ਇਰਾਕ ਦੇ ਰਾਸ਼ਟਰਪਤੀ ਰਹੇ ਸੱਦਾਮ ਹੁਸੈਨ ਨੂੰ 30 ਦਸੰਬਰ ਨੂੰ ਫਾਂਸੀ ਦਿੱਤੀ ਗਈ ਸੀ। ਸੱਦਾਮ ਹੁਸੈਨ ਦੀ ਮੌਤ ਦੇ 15 ਸਾਲ ਬਾਅਦ ਉਸ ਦੀ ਬੇਟੀ ਰਗਦ ਹੁਸੈਨ ਨੇ ਇਰਾਕ ਦੇ ਲੋਕਾਂ ਨੂੰ ਇੱਕਜੁੱਟ ਹੋਣ ਅਤੇ ਅਰਬ ਦੁਨੀਆ ‘ਚ ਬਦਲਾਅ ਲਿਆਉਣ ‘ਚ ਭੂਮਿਕਾ ਅਦਾ ਕਰਨ ਲਈ ਕਿਹਾ ਹੈ। ਉਨ੍ਹਾਂ ਰਾਜਨੀਤੀ ਵਿੱਚ ਉਤਰਨ ਦੇ ਵੀ ਸੰਕੇਤ ਦਿੱਤੇ।
ਆਪਣੇ ਪਿਤਾ ਦੀ ਫੋਟੋ ਅੱਗੇ ਬੈਠ ਕੇ ਰਗਦ ਨੇ ਇਰਾਕ ਦੇ ਲੋਕਾਂ ਨੂੰ ਕਿਹਾ ਕਿ ਹੁਣ ਦੁਸ਼ਮਣੀ ਭੁਲਾ ਕੇ ਇੱਕਜੁੱਟ ਹੋਣ ਦਾ ਵੇਲਾ ਹੈ। ਰਗਦ ਨੇ ਕਿਹਾ ਕਿ ਫਿਰਕੂ ਭਾਈਚਾਰੇ ਤੇ ਆਪਣੇ ਪਿਛੋਕੜ ਨੂੰ ਪਿੱਛੇ ਛੱਡ ਕੇ ਇੱਕ-ਦੂਜੇ ਨੂੰ ਮੁਆਫ ਕਰ ਦਿਓ। ਰਗਦ ਨੇ ਕਿਹਾ ਕਿ ਇਰਾਕ ਨੂੰ ਅਰਬ ਦੇ ਕਿਸੇ ਗੁੱਟ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਮੈਂ ਤੁਹਾਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਆਪਸੀ ਮਤਭੇਦ ਨੂੰ ਭੁਲਾ ਦਿਓ। ਸਾਰਿਆਂ ਦੀ ਤਾਕਤ ਇੱਕਜੁੱਟ ਹੋਵੇਗੀ ਤਾਂ ਹੀ ਅਸੀਂ ਇਰਾਕ ਲਈ ਕੁਝ ਕਰ ਸਕਦੇ ਹਾਂ। ਰਗਦ ਨੇ ਆਪਣੇ ਪਿਤਾ ਦੀ ਮੌਤ ਦੀ 15ਵੀਂ ਬਰਸੀ ‘ਤੇ ਇੱਕ ਰਿਕਾਰਡਿਡ ਸੰਦੇਸ਼ ਜਾਰੀ ਕੀਤਾ ਹੈ।
ਰਗਦ ਹੁਸੈਨ ਨੇ ਭਵਿੱਖ ‘ਚ ਇਰਾਕ ਦੀ ਰਾਜਨੀਤੀ ‘ਚ ਆਉਣ ਤੋਂ ਇਨਕਾਰ ਨਹੀਂ ਕੀਤਾ ਹੈ। ਰਗਦ ਨੇ ਕਿਹਾ ਕਿ ਜਿਨ੍ਹਾਂ ਨੇ ਅਕਤੂਬਰ ਕ੍ਰਾਂਤੀ ‘ਚ ਆਪਣਿਆਂ ਨੂੰ ਖੋਹਿਆ ਹੈ, ਉਨ੍ਹਾਂ ਨੂੰ ਉਸ ਦੇ ਦੋਸ਼ੀਆਂ ਨੂੰ ਮੁਆਫ ਨਹੀਂ ਕਰਨਾ ਚਾਹੀਦਾ। ਰਗਦ ਇਰਾਕੀ ਸੁਰੱਖਿਆ ਬਲਾਂ ਜਾਂ ਈਰਾਨ ਸਮਰਥਿਤ ਬਾਗੀਆਂ ਦੀ ਪ੍ਰਦਰਸ਼ਨਕਾਰੀਆਂ ‘ਤੇ ਗੋਲੀਬਾਰੀ ਦਾ ਹਵਾਲਾ ਦੇ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: