ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਪੂਰੇ ਪੰਜਾਬ ਵਿਚ ਚੋਣ ਜ਼ਾਬਤਾ ਲਾਗੂ ਹੈ। ਸਾਰੇ ਹਥਿਆਰ ਸਰਕਾਰ ਵੱਲੋਂ ਜਮ੍ਹਾ ਕਰਵਾ ਲਏ ਗਏ ਹਨ ਪਰ ਇਸ ਦਰਮਿਆਨ ਅੱਜ ਦੁਪਹਿਰ ਅੰਮ੍ਰਤਿਸਰ ਦੇ ਰਣਜੀਤ ਐਵੇਨਿਊ ਵਿਚ ਗੋਲੀਆਂ ਚੱਲੀਆਂ, ਜਿਸ ਵਿਚ ਇਕ ਨੌਜਵਾਨ ਜ਼ਖਮੀ ਹੋ ਗਿਆ। ਅੰਮ੍ਰਿਤਸਰ ਦੇ ਬੀ-ਬਲਾਕ ਵਿਚ ਬਣੇ ਇੱਕ ਪ੍ਰਾਈਵੇਟ ਇੰਸਟੀਚਿਊਟ ਵਿਚ ਮਾਲਕ ਤੇ ਵਿਦਿਆਰਥੀਆਂ ਵਿਚ ਪੈਸਿਆਂ ਨੂੰ ਲੈ ਕੇ ਬਹਿਸ ਹੋਈ ਸੀ। ਘਟਨਾ ਦੁਪਹਿਰ ਲਗਭਗ 2.30 ਵਜੇ ਦੀ ਦੱਸੀ ਜਾ ਰਹੀ ਹੈ।
ਰਣਜੀਤ ਐਵੇਨਿਊ ਬੀ-ਬਲਾਕ ਵਿਚ 2 ਧਿਰਾਂ ਵਿਚ ਕਾਫੀ ਝਗੜਾ ਹੋਇਆ ਤੇ ਗੋਲੀਆਂ ਵੀ ਚਲੀਆਂ। ਚਸ਼ਮਦੀਦ ਸਿਰਮਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਾਰ ਵਿਚ ਜਾ ਰਹੇ ਸਨ ਕਿ ਸਾਹਮਣੇ ਦੋ ਧਿਰਾਂ ਲੜਦੀਆਂ ਦੇਖੀਆਂ। ਲੜਦੇ-ਲੜਦੇ ਉਹ ਉਨ੍ਹਾਂ ਦੀ ਗੱਡੀ ਦੇ ਸਾਹਮਣੇ ਆ ਗਏ। ਉਨ੍ਹਾਂ ਨੇ ਗੱਡੀ ਦੇ ਸਾਹਮਣੇ ਵੀ ਗੋਲੀਆਂ ਚਲਾਈਆਂ। ਉਥੇ ਨਿੱਜੀ ਇੰਸਟੀਚਿਊਟ ਅਰਾਧਿਆ ਦੇ ਹੇਠਾਂ ਵੀ ਗੋਲੀਆਂ ਚੱਲੀਆਂ। ਇਸ ਵਿਚ ਇੰਸਟੀਚਿਊਟ ਦਾ ਮਾਲਕ ਅਮਨ ਜ਼ਖਮੀ ਹੋ ਗਿਆ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ ਦੀ ਮਦਦ ਲਈ ਭਾਰਤ ਪਾਕਿਸਤਾਨ ਦੇ ਰਸਤਿਓਂ ਭੇਜੇਗਾ 50,000 ਮੀਟ੍ਰਕ ਟਨ ਕਣਕ
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਜਾਣਕਾਰੀ ਮੁਤਾਬਕ ਇਹ ਝਗੜਾ ਫੀਸ ਨੂੰ ਲੈ ਕੇ ਹੋਇਆ ਸੀ। ਗੱਲ ਵਧੀ ਤੇ ਦੋਸ਼ੀ ਵਿਦਿਆਰਥੀ ਲੜਕਿਆਂ ਨੂੰ ਲੈ ਕੇ ਆਇਆ। ਫਿਰ ਇੰਸਟੀਚਿਊਟ ਦੇ ਹੇਠਾਂ ਗੋਲੀਆਂ ਚੱਲੀਆਂ ਤੇ ਇੱਕ ਗੋਲੀ ਮਾਲਕ ਅਮਨ ਨੂੰ ਵੀ ਲੱਗ ਗਈ।
ASI ਵਾਰਿਸ ਮਸੀਹ ਨੇ ਦੱਸਿਆ ਕਿ ਗੋਲੀਆਂ ਬੇਸਟ ਵੈਸਟਰਨ ਦੀ ਬੇਕ ਸਾਈਡ ‘ਤੇ ਚੱਲੀ ਹੈ। ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਹੈ। ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਹੈ। ਹਾਲਾਤ ਠੀਕ ਹੋਣ ‘ਤੇ ਗੱਲਬਾਤ ਕੀਤੀ ਜਾਵੇਗੀ। ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਤੱਕ ਪਹੁੰਚਿਆ ਜਾਵੇਗਾ।