ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ ਨੇ ਭਾਰਤ ਵਿਚ ਧਾਰਮਿਕ ਅਸੰਤੁਲਨ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਮੁਸਲਮਾਨਾਂ ਦੀ ਆਬਾਦੀ ਵਧ ਨਹੀਂ ਰਹੀ, ਸਗੋਂ ਘਟ ਰਹੀ ਹੈ। ਦਰਅਸਲ ਦੁਸਹਿਰੇ ਮੌਕੇ ‘ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਆਪਣੇ ਭਾਸ਼ਣ ‘ਚ ਆਬਾਦੀ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਆਬਾਦੀ ਅਸੰਤੁਲਨ ਦੇ ਮੁੱਦੇ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਇਕ ਜਨ ਸਭਾ ਦੌਰਾਨ ਓਵੈਸੀ ਨੇ ਕਿਹਾ ਕਿ ‘ਮੁਸਲਮਾਨਾਂ ਦੀ ਆਬਾਦੀ ਨਹੀਂ ਵਧ ਰਹੀ ਹੈ। ਤੁਸੀਂ ਬੇਕਾਰ ਵਿਚ ਟੈਨਸ਼ਨ ਵਿਚ ਨਾ ਪਾਓ, ਨਹੀਂ ਵਧ ਰਹੀ ਹੈ। ਆਬਾਦੀ ਡਿੱਗ ਰਹੀ ਹੈ ਸਾਡੀ। ਮੁਸਲਮਾਨਾਂ ਦਾ TFR ਡਿੱਗ ਰਿਹਾ…।’ ਉਨ੍ਹਾਂ ਕਿਹਾ ਕਿ 2 ਬੱਚੇ ਪੈਦਾ ਕਰਨ ਦੇ ਵਿਚ ਸਭ ਤੋਂ ਜ਼ਿਆਦਾ ਫਰਕ ਮੁਸਲਮਾਨ ਰੱਖ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ‘ਸਭ ਤੋਂ ਵਧ ਕੰਡੋਮ ਕੌਣ ਇਸਤੇਮਾਲ ਕਰ ਰਿਹਾ? ਅਸੀਂ ਇਸਤੇਮਾਲ ਕਰ ਰਹੇ। ਮੋਹਨ ਭਾਗਵਤ ਇਸ ‘ਤੇ ਨਹੀਂ ਬੋਲਣਗੇ।’
ਭਾਗਵਤ ਨੇ ਭਾਸ਼ਣ ਦੌਰਾਨ ਜਨਸੰਖਿਆ ਅਸੰਤੁਲਨ ‘ਤੇ ਚਰਚਾ ਕੀਤੀ ਸੀ। ਉਨ੍ਹਾਂ ਕਿਹਾ, ’75 ਸਾਲ ਪਹਿਲਾਂ ਅਸੀਂ ਇਸ ਦਾ ਅਨੁਭਵ ਕਰ ਚੁੱਕੇ ਹਾਂ ਅਤੇ 21ਵੀਂ ਸਦੀ ‘ਚ ਜਿਹੜੇ ਤਿੰਨ ਨਵੇਂ ਆਜ਼ਾਦ ਦੇਸ਼ਾਂ ਦੀ ਹੋਂਦ ਵਿਸ਼ਵ ਵਿਚ ਹੋਈ, ਪੂਰਬੀ ਤਿਮੋਰ, ਦੱਖਣੀ ਸੂਡਾਨ ਅਤੇ ਕੋਸੋਵਾ। ਇਹ ਇੰਡੋਨੇਸ਼ੀਆ, ਸੂਡਾਨ ਅਤੇ ਸਰਬੀਆ ਦਾ ਇਕ ਹਿੱਸਾ ਜਨਸੰਖਿਆ ਵਿਗੜਨ ਦਾ ਨਤੀਜਾ ਹੈ।
ਉਨ੍ਹਾਂ ਕਿਹਾ, “ਜਦੋਂ ਵੀ ਕਿਸੇ ਦੇਸ਼ ਵਿੱਚ ਜਨਸੰਖਿਆ ਅਸੰਤੁਲਨ ਹੁੰਦਾ ਹੈ, ਤਾਂ ਉਸ ਦੇਸ਼ ਦੀਆਂ ਭੂਗੋਲਿਕ ਸੀਮਾਵਾਂ ਵੀ ਬਦਲ ਜਾਂਦੀਆਂ ਹਨ। ਜਨਮ ਦਰ ਵਿੱਚ ਅਸਮਾਨਤਾ ਦੇ ਨਾਲ-ਨਾਲ ਦੇਸ਼ ਵਿੱਚ ਲਾਲਚ, ਜਬਰੀ ਧਰਮ ਪਰਿਵਰਤਨ ਅਤੇ ਘੁਸਪੈਠ ਵੀ ਵੱਡੇ ਕਾਰਨ ਹਨ। ਸੰਘ ਮੁਖੀ ਨੇ ਕਿਹਾ ਕਿ ਆਬਾਦੀ ਕੰਟਰੋਲ ਦੇ ਨਾਲ-ਨਾਲ ਧਾਰਮਿਕ ਆਧਾਰ ‘ਤੇ ਆਬਾਦੀ ਸੰਤੁਲਨ ਵੀ ਇਕ ਅਹਿਮ ਮੁੱਦਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਸੰਘ ਮੁਖੀ ਨੇ ਕਿਹਾ ਸੀ ਕਿ ਨਵੀਂ ਆਬਾਦੀ ਨੀਤੀ ਨੂੰ ਸੰਤੁਲਨ ਬਣਾਉਣ ਲਈ ਸਾਰੇ ਭਾਈਚਾਰਿਆਂ ‘ਤੇ ਬਰਾਬਰ ਲਾਗੂ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਭਾਈਚਾਰਿਆਂ ਦਰਮਿਆਨ ਸੰਤੁਲਨ ਕਾਇਮ ਕੀਤਾ ਜਾਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: