ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਦੇ ਸ਼ਾਸਨ ਵਿਚ ਹੁਣ ਤੱਕ ਕਈ ਹੈਰਾਨ ਕਰ ਦੇਣ ਵਾਲੇ ਫੈਸਲੇ ਸਾਹਮਣੇ ਆਏ ਹਨ। ਹੁਣ ਤਾਲਿਬਾਨੀ ਸ਼ਾਸਨ ਨੇ ਇਕ ਹੋਰ ਹੈਰਾਨ ਕਰਨ ਵਾਲਾ ਫੈਸਲਾ ਲਿਆ। ਤਾਲਿਬਾਨ ਨੇ ਸਿੱਖਿਆ ਮੰਤਰਾਲੇ ਨੂੰ ਇਸ ਹਫਤੇ ਹਾਈ ਸਕੂਲ ਗ੍ਰੈਜੂਏਸ਼ਨ ਪ੍ਰੀਖਿਆ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ।
ਹੈਰਾਨੀ ਤਾਂ ਇਸ ਗੱਲ ਦੀ ਹੈ ਜਿਨ੍ਹਾਂ ਕੁੜੀਆਂ ਨੂੰ ਪੂਰੇ ਸਾਲ ਸਕੂਲ ਤੋਂ ਦੂਰ ਰੱਖਿਆ ਗਿਆ ਸੀ ਹੁਣ ਉਨ੍ਹਾਂ ਨੂੰ ਅਚਾਨਕ ਪ੍ਰੀਖਿਆ ਦੇਣ ਲਈ ਕਿਹਾ ਗਿਆ ਹੈ। ਅਜਿਹੇ ਵਿਚ ਤਾਲਿਬਾਨੀ ਸ਼ਾਸਨ ਦੇ ਫੈਸਲੇ ਨੂੰ ਲੈ ਕੇ ਲੋਕਾਂ ਵਿਚ ਡਰ ਦੀ ਸਥਿਤੀ ਪੈਦਾ ਹੋ ਗਈ ਹੈ।
ਕਾਬੁਲ ਦੇ ਇਕ ਸਕੂਲ ਦੀ ਵਿਦਿਆਰਥਣ ਨੇ ਦੱਸਿਆ ਕਿ ਪ੍ਰੀਖਿਆ ਦੇਣ ਲਈ ਕਿਹਾ ਗਿਆ ਸੀ ਜਦੋਂ ਕਿ ਸੱਤਾ ਵਿਚ ਆਉਣ ਦੇ ਬਾਅਦ ਲੜਕੀਆਂ ਲਈ ਸਕੂਲ ਦੇ ਦਰਵਾਜ਼ੇ ਬੰਦ ਕਰ ਦਿੱਤੇ ਗਏ ਸਨ। ਇਹ ਲੜਕੀਆਂ ਮਹੀਨਿਆਂ ਤੋਂ ਸਕੂਲ ਜਾਣ ਲਈ ਸੰਘਰਸ਼ ਕਰਨ ਵਾਲਿਆਂ ਲਈ ਇਕ ਸਦਮੇ ਵਰਗਾ ਹੈ। ਅਜੇ ਤੱਕ ਇਹ ਵੀ ਸਾਫ ਨਹੀਂ ਹੈ ਕਿ ਕਿੰਨੇ ਵਿਦਿਆਰਥੀ ਪ੍ਰੀਖਿਆ ਦੇ ਸਕਣਗੇ।
ਤਿੰਨ ਸੂਬੇ ਕੰਧਾਰ, ਹੇਲਮੰਡ ਤੇ ਨਿਮੋਰਜ ਜਿਥੇ ਇਹ ਫੈਸਲਾ ਲਾਗੂ ਨਹੀਂ ਹੁੰਦਾ ਉਥੇ ਸਕੂਲ ਲਈ ਵੱਖਰੀ ਸਮਾਂ ਸਾਰਣੀ ਹੈ ਤੇ ਆਮ ਤੌਰ ‘ਤੇ ਹਾਈ ਸਕੂਲ ਗ੍ਰੈਜੂਏਸ਼ਨ ਪ੍ਰੀਖਿਆ ਬਾਅਦ ਵਿਚ ਹੁੰਦੀ ਹੈ।
ਇਹ ਵੀ ਪੜ੍ਹੋ : ਅਰੁਣਾਚਲ : ਤਵਾਂਗ ‘ਚ ਝੜਪ, ਇੰਡੀਅਨ ਆਰਮੀ ਨੇ 300 ਚੀਨੀ ਫੌਜੀਆਂ ਨੂੰ ਖਦੇੜਿਆ, 6 ਭਾਰਤੀ ਜਵਾਨ ਜ਼ਖਮੀ
ਅਮਰੀਕਾ ਤੇ ਨਾਟੋ ਫੌਜੀਆਂ ਦੀ 20 ਸਾਲ ਦੇ ਯੁੱਧ ਦੇ ਬਾਅਦ ਵਾਪਸੀ ਨਾਲ ਤਾਲਿਬਾਨ ਅਗਸਤ 2021 ਵਿਚ ਅਫਗਾਨਿਤਾਨ ‘ਤੇ ਕਬਜ਼ਾ ਕਰ ਲਿਆ ਸੀ। ਅਫਗਾਨਿਸਤਾਨ ‘ਤੇ ਕਬਜ਼ਾ ਜਮਾਉਣ ਦੇ ਬਾਅਦ ਤਾਲਿਬਾਨ ਖੁਦ ਨੂੰ ਵਧ ਉਧਾਰ ਸ਼ਾਸਨ ਦੱਸਿਆ ਸੀ ਤੇ ਔਰਤਾਂ ਤੇ ਘੱਟ ਗਿਣਤੀ ਅਧਿਕਾਰਾਂ ਦੀ ਰੱਖਿਆ ਦਾ ਵਾਅਦਾ ਕੀਤਾ। ਬਾਅਦ ਵਿਚ ਸਥਿਤੀ ਬਦਲ ਗਈ ਤੇ ਦੇਸ਼ ਵਿਚ ਵਿਆਪਕ ਤੌਰ ‘ਤੇ ਇਸਲਾਮੀ ਕਾਨੂੰਨ ਨੂੰ ਅਪਣਾਇਆ ਗਿਆ ਜਿਸ ਦੇ ਬਾਅਦ ਲੜਕੀਆਂ ਨੂੰ ਸਕੂਲ ਜਾਣ ਤੋਂ ਰੋਕ ਦਿੱਤਾ ਗਿਆ। ਔਰਤਾਂ ਨੂੰ ਬੁਰਕਾ ਪਹਿਨ ਕੇ ਬਾਹਰ ਨਿਕਲਣ ਵਰਗੀਆਂ ਕਈ ਪਾਬੰਦੀਆਂ ਲਗਾਈਆਂ ਗਈਆਂ।