ਮੇਡਾਗਾਸਕਰ ਦੀ ਰਾਜਧਾਨੀ ਐਂਟਾਨਾਨਾਰਿਵੋ ਦੇ ਨੈਸ਼ਨਲ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਭਗਦੜ ਮਚਣ ਨਾਲ 12 ਲੋਕਾਂ ਦੀ ਮੌ.ਤ ਹੋ ਗਈ ਜਦੋਂ ਕਿ 80 ਲੋਕ ਗੰਭੀਰ ਜ਼ਖਮੀ ਹੋ ਗਏ। ਹਾਦਸਾ ਉਸਸਮੇਂ ਹੋਇਆ ਜਦੋਂ ਲਗਭਗ 50,000 ਲੋਕ ਇੰਡੀਅਨ ਓਸ਼ਨ ਆਈਲੈਂਡ ਗੇਮਸ ਦੇ ਉਦਘਾਟਨੀ ਸਮਾਰੋਹ ਲਈ ਸਟੇਡੀਅਮ ਵਿਚ ਐਂਟਰੀ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਮੇਡਾਗਾਸਕਰ ਦੇ ਪ੍ਰਧਾਨ ਮੰਤਰੀ ਕ੍ਰਿਸ਼ਚੀਅਨ ਨਤਸੇ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੱਸਿਆ ਕਿ ਭੱਜਦੌੜ ਵਿਚ ਜ਼ਖਮੀ ਹੋਏ ਲੋਕਾਂ ਵਿਚੋਂ 11 ਦੀ ਹਾਲਤ ਨਾਜ਼ੁਕ ਹੈ। ਫਿਲਹਾਲ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਪਹੁੰਚੀ ਮੇਡਾਗਾਸਕਰ ਦੀ ਰਾਸ਼ਟਰਪਤੀ ਐਂਡ੍ਰੀ ਰਾਜੋਏਲਿਨਾ ਨੇ ਹਾਦਸੇ ‘ਤੇ ਦੁੱਖ ਪ੍ਰਗਟਾਇਆ।ਉਨ੍ਹਾਂ ਨੇ ਘਟਨਾ ਨੂੰ ਮੰਦਭਾਗਾ ਦੱਸਦੇ ਹੋਏ ਸਟੇਡੀਅਮ ਵਿਚ ਮੌਜੂਦ ਲੋਕਾਂ ਤੋਂ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਲਈ ਮੌਨ ਰੱਖਣ ਦੀ ਅਪੀਲ ਕੀਤੀ। ਇਸ ਦੇ ਬਾਅਦ ਸਟੇਡੀਅਮ ਵਿਚ ਹੋਣ ਵਾਲਾ ਪ੍ਰੋਗਰਾਮ ਜਾਰੀ ਰਿਹਾ। ਇਸ ਤੋਂ ਪਹਿਲਾਂ ਸਾਲ 2019 ਵਿਚ ਮੇਡਾਗਾਸਕਰ ਦੇ ਸਟੇਡੀਅਮ ਵਿਚ ਇਸੇ ਤਰ੍ਹਾਂ ਦੇ ਹਾਦਸੇ ਵਿਚ ਲਗਭਗ 15 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਪੜ੍ਹੋ : ਅਮਰੀਕਾ : ਪੰਜਾਬੀ ਨੌਜਵਾਨ ਨੇ ਪ੍ਰੇਮਿਕਾ ਦਾ ਗੋਲੀ.ਆਂ ਮਾਰ ਕੇ ਕੀਤਾ ਕਤ.ਲ, ਗ੍ਰਿਫਤਾਰ
ਹਿੰਦ ਮਹਾਸਾਕਰ ਦੀਪ ਖੇਲ ਮਲਟੀ ਡਿਸਿਪਲਿਨਰੀ ਕੰਪੀਟੀਸ਼ਨ ਹੈ ਜੋ ਮੇਡਾਗਾਸਕਰ ਵਿਚ 3 ਸਤੰਬਰ ਤੱਕ ਚੱਲੇਗੀ। ਹਿੰਦ ਮਹਾਸਾਗਰ ਦੀਪ ਖੇਲ ਸਾਲ 1977 ਵਿਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਬਣਾਏ ਸਨ। ਇਸ ਵਿਚ ਮਾਰੀਸ਼ਸ, ਸੇਸ਼ੇਲਸ, ਕੋਮੋਰੋਸ, ਮੇਡਾਗਾਸਕਰ, ਮੈਯਟ, ਰੀਯੂਨੀਅਨ ਤੇ ਮਾਲਦੀਵ ਦੇ ਐਥਲੀਟ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: