ਟ੍ਰੇਨ ਵਿਚ ਸਫਰ ਕਰਨ ਵਾਲੇ ਯਾਤਰੀ ਇਕ ਵ੍ਹਟਸਐਪ ਨੰਬਰ ਜ਼ਰੀਏ ਜਲਦ ਹੀ ਭੋਜਨ ਦਾ ਆਰਡਰ ਕਰ ਸਕਣਗੇ। ਨਾਲ ਹੀ ਆਰਟੀਫੀਸ਼ਅਲ ਇੰਟੈਲੀਜੈਂਸ ਨਾਲ ਲੈਸ ਪ੍ਰਣਾਲੀ ਈ-ਕੈਟਰਿੰਗ ‘ਤੇ ਖਾਣਾ ਬੁੱਕ ਕਰਨ ਨਾਲ ਜੁੜੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਵੇਗੀ। ਭਾਰਤੀ ਰੇਲਵੇ ਖਾਣ-ਪੀਣ ਤੇ ਸੈਲਾਨੀ ਨਿਗਮ ਵ੍ਹਟਸਐਪ ਨੰਬਰ 8750001323 ਜ਼ਰੀਏ ਕੁਝ ਰਸਤਿਆਂ ‘ਤੇ ਪਹਿਲਾਂ ਤੋਂ ਭੋਜਨ ਉਪਲਬਧ ਕਰਾ ਰਿਹਾ ਹੈ। ਰੇਲਵੇ ਨੇ ਕਿਹਾ ਕਿ ਈ-ਕੈਟਰਿੰਗ ਸੇਵਾਵਾਂ ਲਈ ਵ੍ਹਟਸਐਪ ਕੁਝ ਕੁ ਟ੍ਰੇਨਾਂ ਲਈ ਹੋਵੇਗਾ। ਯਾਤਰੀਆਂ ਦੀ ਪ੍ਰਤੀਕਿਰਿਆ ਤੇ ਸੁਝਾਵਾਂ ਦੇ ਆਧਾਰ ‘ਤੇ ਕੰਪਨੀ ਇਸ ਨੂੰ ਹੋਰ ਟ੍ਰੇਨਾਂ ਵਿਚ ਵੀ ਲਾਗੂ ਕਰੇਗੀ।
ਰੇਲਵੇ ਨੇ ਕਿਹਾ ਕਿ ਆਈਆਰਸੀਟੀਸੀ ਨੇ ਖਾਸ ਤੌਰ ‘ਤੇ ਵਿਕਸਿਤ ਕੀਤੀ ਗਈ ਇਕ ਵੈੱਬਸਾਈਟ ਅਤੇ ਆਪਣੇ ਈ-ਕੈਟਰਿੰਗ ਐਪ ‘ਫੂਡ ਆਨ ਟ੍ਰੈਕ’ ਜ਼ਰੀਏ ਈ-ਕੈਟਰਿੰਗ ਸੇਵਾਵਾਂ ਸ਼ੁਰੂ ਕੀਤੀਆਂ ਹਨ। ਵ੍ਹਟਸਐਪ ਜ਼ਰੀਏ ਈ-ਕੈਟਰਿੰਗ ਸੇਵਾਵਾਂ ਨੂੰ ਦੋ ਪੜਾਵਾਂ ਵਿਚ ਸ਼ੁਰੂ ਕੀਤਾ ਜਾ ਰਿਹਾ ਹੈ। ਪਹਿਲੇ ਪੜਾਅ ਨੂੰ ਲਾਗੂ ਕੀਤਾ ਜਾ ਚੁੱਕਾ ਹੈ। ਇਸ ਤਹਿਤ ਈ-ਟਿਕਟ ਬੁੱਕ ਕਰ ਰਹੇ ਲੋਕਾਂ ਨੂੰ ਈ-ਕੈਟਰਿੰਗ ਸੇਵਾਵਾਂ ਦਾ ਬਦਲ ਚੁਣਨ ਲਈ ਇਕ ਵ੍ਹਟਸਐਪ ਨੰਬਰ ਨਾਲ ਸੰਦੇਸ਼ ਭੇਜਿਆ ਜਾ ਰਿਹਾ ਹੈ ਜਿਸ ਵਿਚ ਇਕ ‘ਵੈੱਬ ਲਿੰਕ’ ਉਪਲਬਧ ਕਰਾਇਆ ਜਾਂਦਾ ਹੈ।
ਇਸ ਦੇ ਬਾਅਦ ਉਹ ਰਸਤੇ ਵਿਚ ਪੈਣ ਵਾਲੇ ਸਟੇਸ਼ਨਾਂ ‘ਤੇ ਉਪਲਬਧ ਆਪਣੀ ਪਸੰਦ ਦੇ ਰੈਸਟੋਰੈਂਟ ਤੋਂ ਭੋਜਨ ਬੁੱਕ ਕਰਦੇ ਹਨ। ਇਸ ਲਈ ਉਨ੍ਹਾਂ ਨੇ ਆਪਣੇ ਮੋਬਾਈਲ ਫੋਨ ‘ਤੇ ਐਪ ਡਾਊਨਲੋਡ ਕਰਨ ਦੀ ਲੋੜ ਨਹੀਂ ਪੈਂਦੀ ਤੇ ਉਹ ਸਿੱਧੇ ਆਈਆਰਸੀਟੀਸੀ ਦੀ ਵੈੱਬਸਾਈਟ ਜ਼ਰੀਏ ਅਜਿਹਾ ਕਰ ਸਕਦੇ ਹਨ। ਅਗਲੇ ਪੜਾਅ ਵਿਚ ਵ੍ਹਟਸਐਪ ‘ਤੇ ਭੋਜਨ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : PSPCL ਦੇ ਜੇਈ ਨੂੰ ਵਿਜੀਲੈਂਸ ਨੇ 20,000 ਦੀ ਰਿਸ਼ਵਤ ਲੈਂਦੇ ਕੀਤਾ ਗ੍ਰਿਫਤਾਰ
ਇਸ ਦੇ ਤਹਿਤ, ਵ੍ਹਟਸਐਪ ਨੰਬਰ ਆਰਟੀਫੀਸ਼ੀਅਲ ਇੰਟੈਲੀਜੈਂਸ ਦੁਆਰਾ ਸੰਚਾਲਿਤ ਯਾਤਰੀਆਂ ਨੂੰ ਦੋ-ਪੱਖੀ ਸੰਚਾਰ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜਿੱਥੇ ਈ-ਕੇਟਰਿੰਗ ਸੇਵਾਵਾਂ ਨਾਲ ਸਬੰਧਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਵਰਤਮਾਨ ਵਿੱਚ, ਲਗਭਗ 50,000 ਫੂਡ ਪੈਕੇਟ ਆਈਆਰਸੀਟੀਸੀ ਦੀ ਵੈੱਬਸਾਈਟ ਅਤੇ ਐਪ ਦੀ ਈ-ਕੈਟਰਿੰਗ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਦਿੱਤੇ ਜਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: