ਤਕਨੀਕ ਦੇ ਵਿਕਾਸ ਨਾਲ ਲੋਕ ਆਪਣੇ ਪਰਿਵਾਰ ਵਾਲਿਆਂ ਤੱਕ ਨੂੰ ਭੁੱਲ ਗਏ ਹਨ। ਫੋਨ ਜਾਂ ਫਿਰ ਕਹੋ ਕਿ ਸਕ੍ਰੀਨ ਦੀ ਆਦਤ ਇੰਨੀ ਵੱਧ ਗਈ ਹੈ ਕਿ ਕੁਝ ਹੋਰ ਧਿਆਨ ਵਿਚ ਹੀ ਨਹੀਂ ਰਹਿੰਦਾ। ਇਹ ਵੀ ਇਕ ਤਰ੍ਹਾਂ ਦਾ ਨਸ਼ਾ ਹੈ ਜਿਸ ਨੂੰ ਛੁਡਾਉਣ ਲਈ ਦੁਨੀਆ ਭਰ ਦੇ ਕਈ ਮੈਡੀਕਲ ਕਾਲਜਾਂ ਵਿਚ ਕੰਮ ਸ਼ਰੂ ਹੋ ਚੁੱਕਾ ਹੈ। ਭਾਰਤ ਵਿਚ ਵੀ ਸਕ੍ਰੀਨ ਦੀ ਆਦਤ ਤੋਂ ਪ੍ਰੇਸ਼ਾਨ ਲੋਕ ਏਮਸ ਪਹੁੰਚ ਰਹੇ ਹਨ। ਅਜਿਹੇ ਵਿਚ ਕੁਝ ਥਾਵਾਂ ‘ਤੇ ਵਧੀਆ ਕੰਮ ਵੀ ਹੋ ਰਿਹਾ ਹੈ।
ਅਜਿਹਾ ਹੀ ਕੰਮ ਕਰਨ ਵਾਲਿਆਂ ਵਿਚ ਇਕ ਪਿੰਡ ਹੈ ਜੋ ਮਹਾਰਾਸ਼ਟਰ ਦੇ ਸਾਂਗਲੀ ਜ਼ਿਲ੍ਹੇ ਵਿਚ ਹੈ। ਇਸ ਪਿੰਡ ਦਾ ਨਾਂ ਹੈ ਮੋਹਿਤਚਯਾਂਚੇ ਵਡਡਾਗਾਂਵ, ਪਿੰਡ ਦੇ ਲੋਕਾਂ ਨੇ ਮਿਲ ਕੇ ਡਿਜੀਟਲ ਦੀ ਆਦਤ ਤੋਂ ਛੁਟਕਾਰਾ ਪਾਉਣ ਲਈ ਇਕ ਸ਼ਾਨਦਾਰ ਪਹਿਲ ਸ਼ੁਰੂ ਕੀਤੀ ਹੈ। ਇਸ ਪਿੰਡ ਦੇ ਹੋਰ ਹਰ ਸ਼ਾਮ ਨੂੰ ਇਕ ਘੰਟੇ ਤੋਂ ਵੱਧ ਸਮੇਂ ਲਈ ਡਿਜੀਟਲ ਦੁਨੀਆ ਤੋਂ ਦੂਰ ਰਹਿੰਦੇ ਹਨ। ਸਕ੍ਰੀਨ ਤੋਂ ਇਸ ਦੂਰੀ ਨੂੰ ‘ਡਿਜੀਟਲ ਡਿਟਾਕਸ’ ਕਿਹਾ ਜਾਂਦਾ ਹੈ।
ਡਿਜੀਟਲ ਡਿਟਾਕਸ ਦਾ ਮਤਲਬ ਇਕ ਤੈਅ ਸਮੇਂ ਲਈ ਇਲੈਕਟ੍ਰਾਨਿਕ ਡਿਵਾਈਸ ਤੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨਾ ਛੱਡ ਦੇਣਾ ਹੈ। ਆਸਾਨ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਡਿਜੀਟਲ ਡਿਟਾਕਸ ਇਕ ਅਜਿਹੀ ਮਿਆਦ ਹੈ ਜਦੋਂ ਕੋਈ ਵਿਅਕਤੀ ਖੁਦ ਤੋਂ ਸਮਾਰਟ ਫੋਨ, ਕੰਪਿਊਟਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਵਰਗੇ ਡਿਜੀਟਲ ਡਿਵਾਈਸ ਦਾ ਇਸਤੇਮਾਲ ਕਰਨ ਤੋਂ ਪਰਹੇਜ਼ ਕਰਦਾ ਹੈ।
ਇਹ ਵੀ ਪੜ੍ਹੋ : ‘ਪੰਜਾਬ ‘ਚ 3,07,219 ਦਿਵਿਆਂਗ ਵਿਅਕਤੀਆਂ ਨੂੰ UDID ਕਾਰਡ ਜਾਰੀ’ : ਮੰਤਰੀ ਬਲਜੀਤ ਕੌਰ
ਇਸ ਪਿੰਡ ਦੇ ਲੋਕ ਹਰ ਸ਼ਾਮ 7 ਵਜੇ ਵੱਜਣ ਵਾਲੇ ਸਾਇਰਨ ਦਾ ਇੰਤਜ਼ਾਰ ਕਰਦੇ ਹਨ। ਫਿਰ ਸਾਇਰਨ ਵੱਜਣ ਦੇ ਬਾਅਦ ਪੂਰੇ ਪਿੰਡ ਦੇ ਲੋਕ ਆਪਣੇ ਡਿਜੀਟਲ ਗੈਜੇਟਸ ਜਿਵੇਂ ਮੋਬਾਈਲ, ਟੈਬਲੇਟ ਟੀਵੀ, ਲੈਪਟਾਪ ਡੇਢ ਘੰਟੇ ਲਈ ਬੰਦ ਕਰ ਦਿੱਤੇ ਹਨ। ਇਸ ਦੇ ਬਾਅਦ ਪਿੰਡ ਦੇ ਹੀ ਕੁਝ ਲੋਕ ਘਰ-ਘਰ ਜਾ ਕੇ ਚੈੱਕ ਕਰਦੇ ਹਨ ਕਿ ਕੋਈ ਅਜਿਹਾ ਤਾਂ ਨਹੀਂ ਜਿਸ ਨੇ ਟੀਵੀ, ਫੋਨ ਜਾਂ ਕੋਈ ਡਿਜੀਟਲ ਡਿਵਾਈਸ ਨੂੰ ਆਨ ਰੱਖਿਆ ਹੋਵੇ।
ਵੀਡੀਓ ਲਈ ਕਲਿੱਕ ਕਰੋ -: