IPS ਕਮਿਸ਼ਨਰ ਪੁਲਿਸ ਲੁਧਇਆਣਾ ਮਨਦੀਪ ਸਿੰਘ ਸਿੱਧੂ ਵੱਲੋਂ ਹੀਨੀਅਰਸ ਕ੍ਰਾਈਮ ਵਿਚ ਭਗੌੜੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਸ਼੍ਰੀ ਵਰਿੰਦਰਪਾਲ ਸਿੰਘ ਬਰਾੜ, ਪੀ. ਪੀ. ਐੱਸ ਡੀ. ਸੀ. ਇਨਵੈਸਟੀਗੇਸ਼ਨ ਲੁਧਿਆਣਾ, ਮੈਡਮ ਰੁਪਿੰਦਰ ਕੌਰ ਸਰਾਂ ਪੀਪੀਐੱਸ ਏਡੀਸੀਪੀ ਇਨਵੈਸਟੀਗੇਸ਼ਨ ਲੁਧਿਆਣਾ ਤੇ ਗੁਰਪ੍ਰੀਤ ਸਿੰਘ ਪੀਪੀਐੱਸ ਏਸੀਪੀ ਇਨਵੈਸਟੀਗੇਸ਼ਨ-2 ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਬੇਅੰਤ ਜੁਨੇਜਾ ਇੰਚਾਰਜ ਕ੍ਰਾਇਮ ਬ੍ਰਾਂਚ-2 ਲੁਧਿਆਣਾ ਦੀ ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ।
ਇਹ ਮੁਕੱਦਮਾ ਦੋਸ਼ੀ ਸੁਮਿਤ ਖੰਨਾ ਪੁੱਤਰ ਜਸਪਾਲ ਖੰਨਾ ਵਾਸੀ ਗਲੀ ਨੰਬਰ 5, ਮੁਹੱਲਾ ਪ੍ਰੇਮ ਵਿਹਾਰ ਟਿੱਬਾ ਰੋਡ ਲੁਧਿਆਣਾ ਤੇ ਦੀਪਕ ਤ੍ਰੇਹਣ ਉਰਫ ਦੀਪੂ ਪੁੱਤਰ ਰਜਿੰਦਰ ਤ੍ਰੇਹਣ ਵਾਸੀ ਮਕਾਨ ਨੰਬਰ 6950, ਗਲੀ ਨੰਬਰ 1, ਮੁਹੱਲਾ ਜਸਵੰਤ ਨਗਰ ਤਾਜਪੁਰ ਰੋਡ ਖਿਲਾਫ ਦਰਜ ਕੀਤਾ ਗਿਆ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਤਹਿਸੀਲਦਾਰ ਨੇ ਖੇਤਾਂ ਵਿਚ ਫਾਹਾ ਲਾ ਕੀਤੀ ਖੁਦਖੁਸ਼ੀ , ਤਬਾਦਲਿਆਂ ਤੋਂ ਸੀ ਦੁਖੀ!
ਮਿਤੀ 21.10.2021 ਨੂੰ ਪਾਰਸ ਪੁੱਤਰ ਰਮੇਸ਼ ਕੁਮਾਰ ਵਾਸੀ ਡੀ. ਸੀ. ਐੱਮ. ਪ੍ਰੀਜੈਡੈਂਸੀ ਸਕੂਲ ਮੋਤੀ ਨਗਰ ਲੁਧਿਆਣਾ ਨੂੰ ਆਪਣੇ ਸਾਥੀਆਂ ਨਾਲ ਮਿਲ ਕੇ ਭਾਮੀਆਂ ਕਲਾਂ ਨੇੜੇ ਦਾਤਰ ਦੇ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਵਿਚ ਸਾਗਰ ਠਾਕੁਰ, ਸਚਿਨ ਕੁਮਾਰ ਸਚਿਨ ਭਤੀਜ, ਮਨਜੋਤ ਸਿੰਘ ਉਰਫ ਮਨੀ, ਰਣਜੀਤ ਸਿੰਘ ਉਰਫ ਰਾਜੂ ਪਹਿਲਵਾਨ, ਦੀਪਕ ਭੱਲਾ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਬਾਕੀ ਦੇ ਫਰਾਰ ਦੋਸ਼ੀਆਂ ਨੂੰ ਵੀ ਜਲਦੀ ਤੋਂ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: