ਲੁਧਿਆਣਾ ਵਿਚ ਪੁਲਿਸ ਨੇ 81 ਅਫੀਮ ਦੇ ਪੌਦਿਆਂ ਸਣੇ ਮੁਲਜਮ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੂੰ ਗੁਪਤ ਸੂਚਨਾ ਸੀ ਕਿ ਮੁਲਜ਼ਮ ਰਾਜੀਵ ਗੁਪਤਾ ਵਾਸੀ ਨਵੀਂ ਆਬਾਦੀ ਦਾ ਰਹਿਣ ਵਾਲਾ ਹੈ। ਪੁਲਿਸ ਪਾਰਟੀ ਨੇ ਲਲਹੇੜੀ ਚੌਕ ਖੰਨਾ ਵਿਚ ਨਾਕਾਬੰਦੀ ਕੀਤੀ ਹੋਈ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਨੇ ਘਰ ਦੀ ਛੱਤ ਅਤੇ ਸਮਰਾਲਾ ਰੋਡ ‘ਤੇ ਹੋਟਲ ਐਲੀਗੈਂਸ ਦੇ ਸਾਹਮਣੇ ਲਕਸ਼ਮੀ ਨਗਰ ਖੰਨਾ ਪਲਾਟ ਵਿਚ ਅਫੀਮ ਦੀ ਖੇਤੀ ਕੀਤੀ ਹੈ।
ਪੁਲਿਸ ਨੇ ਜਦੋਂ ਛਾਪਾ ਮਾਰਿਆ ਤਾਂ ਮੁਲਜ਼ਮ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਮੌਕਾ ਰਹਿੰਦੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਛਾਪੇਮਾਰੀ ਦੌਰਾਨ ਪੁਲਿਸ ਨੇ ਦੇਖਿਆ ਕਿ ਉਸ ਨੇ ਘਰ ਦੀ ਛੱਤ ਤੇ ਖਾਲੀ ਪਲਾਟ ਵਿਚ ਅਫੀਮ ਦੀ ਖੇਤੀ ਕੀਤੀ ਸੀ। ਮੁਲਜਮ ਕੋਲ ਕਿਸੇ ਤਰ੍ਹਾਂ ਦਾ ਕੋਈ ਲਾਇਸੈਂਸ ਨਹੀਂ ਮਿਲਿਆ।
ਇਹ ਵੀ ਪੜ੍ਹੋ : ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਨੂੰ ਇਮਰਾਨ ਦੀ ਪਾਰਟੀ ਨੇ ਦੱਸਿਆ ‘ਕਸ਼ਮੀਰੀਆਂ ਦੇ ਬਲਿਦਾਨ ਦਾ ਅਪਮਾਨ’
ਦੋਸ਼ੀ ਖਿਲਾਫ ਪੁਲਿਸ ਨੇ NDPC ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਰਾਜਦੀਨ ਨੇ ਦੱਸਿਆ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਦਾ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਾਫੀ ਲੰਬੇ ਸਮੇਂ ਤੋਂ ਅਫੀਮ ਦੀ ਖੇਤੀ ਕਰ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: