ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧ ਦੀ 32ਵੀਂ ਬਰਸੀ ‘ਤੇ ਸੋਨੀਆ, ਰਾਹੁਲ, ਪ੍ਰਿਯੰਕਾ ਤੇ ਮੱਲਿਕਾਰੁਜਨ ਖੜਗੇ ਨੇ ਵੀਰ ਭੂਮੀ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। 32 ਸਾਲ ਪਹਿਲਾਂ 21 ਮਈ 1991 ਨੂੰ ਤਮਿਲਨਾਡੂ ਦੇ ਸ਼੍ਰੀਪੇਰੰਬਦੂਰ ਵਿਚ ਇਕ ਆਤਮਘਾਤੀ ਹਮਲੇ ਵਿਚ ਰਾਜੀਵ ਗਾਂਧੀ ਦੀ ਜਾਨ ਚਲੀ ਗਈ ਸੀ। ਰਾਹੁਲ ਗਾਂਧੀ ਆਪਣੇ ਪਿਤਾ ਨੂੰ ਸ਼ਰਧਾਂਜਲੀ ਦੇਣ ਲਈ ਸ਼੍ਰੀਪੇਰੰਬਦੂਰ ਪਹੰਚੇ।
ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕਰਕੇ ਹੋਏ ਪਿਤਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਲਿਖਿਆ-‘ਪਾਪਾ, ਤੁਸੀਂ ਮੇਰੇ ਨਾਲ ਹੀ ਹੋ, ਇਕ ਪ੍ਰੇਰਣਾ ਦੇ ਰੂਪ ਵਿਚ ਯਾਦਾਂ ‘ਚ, ਹਮੇਸ਼ਾ!’ ਇਸ ਵੀਡੀਓ ਵਿਚ ਦੱਸਿਆ ਕਿ ਰਾਜੀਵ ਗਾਂਧੀ ਨੇ ਦੇਸ਼ ਦੇ ਵਿਕਾਸ ਵਿਚ ਕੀ-ਕੀ ਯੋਗਦਾਨ ਦਿੱਤਾ। ਵੀਡੀਓ ਵਿਚ ਉੁਨ੍ਹਾਂ ਦੇ ਸਹੁੰ ਚੁੱਕ ਸਮਾਗਮ ਦੀਆਂ ਤਸਵੀਰਾਂ ਤੋਂ ਲੈ ਕੇ ਪ੍ਰਧਾਨ ਮੰਤਰੀ ਰਹਿੰਦੇ ਹੋਏ ਦੇਸ਼ ਨੂੰ ਲੈ ਕੇ ਉੁਨ੍ਹਾਂ ਦੀ ਸੋਚ ਤੇ ਕਾਰਜਸ਼ੈਲੀ ਦੀ ਝਲਕ ਦਿਖਾਈ ਗਈ ਹੈ।
ਇਹ ਵੀ ਪੜ੍ਹੋ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ
ਸ਼੍ਰੀਪੇਰੰਬਦੂਰ ਵਿਚ ਰਾਜੀਵ ਗਾਂਧੀ ਦੀ ਯਾਦ ਵਿਚ ਇਕ ਮੈਮੋਰੀਅਲ ਬਣਾਇਆ ਗਿਆ ਹੈ। ਪਿਛਲੇ ਸਾਲ ਭਾਰਤ ਜੋੜੋ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਵੀ ਰਾਹੁਲ ਪਿਤਾ ਦੇ ਸਮਾਰਕ ‘ਤੇ ਗਏ ਸਨ। ਕਾਂਗਰਸ ਹਰ ਸਾਲ 21 ਮਈ ਨੂੰ ਰਾਜੀਵ ਗਾਂਧੀ ਦੇ ਸ਼ਹਾਦਤ ਦਿਵਸ ਵਜੋਂ ਮਨਾਉਂਦੀ ਹੈ। ਦੇਸ਼ ਭਰ ਵਿਚ ਖੂਨਦਾਨ ਕੈਂਪ ਤੇ ਹੋਰ ਈਵੈਂਟਸ ਦਾ ਆਯੋਜਨ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: