ਰਾਤ ਦੇ ਹਨ੍ਹੇਰੇ ਵਿਚ ਕੌਮਾਂਤਰੀ ਸਰਹੱਦ ਨੂੰ ਪਾਰ ਕਰਨ ਵਾਲੇ ਇਕ ਪਾਕਿਸਤਾਨੀ ਨਾਗਰਿਕ ਨੂੰ ਬੀਐੱਸਐੱਫ ਨੇ ਗ੍ਰਿਫਤਾਰ ਕਰ ਲਿਆ ਹੈ। ਬੀਐੱਸਐੱਫ ਦੇ ਜਵਾਨਾਂ ਨੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਤੇ ਤਲਾਸ਼ੀ ਲਈ ਪਰ ਨਾ ਤਾਂ ਉਸ ਦੀ ਜੇਬ ਵਿਚੋਂ ਕੁਝ ਮਿਲਿਆ ਤੇ ਨਾ ਹੀ ਕੋਈ ਜਾਣਕਾਰੀ ਹਾਸਲ ਹੋਈ। ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਪਿੰਡ ਨੰਗਲ ਵਾਸੀ ਵਸੀਮ ਇਰਸ਼ਾਦ ਨੂੰ ਥਾਣਾ ਘਰਿੰਡਾ ਦੇ ਸਪੁਰਦ ਕਰ ਦਿੱਤਾ ਗਿਆ ਹੈ।
ਕਮਾਂਡਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਜੇਸੀਪੀ ਅਟਾਰੀ ‘ਤੇ ਬਟਾਲੀਅਨ 144 ਦੇ ਜਵਾਨ ਗਸ਼ਤ ਕਰ ਰਹੇ ਹਨ। ਰਾਤ ਦੇ ਸਮੇਂ ਵਸੀਮ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਨ੍ਹਾਂ ਦੀ ਨਜ਼ਰ ਵਸੀਮ ‘ਤੇ ਪੈ ਗਈ। ਜਵਾਨਾਂ ਨੇ ਵਸੀਮ ਨੂੰ ਰੋਕਣ ਲਈ ਆਵਾਜ਼ ਲਗਾਈ ਪਰ ਉਹ ਸਰਹੱਦ ਪਾਰ ਕਰਕੇ ਭਾਰਤ ਆ ਚੁੱਕਾ ਸੀ ਤਾਂ ਜਵਾਨਾਂ ਨੇ ਤੁਰੰਤ ਉਸ ਨੂੰ ਫੜ ਕੇ ਗ੍ਰਿਫਤਾਰ ਕਰ ਲਿਆ।
ਇਹ ਵੀ ਪੜ੍ਹੋ : ਜੈਰਮੀ ਲਾਲਨਿਰੁੰਗਾ ਨੇ ਵੇਟਲਿਫਟਿੰਗ ‘ਚ ਜਿੱਤਿਆ ਸੋਨੇ ਦਾ ਤਮਗਾ, CM ਮਾਨ ਤੇ ਰਾਸ਼ਟਰਪਤੀ ਮੁਰਮੂ ਨੇ ਦਿੱਤੀ ਵਧਾਈ
ਵਸੀਮ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਨੂੰ ਕੁਝ ਸਾਲਾਂ ਤੋਂ ਨਸ਼ੇ ਦੀ ਆਦਤ ਹੈ। ਨਸ਼ੇ ਦੀ ਹਾਲਤ ਵਿਚ ਹੀ ਉਹ ਗਲੀਤ ਨਾ ਸਰਹੱਦ ਪਾਰ ਕਰਕੇ ਭਾਰਤ ਆ ਗਿਆ। ਥਾਣਾ ਘਰਿੰਡਾ ਪੁਲਿਸ ਨੇ ਵਸੀਮ ਨੂੰ ਕੋਰਟ ਵਿਚ ਪੇਸ਼ ਕੀਤਾ। ਉਸ ਨੂੰ ਕੋਰਟ ਨੇ 2 ਦਿਨ ਦੇ ਰਿਮਾਂਡ ‘ਤੇ ਭੇਜਿਆ ਹੈ।
ਵੀਡੀਓ ਲਈ ਕਲਿੱਕ ਕਰੋ -: