ਪਾਕਿਸਤਾਨ ਵਿਚ ਹੁਣ ਸਿਆਸੀ ਸੰਕਟ ਸਿਖਰ ‘ਤੇ ਪਹੁੰਚਦਾ ਨਜ਼ਰ ਆ ਰਿਹਾ ਹੈ। ਪਾਕਿਸਤਾਨ ਵਿਚ ਇੱਕਜੁੱਟ ਵਿਰੋਧੀ ਧਿਰ ਹੁਣ ਇਮਰਾਨ ਖਾਨ ਸਰਕਾਰ ਖਿਲਾਫ ਆਪਣੇ ਬੇਭਰੋਸਗੀ ਪ੍ਰਤਾਵ ਨੂੰ ਲੈ ਕੇ ਸੋਮਵਾਰ ਨੂੰ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਕੋਲ ਲੈ ਜਾਵੇਗਾ। ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਜੇਕਰ ਪ੍ਰਸਤਾਵ ਨੂੰ ਸਵੀਕਾਰ ਕਰ ਲੈਂਦੇ ਹਨ ਤਾਂ ਪਾਕਿਸਤਾਨੀ ਸੰਸਦ ਵਿਚ ਬੇਭਰੋਸਗੀ ਮਤੇ ‘ਤੇ ਵੋਟਾਂ 28 ਮਾਰਚ ਨੂੰ ਪੈਣਗੀਆਂ। ਇਸ ਦਰਮਿਆਨ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਮਰਾਨ ਖਾਨ ‘ਤੇ ਅਸਤੀਫੇ ਲਈ ਦਬਾਅ ਬਣ ਰਿਹਾ ਹੈ ਤੇ ਆਰਮੀ ਚੀਫ ਜਨਰਲ ਕਮਰ ਜਾਵੇਦ ਬਾਜਵਾ ਤੇ ਆਈਐੱਸਆਈ ਚੀਫ ਨਦੀਮ ਅੰਜੁਮ ਨੇ ਉਨ੍ਹਾਂ ਨੂੰ ਇਸਲਾਮੀ ਦੇਸ਼ਾਂ ਦੇ ਸੰਗਠਨ ਦੀ ਬੈਠਕ ਤੋਂ ਬਾਅਦ ਅਹੁਦਾ ਛੱਡਣ ਲਈ ਕਹਿ ਦਿੱਤਾ ਹੈ।
ਇਸ ਤੋਂ ਪਹਿਲਾਂ ਇਮਰਾਨ ਖਾਨ ਦੀ ਪਾਰਟੀ ਨੇ ਸਰਕਾਰ ਬਚਾਉਣ ਲਈ ਸਾਬਕਾ ਸੈਨਾ ਮੁਖੀ ਜਨਰਲ ਰਾਹਿਤ ਸ਼ਰੀਫ ਨੂੰ ਵਿਚੋਲਗੀ ਲਈ ਸਾਊਦੀ ਅਰਬ ਤੋਂ ਬੁਲਾਇਆ ਸੀ ਜੋ ਸੰਭਵ ਤੌਰ ‘ਤੇ ਫੇਲ ਹੋ ਗਿਆ ਹੈ। ਜਨਰਲ ਰਾਹਿਲ ਸ਼ਰੀਫ ਨੇ ਇਮਰਾਨ ਖਾਨ ਵੱਲੋਂ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ ਪਰ ਉਹ ਉਨ੍ਹਾਂ ਨੂੰ ਮਨਾ ਨਹੀਂ ਸਕੇ। ਜਨਰਲ ਬਾਵਾ ਤੇ ਹੋਰ ਸੀਨੀਅਰ ਜਨਰਲਾਂ ਨੇ ਕਿਹਾ ਕਿ ਸੈਨਾ ਦੇ ਲਾਡਲੇ ਰਹਿ ਚੁੱਕੇ ਇਮਰਾਨ ਖਾਨ ਨੂੰ ਦੁਬਾਰਾ ਮੌਕਾ ਨਾ ਦਿੱਤਾ ਜਾਵੇ।
ਪਾਕਿਸਤਾਨੀ ਫੌਜ ਇਸ ਗੱਲ ਤੋਂ ਵੀ ਨਾਰਾਜ਼ ਹੈ ਕਿ ਇਮਰਾਨ ਖਾਨ ਨੇ ਯੂਕਰੇਨ ਸੰਕਟ ਨੂੰ ਲੈ ਕੇ ਅਮਰੀਕਾ ਤੇ ਯੂਰਪੀ ਸੰਘ ਨੂੰ ਬਿਨਾਂ ਕਿਸੇ ਕਾਰਨ ਨਿਸ਼ਾਨਾ ਬਣਾਇਆ। ਉਹ ਵੀ ਉਦੋਂ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਮਸਲੇ ‘ਤੇ ਪੱਛਮੀ ਦੇਸ਼ਾਂ ਦਾ ਸਮਰਥਨ ਕੀਤਾ ਸੀ। ਇਹੀ ਵਜ੍ਹਾ ਹੈ ਕਿ ਪਾਕਿਸਤਾਨ ਫੌਜ ਨੇ PM ਇਮਰਾਨ ਖਾਨ ਨੂੰ ਸਾਫ ਤੌਰ ‘ਤੇ ਕਹਿ ਦਿਤਾ ਹੈ ਕਿ ਉਹ ਓਆਈਸੀ ਦੇ ਸੰਮੇਲਨ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਹ ਵੀ ਪੜ੍ਹੋ : CM ਮਾਨ ਵੱਲੋਂ ਠੇਕਾ ਮੁਲਾਜ਼ਮ ਪੱਕੇ ਕਰਨ ‘ਤੇ ਬੋਲੇ ਕੇਜਰੀਵਾਲ- ‘ਅਸੀਂ ਹਵਾ ਦੀ ਦਿਸ਼ਾ ਬਦਲੀ’
ਚਰਚਾ ਕਰਨ ਵਾਲਿਆਂ ਦਾ ਦਾਅਵਾ ਹੈ ਕਿ ਇਹ ਕੁਝ ਇਸੇ ਤਰ੍ਹਾਂ ਹੋਵੇਗਾ ਜਿਵੇਂ ਪਾਕਿਸਤਾਨ ਦੇ ਤਤਕਾਲੀ ਰਾਸ਼ਟਰਪਤੀ ਜੁਲਿਫਕਾਰ ਅਲੀ ਭੁੱਟੋ ਨੇ ਕਾਰਜਕਾਰੀ ਸੈਨਾ ਮੁਖੀ ਜਨਰਲ ਗੁਲ ਹਸਨ ਖਾਨ ਤੇ ਏਅਰਫੋਰਸ ਚੀਫ ਮੇਅਰ ਮਾਰਸ਼ਲ ਅਬਦੁਲ ਰਹੀਮ ਖਾਨ ਨੂੰ 1972 ‘ਚ ਬਰਖਾਸਤ ਕਰ ਦਿੱਤਾ ਸੀ। ਹਾਲਾਂਕਿ ਫੌਜ ਦੇ ਸੀਨੀਅਰ ਜਨਰਲ ਬਾਜਵਾ ਦਾ ਸਮਰਥਨ ਕਰਨ ਦੇ ਕਾਰਨ ਅਜਿਹਾ ਹੁੰਦਾ ਨਹੀਂ ਦਿਖ ਰਿਹਾ ਹੈ। ਇਹ ਸੀਨੀਅਰ ਪਾਕਿਸਤਾਨੀ ਜਨਰਲ ਅਜੇ ਜਨਰਲ ਬਾਜਵਾ ਨੂੰ ਹਟਾਉਣਾ ਨਹੀਂ ਚਾਹੁੰਦੇ ਹਨ। ਚਰਚਾ ਇਹ ਵੀ ਹੈ ਕਿ ਇਮਰਾਨ ਖਾਨ ਬੇਭਰੋਸਗੀ ਮਤੇ ਤੋਂ ਠੀਕ ਪਹਿਲਾਂ ਅਸਤੀਫਾ ਦੇ ਸਕਦੇ ਹਨ।