ਵਿਜੀਲੈਂਸ ਵੱਲੋਂ ਹੁਣ ਨਗਰ ਨਿਗਮ ਨੂੰ ਚਿੱਠੀ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦਾ ਰਿਕਾਰਡ ਦੇਣ ਲਈ ਕਿਹਾ ਹੈ। ਇਸ ਤੋਂ ਸਾਫ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਇਨ੍ਹਾਂ ਦੋਵੇਂ ਪ੍ਰਾਪਰਟੀਆਂ ਨੂੰ ਲੈ ਕੇ ਬਾਰੀਕੀ ਨਾਲ ਜਾਂਚ ਕਰੇਗੀ। ਹਾਲਾਂਕਿ ਇਨ੍ਹਾਂ ਦੋਵੇਂ ਜਾਇਦਾਦਾਂ ਦਾ ਨਿਗਮ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਨਗਰ ਸੁਧਾਰ ਟਰੱਸਟ ਕੋਲ ਇਨ੍ਹਾਂ ਜਾਇਦਾਦਾਂ ਦੀ ਮਲਕੀਅਤ ਤੇ ਖਰੀਦ ਫਰੋਖਤ ਦਾ ਰਿਕਾਰਡ ਹੈ।
ਵਿਜੀਲੈਂਸ ਵੱਲੋਂ ਨਿਗਮ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਓਰੀਐਂਟ ਸਿਨੇਮਾ ਤੇ ਡਾਊਨ ਟਾਊਨ ਦੀ ਮਲਕੀਅਤ ਸਬੰਧੀ ਰਿਕਾਰਡ ਦੇਣ ਲਈ ਕਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਇਨ੍ਹਾਂ ਦਾ ਅਸਲੀ ਮਾਲਕ ਕੌਣ ਹੈ। ਇਸ ਤੋਂ ਪਹਿਲਾਂ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਰਹਿ ਚੁੱਕੇ ਮੀਨੂੰ ਪੰਕਜ ਮਲਹੋਤਰਾ ਦੀਆਂ ਜਾਇਦਾਦਾਂ ਦਾ ਰਿਕਾਰਡ ਵੀ ਨਿਗਮ ਕੋਲੋਂ ਹਾਸਲ ਕੀਤਾ ਸੀ।
ਓਰੀਐਂਟ ਸਿਨੇਮਾ ਸ਼ੁਰੂ ਤੋਂ ਵਿਵਾਦਾਂ ਵਿਚ ਰਿਹਾ ਹੈ। ਓਰੀਐਂਟ ਸਿਨੇਮਾ ਦੀ ਖਰੀਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਦਾ ਬਾਜ਼ਾਰ ਗਰਮ ਰਿਹਾ ਹੈ। ਸੱਤਾ ਤਬਦੀਲੀ ਦੇ ਬਾਅਦ ਨਵ-ਨਿਯੁਕਤ ਵਿਧਾਇਕ ਗੁਰਪ੍ਰੀਤ ਗੋਗੀ ਨੇ ਟਰੱਸਟ ਦਫਤਰ ਪਹੁੰਚਣ ਦੇ ਬਾਅਦ ਸਭ ਤੋਂ ਪਹਿਲਾਂ ਓਰੀਐਂਟ ਸਿਨੇਮਾ ਫਾਈਲ ਦੀ ਜਾਂਚ ਕੀਤੀ ਸੀ। ਉਨ੍ਹਾਂ ਨੇ ਟਰੱਸਟ ਅਧਿਕਾਰੀਆਂ ਨੂੰ ਇਸ ਦੀ ਮਲਕੀਅਤ ਬਦਲਣ ‘ਤੇ ਰੋਕ ਲਗਾ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਦੂਜੇ ਪਾਸੇ ਡਾਊਨ ਟਾਊਨ ਦੀ ਨੀਲਾਮੀ ਆਨਲਾਈਨ ਹੋਈ ਸੀ। ਡਾਊਨਟਾਊਨ ਵਿਚ ਜ਼ਿਆਦਾਤਰ ਦੁਕਾਨਾਂ ਕਿਸੇ ਇਕ ਵਿਅਕਤੀ ਦੇ ਨਾਂ ‘ਤੇ ਹਨ। ਵਿਜੀਲੈਂਸ ਇਸ ਮਾਮਲੇ ਦੀ ਜਾਂਚ ਕਰਕੇ ਘਪਲਾ ਕੱਢਣ ਦੀ ਫਿਰਾਕ ਵਿਚ ਹੈ। ਗੌਰਤਲਬ ਹੈ ਕਿ ਅਨਾਜ ਢੁਆਈ ਘਪਲੇ ਵਿਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਇਸ ਸਮੇਂ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬੰਦ ਹਨ।