰਮਤ ਦਿਖਾਈ, ਉਸ ਨੂੰ ਹੀ 5 ਦਿਨ ਵਿਚ ਬਦਲ ਦਿੱਤਾ ਗਿਆ। ਮੁੱਖ ਮੰਤਰੀ ਮਾਨ ਨੇ ਉਨ੍ਹਾਂ ਦਾ ਉਤਸ਼ਾਹ ਵਧਾਉਣ ਦੀ ਜਗ੍ਹਾ ਟਰਾਂਸਫਰ ਕਰ ਦਿੱਤਾ। ਮੈਨੂੰ ਉਮੀਦ ਹੈ, ਇਹ ਬਦਲਾਅ ਨਹੀਂ ਹੋਵੇਗਾ।
ਧਰੁਮਣ ਨਿਨੰਬਲੇ 2010 ਬੈਂਚ ਦੇ ਆਈਪੀਐੱਸ ਅਧਿਕਾਰੀ ਹਨ। ਤਰਨਤਾਰਨ, ਮੋਗਾ ਤੇ ਹੁਸ਼ਿਆਰਪੁਰ ਵਿਚ ਐੱਸਐੱਸਪੀ ਰਹਿੰਦੇ ਹੋਏ ਉਨ੍ਹਾਂ ਨੇ ਗੈਰ-ਕਾਨੂੰਨੀ ਰੇਤ ਮਾਫੀਆ ‘ਤੇ ਪੂਰੀ ਸਖਤੀ ਕੀਤੀ। ਉਨ੍ਹਾਂ ਨਾਲ ਜੁੜੇ 10 ਤੋਂ ਵੱਧ ਕੇਸ ਦਰਜ ਕੀਤੇ। ਇਕ ਹਫਤੇ ਪਹਿਲਾਂ ਹੀ ਉਨ੍ਹਾਂ ਨੇ ਖੁਦ ਨੂੰ ਸਰਕਾਰੀ ਅਫਸਰ ਦੱਸ ਗੁੰਡਾ ਟੈਕਸ ਇਕੱਠਾ ਕਰਨ ਵਾਲੇ ਗੈਂਗ ਨੂੰ ਫੜਿਆ ਸੀ। ਧਰੁਮਣ ਨਿੰਬਲੇ ਦੀ ਪਿਛਲੇ 8 ਸਾਲ ਵਿਚ 18 ਵਾਰ ਟਰਾਂਸਫਰ ਹੋ ਚੁੱਕੀ ਹੈ। ਪਿਛਲੀ 2 ਟਰਾਂਸਫਰ ਸਮੇਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਕਾਂਗਰਸੀ ਵਿਧਾਇਕ ਪ੍ਰਤਾਬ ਸਿੰਘ ਬਾਜਵਾ ਨੇ ਕਿਹਾ ਕਿ ਇਹ ਕਾਫੀ ਹੈਰਾਨ ਕਰਨ ਵਾਲਾ ਹੈ ਕਿ 1.53 ਕਰੋੜ ਰੁਪਏ ਰਿਕਵਰ ਕਰਕੇ ਰੇਤ ਮਾਫੀਆ ਗੈਂਗ ਨੂੰ ਫੜਨ ਵਾਲੇ ਹੁਸ਼ਿਆਰਪੁਰ ਦੇ ਐੱਸਐੱਸਪੀ ਨੂੰ ਬਦਲ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਦਲਾਅ ਦੀ ਜਗ੍ਹਾ ਅਫਸਰਾਂ ਨੂੰ ਇਨਾਮ ਵਿਚ ਟਰਾਂਸਫਰ ਕੀਤਾ ਜਾ ਰਿਹਾ ਹੈ।
‘ਆਪ’ ਨੇ ਭਰੋਸਾ ਦਿੱਤਾ ਸੀ ਕਿ ਉਹ ਰੇਤ ਮਾਫੀਆ ਨੂੰ ਖਤਮ ਕਰਨਗੇ। ਇਸ ਲਈ ਸਰਕਾਰ ਨਵੀਂ ਪਾਲਿਸੀ ਬਣਆ ਰਹੀ ਹੈ। ਇਸ ਦੇ ਬਾਵਜੂਦ ਰੇਤ ਮਾਫੀਆ ‘ਤੇ ਕਾਰਵਾਈ ਕਰਨ ਵਾਲੇ ਅਫਸਰ ਨੂੰ ਬਦਲ ਦਿੱਤਾ ਗਿਆ। ਇਸ ਦੇ ਜਵਾਬ ਵਿਚ ‘ਆਪ’ ਨੇਤਾ ਮਾਲਵਿੰਦਰ ਕੰਗ ਨੇ ਕਿਹਾ ਕਿ ਇਹ ਰੁਟੀਨ ਬਦਲਾਅ ਹੈ। ਇਸ ਨੂੰ ਕਿਸੇ ਖਾਸ ਨਾਲ ਜੋੜਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਸਿਰਫ ਹੁਸ਼ਿਆਰਪੁਰ ਨਹੀਂ ਸਗੋਂ ਮੋਹਾਲੀ ਤੇ ਪਟਿਆਲਾ ਦੇ ਐੱਸਐੱਸਪੀ ਵੀ ਬਦਲੇ ਗਏ ਹਨ। ਇਹ ਸਰਕਾਰ ਦਾ ਰੁਟੀਨ ਪ੍ਰਸ਼ਾਸਨਿਕ ਫੇਰਬਦਲ ਹੈ। ਇਸ ਨੂੰ ਸਿਆਸਤ ਨਾਲ ਜੋੜ ਕੇ ਸਵਾਲ ਨਹੀਂ ਚੁੱਕਣੇ ਚਾਹੀਦੇ।