ਗੁਰਦਾਸ ਮਾਨ ਨੂੰ ਪਾਕਿਸਤਾਨ ਦੇ ਪੰਜਾਬ ਵੱਲੋਂ ਹੁਣ ਸਨਮਾਨਿਤ ਨਹੀਂ ਕੀਤਾ ਜਾਵੇਗਾ। ਵਾਰਸ ਸ਼ਾਹ ਕੌਮਾਂਤਰੀ ਐਵਾਰਡ ਦੇਣ ਵਾਲੀ ਵਾਰਿਸ ਸ਼ਾਹ ਆਲਮੀ ਫਾਊਂਡੇਸ਼ਨ ਨੇ ਆਪਣਾ ਫੈਸਲਾ ਬਦਲ ਦਿੱਤਾ ਹੈ। ਲਗਭਗ 2 ਹਫਤੇ ਪਹਿਲਾਂ ਹੀ ਸੰਸਥਾ ਨੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਇਹ ਐਵਾਰਡ ਦੇ ਕੇ ਸਨਮਾਨਿਤ ਕਰਨ ਦੀ ਗੱਲ ਕਹੀ ਸੀ।
ਭਾਰਤ ਵਿਚ ਵਸਿਆ ਪੰਜਾਬ ਹੋਵੇ ਜਾਂ ਪਾਕਿਸਤਾਨ ਦਾ ਪੰਜਾਬ, ਦੋਵੇਂ ਹੀ ਪਾਸੇ ਪੰਜਾਬੀ ਗਾਇਕਾਂ ਨੂੰ ਸਨਮਾਨ ਨਾਲ ਦੇਖਿਆ ਜਾਂਦਾ ਹੈ। ਗੁਰਦਾਸ ਮਾਨ ਇਕ ਅਜਿਹੇ ਗਾਇਕ ਹਨ ਜਿਨ੍ਹਾਂ ਨੂੰ ਸਰਹੱਦ ਇਸ ਪਾਸੇ ਤੇ ਉਸ ਪਾਸੇ ਲੋਕਾਂ ਦੇ ਦਿਲਾਂ ਵਿਚ ਜਗ੍ਹਾ ਬਣਾਈ। ਸਾਫ-ਸੁਥਰੇ ਤੇ ਪੰਜਾਬੀ ਸੱਭਿਅਤਾ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਕਾਰਨ ਪੂਰੀ ਪੰਜਾਬ ਇੰਡਸਟਰੀ ਉਨ੍ਹਾਂ ਦਾ ਸਨਮਾਨ ਕਰਦੀ ਹੈ।
ਇਹ ਵੀ ਪੜ੍ਹੋ : ’29 ਅਗਸਤ ਨੂੰ ਬਠਿੰਡਾ ‘ਚ ਖੇਡਾਂ ਦਾ ਉਦਾਘਟਨ ਕਰਨਗੇ CM ਮਾਨ’ : ਮੰਤਰੀ ਮੀਤ ਹੇਅਰ
ਗੁਰਦਾਸ ਮਾਨ ਨੂੰ ਗੁਆਂਢੀ ਦੇਸ਼ ਪਾਕਿਸਤਾਨ ਨੇ ਸਨਮਾਨ ਦੇਣ ਦਾ ਐਲਾਨ ਕੀਤਾ ਸੀ। ਇਸ ਮਹੀਨੇ ਦੇ ਪਹਿਲੇ ਹਫਤੇ ਵਿਚ ਗੁਰਦਾਸ ਮਾਨ ਨੂੰ ਪਾਕਿਸਤਾਨ ਐਵਾਰਡ ਵਾਰਸ ਸ਼ਾਹ ਇੰਟਰਨੈਸ਼ਨਲ ਐਵਾਰਡ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਹੁਣ ਇਹ ਪੁਰਸਕਾਰ ਬਾਬਾ ਗਰੁੱਪ ਦੇ ਸੂਫੀ ਗਾਇਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ ਜਿਸ ਦੇ ਬਾਅਦ ਪਾਕਿਸਤਾਨ ਤੇ ਪਾਕਿਸਤਾਨ ਨਾਲ ਸਬੰਧਤ ਸਾਹਿਤਕਾਰਾਂ, ਗੀਤਕਾਰਾਂ ਤੇ ਸੂਫੀ ਗਾਇਕਾਂ ਨੇ ਖੁਸ਼ੀ ਵੀ ਜ਼ਾਹਿਰ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਇਹ ਫੈਸਲਾ ਸੰਗੀਤ ਨਹੀਂ, ਸਰਹੱਦਾਂ ਨੂੰ ਦੇਖ ਕੇ ਬਦਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: