ਮੌਸਮ ਨੇ ਇਕ ਵਾਰ ਫਿਰ ਤੋਂ ਕਰਵਟ ਲਈ ਹੈ। ਪੱਛਮੀ ਗੜਬੜੀ ਦੇ ਚੱਲਦਿਆਂ ਲੂ ਤੋਂ ਬਚਾਅ ਰਿਹਾ। ਮੌਸਮ ਵਿਭਾਗ ਨੇ ਅੱਜ ਦੁਬਾਰਾ 8 ਜ਼ਿਲ੍ਹਿਆਂ ਵਿਚ ਓਰੈਂਜ ਅਲਰਟ ਜਾਰੀ ਕੀਤਾ ਹੈ ਜਦੋਂ ਕਿ ਹੋਰ ਸ਼ਹਿਰਾਂ ਵਿਚ ਯੈਲੋ ਅਲਰਟ ਤੇ ਮੀਂਹ ਦੇ ਆਸਾਰ ਬਣ ਰਹੇ ਹਨ। ਆਕਾਸ਼ ਵਿਚ ਬੱਦਲ ਛਾਏ ਰਹਿਣ ਦੇ ਬਾਅਦ ਤਾਪਮਾਨ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਮੰਗਲਵਾ, ਬਰਨਾਲਾ, ਤਾਪਾ, ਧੂਰੀ, ਮਾਲੇਰਕੋਟਲਾ, ਰਾਮਪੁਰਾ ਫੂਲ ਜੈਨ, ਬਾਘਾਪੁਰਾਣਾ, ਫਰੀਦਕੋਟ, ਮੋਗਾ ਤੇ ਫਿਰੋਜ਼ਪੁਰ ਦੇ ਕੁਝ ਹਿੱਸਿਆਂ ਵਿਚ ਬਿਜਲੀ ਕੜਕਣ ਦੇ ਨਾਲ ਹਵਾ ਦੀ ਰਫਤਾਰ 40-60 ਕਿਲੋਮੀਟਰ ਪ੍ਰਤੀ ਘੰਟੇ ਤੱਕ ਰਹਿਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਜੀਰਾ ਨਿਹਾਲ ਸਿੰਘ ਵਾਲਾ ਰਾਏਕੋਟ, ਜਗਰਾਓਂ, ਲੁਧਿਆਣਾ ਪੱਛਮ, ਸੁਨਾਮ, ਸੰਗਰੂਰ, ਸਮਾਣਾ, ਪਟਿਆਲਾ, ਨਾਬਾ ਰਾਜਪੁਰਾ, ਡੇਰਾ ਬੱਸੀ, ਫਤਿਹਗੜ੍ਹ ਸਾਹਿਬ, ਅਮਲੋਹ, ਮੋਹਾਲੀ, ਬਠਿੰਡਾ, ਗਿੱਦੜਬਾਹਾ, ਰਾਮਪੁਰਾ ਫੂਲ ਜੈਤੋ ਮੁਕਤਸਰ, ਬੱਸੀ ਪਠਾਣਾ, ਖੰਨਾ, ਪਾਇਲ, ਖਰੜ, ਖਮਾਣੋਂ, ਲੁਧਿਆਣਾ ਪੂਰਬੀ, ਚਮਕੌਰ ਸਾਹਿਬ, ਸਮਰਾਲਾ, ਰੂਪਨਗਰ, ਬਲਾਚੌਰ, ਫਰੀਦਕੋਟ, ਮੋਗਾ, ਫਿਰੋਜ਼ਪੁਰ, ਜੀਰਾ, ਸ਼ਾਹਕੋਟ, ਪੱਟੀ, ਸੁਲਤਾਨਪੁਰ ਲੋਧੀ, ਤਰਨਤਾਰਨ ਦੇ ਖਡੂਰ ਸਾਹਿਬ, ਫਗਵਾੜਾ, ਜਲੰਧਰ, ਕਪੂਰਥਲਾ, ਨਵਾਂਸ਼ਹਿਰ, ਆਨੰਦਪੁਰ ਸਾਹਿਬ, ਗੜ੍ਹਸ਼ੰਕਰ, ਨੰਗਲ, ਹੁਸ਼ਿਆਰਪੁਰ, ਬਾਬਾ ਬਕਾਲਾ ਬਟਾਲਾ, ਭੁਲੱਥ, ਦਸੂਹਾ, ਮੁਕੇਰੀਆਂ ਆਦਿ ਹਿੱਸਿਆਂ ਵਿਚ ਬਿਜਲੀ ਕੜਕਣ ਦੇ ਨਾਲ ਹਲਕਾ ਤੂਫਾਨ ਚੱਲਣ ਦੇ ਆਸਾਰ ਬਣੇ ਹੋਏ ਹਨ।
ਜੂਨ ਵਿਚ ਪਾਰਾ 45 ਦੇ ਪਾਰ ਪਹੁੰਚੇਗਾ। ਇਸ ਦੀ ਵਜ੍ਹਾ ਮੀਂਹ ਦਾ ਘੱਟ ਪੈਣਾ ਹੋਵੇਗਾ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਵਾਰ ਅਧਿਕਤਮ ਤਾਪਮਾਨ ਵਿਚ ਸਾਧਾਰਨ ਤੋਂ 1 ਫੀਸਦੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਤੇਜ਼ ਗਰਮੀ ਤੋਂ ਬਚਣ ਲਈ ਮੌਸਮ ਵਿਭਾਗ ਗਾਈਡਲਾਈਨ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ। ਬੱਚਿਆਂ ਤੇ ਬਜ਼ੁਰਗਾਂ ਨੂੰ ਵਿਭਾਗ ਵੱਲੋਂ ਘਰ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸਾਕਸ਼ੀ ਮਰਡਰ ਕੇਸ : ਕੇਜਰੀਵਾਲ ਨੇ ਮ੍ਰਿਤਕ ਲੜਕੀ ਦੇ ਪਰਿਵਾਰ ਵਾਲਿਆਂ ਨੂੰ 10 ਲੱਖ ਰੁ. ਮੁਆਵਜ਼ੇ ਦੇਣ ਦਾ ਕੀਤਾ ਐਲਾਨ
ਇਸ ਵਾਰ ਪਹਿਲਾਂ ਪੈ ਰਹੇ ਮੀਂਹ ਕਾਰਨ ਮਾਨਸੂਨ ਦੇ ਕਮਜ਼ੋਰ ਹੋਣ ਦੇ ਵੀ ਆਸਾਰ ਬਣ ਰਹੇ ਹਨ। ਇਸ ਨਾਲ ਜੁਲਾਈ ਮਹੀਨੇ ਵਿਚ ਵੀ ਗਰਮੀ ਵਧ ਹੋਵੇਗੀ। ਬੀਤੇ 24 ਘੰਟਿਆਂ ਵਿਚ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ ਮੀਂਹ ਰਿਕਾਰਡ ਕੀਤਾ ਗਿਆ। ਫਤਿਹਗੜ੍ਹ ਸਾਹਿਬ ਵਿਚ 24 ਘੰਟੇ ਵਿਚ 61.5 ਐੱਮਐੱਮ ਮੀਂਹ ਪਿਆ ਜਦੋਂ ਕਿ ਰੋਪੜ ਵਿਚ 13 ਐੱਮਐੱਮ, ਬਰਨਾਲਾ ਵਿਚ 17 ਐੱਮਐੱਮ, ਪਟਿਆਲਾ ਵਿਚ 17.2 ਐੱਮਐੱਮ ਤੇ ਚੰਡੀਗੜ੍ਹ ਵਿਚ 36.2 ਐੱਮਐੱਮ ਮੀਂਹ ਰਿਕਾਰਡ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: