ਕਰਨਾਟਕ ਵਿਚ ਹਿਜਾਬ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਰਨਾਟਕ ਤੋਂ ਲੈ ਕੇ ਗੁਜਰਾਤ ਤੱਕ ਇਸ ਮਾਮਲੇ ‘ਤੇ ਪ੍ਰਦਰਸ਼ਨ ਹੋ ਰਹੇ ਹਨ। ਇਸ ਦਰਮਿਆਨ AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਹਿਜਾਬ ਨੂੰ ਲੈ ਕੇ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ‘ਮੈਂ ਰਹਾਂ ਜਾਂ ਨਾ ਰਹਾਂ ਇੱਕ ਦਿਨ ਹਿਜਾਬ ਪਹਿਨੀ ਬੱਚੀ ਪ੍ਰਧਾਨ ਮੰਤਰੀ ਬਣੇਗੀ’।
ਆਪਣੇ ਟਵਿਟਰ ਅਕਾਊਂਟ ‘ਤੇ ਓਵੈਸੀ ਨੇ ਇੱਕ ਵੀਡੀਓ ਪੋਸਟ ਕੀਤਾ ਹੈ।ਇਸ ਵਿਚ ਉਹ ਹਿਜਾਬ ਮਾਮਲੇ ‘ਤੇ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਬੇਟੀਆਂ ਨੂੰ ਇੰਸ਼ਾ ਅੱਲ੍ਹਾ, ਜੇਕਰ ਉਹ ਇਹ ਫੈਸਲਾ ਕਰਦੀਆਂ ਹਨ ਕਿ ਅੱਬਾ-ਅੰਮੀ ਮੈਂ ਹਿਜਾਬ ਪਹਿਨਾਂਗੀ ਤਾਂ ਅੱਬਾ-ਅੰਮੀ ਪਹਿਲਾਂ ਬੋਲਣਗੇ ਬੇਟਾ ਪਹਿਨ, ਤੈਨੂੰ ਕੌਣ ਰੋਕਦਾ ਹੈ। ਅਸੀਂ ਦੇਖਾਂਗੇ, ਹਿਜਾਬ ਪਹਿਨਣਗੇ, ਨਕਾਬ ਪਹਿਨਣਗੇ, ਕਾਲਜ ਵੀ ਜਾਣਗੇ, ਕਲੈਕਟਰ ਵੀ ਬਣਨਗੇ, ਡਾਕਟਰ ਵੀ ਬਣਨਗੇ, ਬਿਜ਼ਨੈੱਸਮੈਨ, SDM ਵੀ ਬਣਨਗੇ ਤੇ ਫਿਰ ਮੁੱਖ ਮੰਤਰੀ ਵੀ ਬਣਨਗੇ।
ਇਸ ਤੋਂ ਪਹਿਲਾਂ ਵੀ ਓਵੈਸੀ ਹਿਜਾਬ ਦੇ ਸਮਰਥਨ ਵਿਚ ਆਪਣੀ ਪ੍ਰਤੀਕਿਰਿਆ ਦੇ ਚੁੱਕੇ ਹਨ। ਉਨ੍ਹਾਂ ਪਹਿਲਾਂ ਕਿਹਾ ਸੀ ਕਿ ਭਾਰਤ ਦਾ ਸੰਵਿਧਾਨ ਅਧਿਕਾਰ ਦਿੰਦਾ ਹੈ ਕਿ ਤੁਸੀਂ ਚਾਦਰ ਲਓ, ਨਕਾਬ ਪਹਿਨੋ ਜਾਂ ਹਿਜਾਬ ਪਹਿਨੋ। ਉਨ੍ਹਾਂ ਨੇ ਪੁੱਟਾਸਵਾਮੀ ਦੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਪੁੱਟਾਸਵਾਮੀ ਦਾ ਫੈਸਲਾ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਦਿੰਦਾ ਹੈ। ਉਨ੍ਹਾਂ ਕਿਹਾ ਸੀ ਕਿ ਮੈਂ ਸਲਾਮ ਕਰਦਾ ਹੂੰ ਉਸ ਲੜਕੀ ਨੂੰ, ਜਿਸ ਨੇ ਉਨ੍ਹਾਂ ਲੜਕਿਆਂ ਨੂੰ ਜਵਾਬ ਦਿੱਤਾ ਸੀ। ਓਵੈਸੀ ਨੇ ਯੂਪੀ ਵਿਚ ਇਕ ਰੈਲੀ ਵਿਚ ਕਿਹਾ ਸੀਕਿ ਮੁਸਲਿਮ ਮਹਿਲਾ ਬਿਨਾਂ ਕਿਸੇ ਡਰ ਦੇ ਹਿਜਾਬ ਪਹਿਨ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“CM ਫੇਸ ਐਲਾਨੇ ਜਾਣ ਤੋਂ ਬਾਅਦ ਸੀਐਮ ਚੰਨੀ ਦਾ DAILY POST PUNJABI ‘ਤੇ ਪਹਿਲਾ EXCLUSIVE INTERVIEW”
ਪੁਲਿਸ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ਵਿਚ ਆਲ ਇੰਡੀਆ AIMIM ਦੇ ਕਈ ਅਧਿਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਕਰਨਾਟਕ ਦੇ ਕੁਝ ਸਿੱਖਿਅਕ ਸੰਸਥਾਵਾਂ ਵਿਚ ਵਿਦਿਆਰਥੀਆਂ ਨੂੰ ਕਲਾਸਾਂ ਵਿਚ ਹਿਜਾਬ ਪਹਿਨਣ ਦੀ ਇਜਾਜ਼ਤ ਨਾ ਦਿੱਤੇ ਜਾਣ ਖਿਲਾਫ ਗੁਜਰਾਤ ਦੇ ਵੱਖ-ਵੱਖ ਸ਼ਹਿਰਾਂ ‘ਚ ਪ੍ਰਦਰਸ਼ਨ ਨੂੰ ਅਸਫਲ ਕਰਨ ਲਈ ਪੁਲਿਸ ਨੇ ਇਹ ਕਦਮ ਚੁੱਕਿਆ।