ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਮੱਥਾ ਟੇਕ ਕੇ ਪਰਤੀ ਮਹਿਲਾ ਤੋਂ BSF ਨੇ ਪਾਕਿਸਤਾਨ ਦੀ 12 ਹਜ਼ਾਰ ਰੁਪਏ ਦੀ ਕਰੰਸੀ ਬਰਾਮਦ ਕੀਤੀ ਜਿਸ ਦੇ ਬਾਅਦ ਬੀਐੱਸਐੱਫ ਨੇ ਕਾਰਵਾਈ ਕਰਦੇ ਹੋਏ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ। ਕਸਟਮ ਵਿਭਾਗ ਵੱਲੋਂ ਮਹਿਲਾ ਤੋਂ ਦੇਰ ਰਾਤ ਤੱਕ ਪੁੱਛਗਿਛ ਕੀਤੀ ਗਈ ਤੇ ਮਹਿਲਾ ਵੱਲੋਂ ਉਨ੍ਹਾਂ ਨੂੰ ਕਰੰਸੀ ਸਬੰਧੀ ਸਹੀ ਜਾਣਕਾਰੀ ਦੇਣ ‘ਤੇ ਛੱਡ ਦਿੱਤਾ ਗਿਆ।
ਡੇਰਾ ਬਾਬਾ ਨਾਨਕ ਦੇ ਪਿੰਡ ਸ਼ਾਮਪੁਰਾ ਵਾਸੀ ਮਹਿਲਾ ਤਰਸੇਮ ਰਾਣੀ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਮੱਥਾ ਟੇਕਣ ਲਈ ਗਈ ਸੀ ਪਰ ਜਦੋਂ ਉਹ ਵਾਪਸ ਭਾਰਤ ਪਹੁੰਚੀ ਤਾਂ ਬੀਐੱਸਐੱਫ ਦੇ ਜਵਾਨਾਂ ਨੇ ਚੈਕਿੰਗ ਦੌਰਾਨ ਉਸ ਤੋਂ ਪਾਕਿਸਤਾਨ ਕਰੰਸੀ 12 ਹਜ਼ਾਰ ਰੁਪਏ ਬਰਾਮਦ ਕੀਤੀ ਜਿਸ ‘ਤੇ BSF ਨੇ ਮਹਿਲਾ ਨੂੰ ਹਿਰਾਸਤ ਵਿਚ ਲੈ ਕੇ ਕਸਟਮ ਵਿਭਾਗ ਦੇ ਹਵਾਲੇ ਕਰ ਦਿੱਤਾ। ਕਸਟਮ ਵਿਭਾਗ ਵੱਲੋਂ ਦੇਰ ਰਾਤ ਤੱਕ ਮਹਿਲਾ ਤੋਂ ਪੁੱਛਗਿਛ ਕੀਤੀ ਗਈ।
ਇਹ ਵੀ ਪੜ੍ਹੋ : 2 ਮਹੀਨੇ ਪਹਿਲਾਂ ਕੈਨੇਡਾ ਗਈ ਪੰਜਾਬੀ ਕੁੜੀ ਦੀ ਸੜਕ ਹਾਦਸੇ ‘ਚ ਮੌ.ਤ, ਉੱਚ ਸਿੱਖਿਆ ਹਾਸਲ ਕਰਨ ਲਈ ਗਈ ਸੀ ਵਿਦੇਸ਼
ਮਹਿਲਾ ਨੇ ਦੱਸਿਆ ਕਿ ਪਾਕਿਸਤਾਨ ਵਿਚ ਉਸ ਦੀ ਮਾਸੀ ਦਾ ਲੜਕਾ ਰਹਿੰਦਾ ਹੈ। ਜਿਸ ਨੂੰ ਉਹ ਗੁਰਦੁਆਰਾ ਸਾਹਿਬ ਵਿਚ ਮਿਲੀ ਸੀ। ਉਸ ਨੇ ਉਸੇ ਸਮੇਂ 12 ਹਜ਼ਾਰ ਰੁਪਏ ਦਿੱਤੇ ਸਨ। ਕਸਟਮ ਵਿਭਾਗ ਦੀ ਜਾਂਚ ਵਿਚ ਮਹਿਲਾ ਨੂੰ ਸਹੀ ਪਾਇਆ ਗਿਆ ਜਿਸ ਦੇ ਬਾਅਦ ਉਸ ਨੂੰ ਰਿਹਾਅ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: