ਵਨ ਡੇ ਵਰਲਡ ਕੱਪ ਦੌਰਾਨ ਭਾਰਤ ਤੇ ਪਾਕਿਸਤਾਨ ਦਾ ਮੈਚ 15 ਅਕਤੂਬਰ ਨੂੰ ਹੋ ਸਕਦਾ ਹੈ। ਆਈਸੀਸੀ ਨੇ ਵਰਲਡ ਕੱਪ ਦਾ ਆਫੀਸ਼ੀਅਲ ਸ਼ੈਡਿਊਲ ਅਜੇ ਜਾਰੀ ਨਹੀਂ ਕੀਤਾ ਹੈ। ਇਸ ਵਰਲਡ ਕੱਪ ਦੀ ਮੇਜ਼ਬਾਨੀ ਭਾਰਤ ਨੂੰ ਮਿਲੀ ਹੈ। ਟੂਰਨਾਮੈਂਟ 5 ਅਕਤੂਬਰ ਤੋਂ 19 ਨਵੰਬਰ ਵਿਚ ਖੇਡਿਆ ਜਾਵੇਗਾ।
ਕ੍ਰਿਕਟ ਵੈਬਸਾਈਟ ਕ੍ਰਿਕ ਬਜ ਦੀ ਰਿਪੋਰਟ ਮੁਤਾਬਕ ਭਾਰਤ-ਪਾਕਿਸਤਾਨ ਮੁਕਾਬਲਾ 15 ਅਕਤੂਬਰ ਨੂੰ ਹੋ ਸਕਦਾ ਹੈ। ਇਸ ਦੇ ਵੈਨਿਊ ‘ਤੇ ਦੋਵਾਂ ਦੇਸ਼ਾਂ ਦੇ ਕ੍ਰਿਕਟ ਬੋਰਡ ਵਿਚ ਸਹਿਮਤੀ ਨਹੀਂ ਬਣੀ ਹੈ। ਬੀਸੀਸੀਆਈ ਤੇ ਆਈਸੀਸੀ ਦੀ ਇੱਛਾ ਹੈ ਕਿ ਇਹ ਮੈਚ ਅਹਿਮਦਾਬਾਦ ਵਿਚ ਹੋਵੇ ਪਰ ਪਾਕਿਸਤਾਨ ਕ੍ਰਿਕਟ ਬੋਰਡ ਇਸ ਲਈ ਰਾਜ਼ੀ ਨਹੀਂ ਹੈ।
ਵਰਲਡ ਕੱਪ ਦਾ ਪਹਿਲਾ ਮੁਕਾਬਲਾ ਇੰਗਲੈਂਡ ਤੇ ਨਿਊਜ਼ੀਲੈਂਡ ਵਿਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾ ਸਕਦਾ ਹੈ। ਇੰਗਲੈਂਡ ਪਿਛਲੇ ਵਰਲਡ ਕੱਪਦੀ ਜੇਤੂ ਸੀ ਤੇ ਨਿਊਜ਼ੀਲੈਂਡ ਉਪ ਜੇਤੂ ਸੀ। ਭਾਰਤ ਆਪਣਾ ਪਹਿਲਾ ਮੁਕਾਬਲਾ ਚੇਨਈ ਵਿਚ ਆਸਟ੍ਰੇਲੀਆ ਖਿਲਾਫ ਖੇਡ ਸਕਦਾ ਹੈ। ਅਜੇ ਇਸ ਦੀ ਤਰੀਕ ਨਹੀਂ ਆਈ ਹੈ। ਪਾਕਿਸਤਾਨ ਖਿਲਾਫ ਮੈਚ 15 ਅਕਤੂਬਰ ਮਤਲਬ ਐਤਵਾਰ ਨੂੰ ਹੋ ਸਕਦਾ ਹੈ। ਇਸ ਦਿਨ ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜਮ ਦਾ ਜਨਮਦਿਨ ਵੀ ਹੈ। ਖਿਤਾਬੀ ਮੁਕਾਬਲਾ 19 ਨਵੰਬਰ ਨੂੰ ਖੇਡਿਆ ਜਾਵੇਗਾ।
ਦੱਸ ਦੇਈਏ ਕਿ ਵਰਲਡ ਕੱਪ 5 ਅਕਤੂਬਰ ਤੋਂ ਸ਼ੁਰੂ ਹੋ ਸਕਦਾ ਹੈ ਤੇ ਇਸ ਲਈ 12 ਵੈਨਿਊ ਸ਼ਾਰਟ ਲਿਸਟ ਕੀਤੇ ਗਏ ਹਨ। ਇਸ ਵਿਚ ਚੇਨਈ ਤੇ ਕੋਲਕਾਤਾ ਵੀ ਸ਼ਾਮਲ ਹਨ। ਬਾਕੀ 10 ਵੈਨਿਊ ਅਹਿਮਦਾਬਾਦ, ਲਖਨਊ, ਮੁੰਬਈ, ਰਾਜਕੋਟ, ਬੰਗਲੌਰ, ਦਿੱਲੀ, ਇੰਦੌਰ, ਗੁਹਾਟੀ, ਹੈਦਰਾਬਾਦ ਤੇ ਧਰਮਸ਼ਾਲਾ ਹਨ।
ਪਾਕਿਸਤਾਨ ਨੇ ਏਸ਼ੀਆ ਕ੍ਰਿਕਟ ਕੌਂਸਲ ਨੂੰ ਏਸ਼ੀਆ ਕੱਪ ਲਈ ਨਵਾਂ ਪ੍ਰਪੋਜ਼ਲ ਭੇਜਿਆ ਹੈ। ਪੀਸੀਬੀ ਚੀਫ ਨਜਮ ਸੇਠੀ ਨੇ ਕਿਹਾ ਕਿ ਜੇਕਰ ਏਸੀਸੀ ਮੈਂਬਰਸ ਭਾਰਤ ਦੇ ਮੈਚ ਦੂਜੇ ਦੇਸ਼ਾਂ ਵਿਚ ਕਰਾਉਣ ‘ਤੇ ਰਾਜ਼ੀ ਨਹੀਂ ਹੋਈ ਤਾਂ ਅਸੀਂ ਆ ਪਣੀ ਮੇਜ਼ਬਾਨੀ ਵਿਚ ਯੂਏਈ ਵਿਚ ਟੂਰਨਾਮੈਂਟ ਕਰਾ ਸਕਦੇ ਹਨ ਮਤਲਬ ਪਾਕਿਸਤਾਨ ਏਸ਼ੀਆ ਕੱਪ ਤੋਂ ਬਾਹਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਫ਼ਰੀਦਕੋਟ ਮਾਡਰਨ ਜੇਲ੍ਹ ‘ਚ ਸਰਚ ਅਭਿਆਨ, ਬਾਥਰੂਮ ਅਤੇ ਬੈਰਕ ‘ਚੋਂ ਮਿਲੇ 5 ਮੋਬਾਇਲ ਤੇ ਚਾਰਜਰ
ਭਾਰਤ ਵਿਚ ਖੇਡੇ ਜਾਣ ਵਾਲੇ ਵਨਡੇ ਵਰਲਡ 2023 ਲਈ ਸਾਊਥ ਅਫਰੀਕਾ ਕੁਆਲੀਫਾਈ ਕਰਨ ਵਾਲੀ 8ਵੀਂ ਟੀਮ ਬਣ ਗਈ ਹੈ। ਚਾਰ ਸਾਲ ਤੱਕ ਚੱਲੇ ਆਈਸੀਸੀ ਸੁਪਰ ਲੀਗ ਦੇ ਪੁਆਇੰਟ ਟੇਬਲ ਵਿਚ 8ਵੇਂ ਸਥਾਨ ‘ਤੇ ਰਹਿ ਕੇ ਅਫਰੀਕੀ ਟੀਮ ਨੇ ਵਰਲਡ ਕੱਪ ਲਈ ਡਾਇਰੈਕਟ ਕੁਆਲੀਫਾਈ ਕਰ ਲਿਆ ਹੈ।
2020 ਤੋਂ ਮਈ 2023 ਵਿਚ ਸੁਪਰ ਲੀਗ ਵਿਚ 13 ਦੇਸ਼ਾਂ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਬੰਗਲਾਦੇਸ਼, ਇੰਗਲੈਂਡ, ਆਸਟ੍ਰੇਲੀਆ, ਸ਼੍ਰੀਲੰਕਾ, ਅਫਗਾਨਿਸਤਾਨ, ਆਇਰਲੈਂਡ, ਜ਼ਿੰਬਾਬਵੇ, ਨੀਦਰਲੈਂਡ, ਸਾਊਥ ਅਫਰੀਕਾ, ਵੈਸਟਇੰਡੀਜ਼ ਨੇ ਮੈਚ ਖੇਡੇ।ਇਨ੍ਹਾਂ ਵਿਚੋਂ ਵਰਲਡ ਕੱਪ ਲਈ 8 ਟੀਮਾਂ ਕੁਆਲੀਫਾਈ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: