ਭਾਰਤ ਦੀ ਤੇਜ਼ੀ ਨਾਲ ਵਧ ਰਹੀ ਬਿਊਟੀ ਕੰਪਨੀ ਓਰੇਨ ਵੱਲੋਂ ਕੈਨੇਡਾ ਵਿਕਟੋਰੀਆ ਦੀ ਸਫਲਤਾ ਨੂੰ ਦੇਖਦੇ ਹੋਏ ਵੈਨਕੂਵਰ, ਕੈਨੇਡਾ ਵਿਚ ਵੀ ਅੰਤਰਰਾਸ਼ਟਰੀ ਬਿਊਟੀ ਸਕੂਲ ਦੀ ਸ਼ੁਰੂਆਤ ਕੀਤੀ ਗਈ ਹੈ। ਉੱਤਰੀ ਭਾਰਤ ਦੇ ਜ਼ਿਆਦਾਤਰ ਨੌਜਵਾਨਾਂ ਦਾ ਸੁਪਨਾ ਵੈਨਕੂਵਰ, ਸਰੀ ਵਿਚ ਪੜ੍ਹਨ ਦਾ ਹੈ। ਇਸ ਵਧਦੀ ਮੰਗ ਨੂੰ ਦੇਖਦੇ ਹੋਏ ਭਾਰਤ ਦੀ ਤੇਜ਼ੀ ਨਾਲ ਵਧ ਹੀ ਬਿਊਟੀ ਕੰਪਨੀ ਓਰੇਨ ਨੇ ਕੈਨੇਡਾ, ਵਿਕਟੋਰੀਆ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਮਸ਼ਹੂਰ ਸ਼ਹਿਰ ਵੈਨਕੂਵਰ ਵਿਚ ਵਿਸ਼ਵ ਪੱਧਰੀ ਬਿਊਟੀ ਸਕੂਲ ਸ਼ੁਰੂ ਕੀਤਾ ਹੈ। ਓਰੇਨ ਦੇ ਇਸ ਸਕੂਲ ਵਿਚ ਭਾਰਤ ਤੋਂ ਕੈਨੇਡਾ ਵਿਚ ਜਾ ਕੇ ਕਰੀਅਰ ਬਣਾਉਣ ਵਾਲੇ ਵਿਦਿਆਰਥੀਆਂ ਦਾ ਰਾਹ ਬਹੁਤ ਆਸਾਨ ਹੋ ਗਿਆ ਹੈ।
ਓਰੇਨ ਦੇ ਸੀਈਓ ਦਿਨੇਸ਼ ਸੂਦ ਨੇ ਦੱਸਿਆ ਕਿ ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਸਰਕਾਰ ਦੀ ਸੰਸਥਾ NSDC ਵੱਲੋਂ ਕੰਮਕਾਜ, ਇਨਫਰਾਸਟ੍ਰਕਚਰ, ਪਲੇਸਮੈਂਟਾਂ ਤੇ ਸਾਰੇ ਮਾਪਦੰਡਾਂ ਨੂੰ ਦੇਖਦੇ ਹੋਏ ਗ੍ਰੇਡ ‘ਏ’ ਸਰਟੀਫਿਕੇਟ ਦਿੱਤਾ ਗਿਆ ਹੈ। ਬਿਊਟੀ ਉਦਯੋਗ ਵਿਚ ਹੁਣ ਤੱਕ ਸਿਰਫ ਓਰੇਨ ਨੂੰ ਹੀ ਇਹ ਸਰਟੀਫਿਕੇਟ ਮਿਲਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਓਰੇਨ ਇਕ ਇਕੋ ਜਿਹਾ ਮੰਚ ਹੈ ਜਿਥੇ ਤੁਸੀਂ ਆਪਣੇ ਕਰੀਅਰ ਦੀ ਸ਼ੁਰੂਆਤ ਕਰ ਸਕਦੇ ਹੋ ਤੇ ਜੇ ਤੁਸੀਂ ਆਰਥਿਕ ਤੌਰ ‘ਤੇ ਆਤਮਨਿਰਭਰ ਹੋ ਤਾਂ ਤੁਸੀਂ ਬਹੁਤ ਅੱਗੇ ਵਧ ਸਕਦੇ ਹੋ। ਓਰੇਨ ਵਿਚ ਸਾਡਾ ਟੀਚਾ 2025 ਤੱਕ 2 ਲੱਖ ਵਿਦਿਆਰਥੀਆਂ ਨੂੰ ਆਤਮ ਨਿਰਭਰ ਬਣਾਉਣ ਦਾ ਹੈ। ਅਸੀਂ ਔਰਤਾਂ ਤੇ ਨੌਜਵਾਨਾਂ ਨੂੰ ਆਤਮ ਨਿਰਭਰ ਬਣਾਉਣ ਦੇ ਇਕੋ ਇਕ ਟੀਚੇ ਨਾਲ ਹੇਅਰ, ਬਿਊਟੀ ਤੇ ਮੇਕਅੱਪ ਵਿਚ ਐਡਵਾਂਸ ਕੋਰਸਾਂ ਦੀ ਸ਼ੁਰੂਆਤ ਕਰ ਰਹੇ ਹਾਂ। ਓਰੇਨ ਭਾਰਤ ਵਿਚ ਬਿਊਟੀ ਖੇਤਰ ਵਿਚ ਇਕ ਮਸ਼ਹੂਰ ਕੰਪਨੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਨੌਜਵਾਨ ਬਿਊਟੀ ਕੰਪਨੀ ਓਰੇਨ ਤੋਂ ਕੋਰਸ ਕਰਕੇ ਨੌਕਰੀਆਂ ਤੇ ਰੋਜ਼ਗਾਰ ਦੇ ਨਵੇਂ ਮੌਕੇ ਹਾਸਲ ਕਰ ਸਕਦੇ ਹਨ।
ਇਹ ਵੀ ਪੜ੍ਹੋ : 51 ਸਾਲ ਦੇ ਹੋਏ ਸੌਰਵ ਗਾਂਗੁਲੀ, ਸਾਬਕਾ ਭਾਰਤੀ ਕਪਤਾਨ ਦੇ ਨਾਂ ਦਰਜ ਨੇ ਇਹ ਰਿਕਾਰਡ ਜੋ ਕਦੇ ਨਹੀਂ ਭੁੱਲੇ ਜਾ ਸਕਦੇ
ਜ਼ਿਕਰਯੋਗ ਹੈ ਕਿ ਓਰੇਨ ਨੂੰ PWC ਵੱਲੋਂ ‘World Greatest Brand’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਭਾਰਤ ਸਰਕਾਰ ਦੀ ਰਾਸ਼ਟਰੀਏ ਕੌਸ਼ਲ ਵਿਕਾਸ ਕਾਰਪੋਰੇਸ਼ਨ ਦੇ ਬਿਊਟੀ ਤੇ ਵੈਲਨੈਸ ਸੈਕਟਰ ਵਿਚ ਟ੍ਰੇਨਿੰਗ ਪਾਰਟਨਰ ਹਨ। ਭਾਰਤ ਸਰਕਾਰ ਵੱਲੋਂ ਓਰੇਨ ਨੂੰ ਵੋਕੇਸ਼ਨਲ ਟ੍ਰੇਨਿੰਗ ਪ੍ਰੋਵਾਈਡਰ ਦੇ ਲਈ ਪ੍ਰਮਾਣਿਤ ਕੀਤਾ ਗਿਆ ਹੈ। ਓਰੇਨ ਦੁਨੀਆ ਭਰ ਵਿਚ ਮਸ਼ਹੂਰ CIBTAC ਤੇ CIDESCO ਵਲੋਂ ਮਾਨਤਾ ਪ੍ਰਾਪਤ ਹਨ।
ਵੀਡੀਓ ਲਈ ਕਲਿੱਕ ਕਰੋ -: