ਨਾਭਾ ਦੇ ਪਿੰਡ ਰਾਮਗੜ੍ਹ ਤੋਂ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਜਨਮ ਦਿਨ ਵਾਲੇ ਦਿਨ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਪ੍ਰੀਤ (20) ਵਜੋਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕਰਨਪ੍ਰੀਤ ਦਾ ਜਨਮ ਦਿਨ ਸੀ ਤੇ ਉਹ ਆਪਣੇ ਮਾਤਾ-ਪਿਤਾ ਨਾਲ ਰਿਸ਼ਤੇਦਾਰੀ ਵਿਚ ਜਨਮ ਦਿਨ ਮਨਾ ਕੇ ਘਰ ਪਰਤ ਰਿਹਾ ਸੀ ਤਾਂ ਰਸਤੇ ਵਿਚ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕਰਨਪ੍ਰੀਤ ਰਾਤ ਨੂੰ ਹੀ ਖੇਤਾਂ ਦੀ ਮੋਟਰ ਚਲਾ ਕੇ ਸਵਿਫਟ ਕਾਰ ‘ਤੇ ਆਪਣੇ ਘਰ ਬੌੜਾਂ ਕਲਾਂ ਆ ਰਿਹਾ ਸੀ। ਰਸਤੇ ਵਿੱਚ ਕਾਰ ਖਤਾਨਾਂ ਵਿਚ ਜਾ ਡਿੱਗੀ ਤੇ ਉਸ ਦੀ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਬੀਤੇ ਕੱਲ੍ਹ ਕਰਨਪ੍ਰੀਤ ਦਾ ਜਨਮ ਦਿਨ ਸੀ ਤੇ ਆਪਣੇ ਜਨਮ ਦਿਨ ਵਾਲੇ ਦਿਨ ਹੀ ਕਰਨਪ੍ਰੀਤ ਦੁਨੀਆ ਨੂੰ ਅਲਵਿਦਾ ਕਹਿ ਗਿਆ। ਘਟਨਾ ਦਾ ਪਤਾ ਸਵੇਰੇ 9 ਵਜੇ ਲੱਗਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਕਰਨਪ੍ਰੀਤ ਦੇ ਪਿਤਾ ਜਗਮੇਲ ਸਿੰਘ ਨੇ ਦੱਸਿਆ ਕਿ ਕੱਲ੍ਹ ਅਸੀਂ ਕਰਨਪ੍ਰੀਤ ਦਾ ਜਨਮ ਦਿਨ ਮਨਾਉਣ ਲਈ ਰਿਸ਼ਤੇਦਾਰੀ ਵਿਚ ਗਏ ਸੀ ਤੇ ਅਸੀਂ ਉਥੇ ਹੀ ਠਹਿਰ ਗਏ ਜਦੋਂ ਕਿ ਕਰਨਪ੍ਰੀਤ ਵਾਪਸ ਘਰ ਆ ਗਿਆ। ਤੇ ਜਦੋਂ ਰਾਤ ਨੂੰ ਉਹ ਖੇਤਾਂ ਵਿਚ ਲੱਗੀ ਮੋਟਰ ਦਾ ਸਵਿੱਚ ਚਲਾਉਣ ਗਿਆ ਤਾਂ ਘਰ ਪਰਤਦਿਆਂ ਉਸ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: