ਭਾਰਤ ਦੇ ਸੀਮਾ ਸੁਰੱਖਿਆ ਬਲ ਦੇ ਚੌਕਸ ਜਵਾਨਾਂ ਨੇ ਇੱਕ ਵਾਰ ਫਿਰ ਨਸ਼ਾ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਵੱਲੋਂ ਲਗਾਤਾਰ ਭਾਰਤ ਤੇ ਪਾਕਿਸਤਾਨ ਦੀਆਂ ਸਰਹੱਦਾਂ ਤੋਂ ਤਸਕਰੀ ਦਾ ਸਾਮਾਨ ਫ਼ੜਿਆ ਜਾ ਰਿਹਾ ਹੈ। ਭਾਵ ਲਗਾਤਾਰ ਤਸਕਰੀ ਨੂੰ ਰੋਕਣ ਦੇ ਕਦਮ ਚੁੱਕੇ ਜਾ ਰਹੇ ਹਨ।
ਮਾਮਲਾ ਬੀਤੀ ਰਾਤ ਲਗਭਗ 3.12 ਵਜੇ ਦਾ ਹੈ। ਅੰਮ੍ਰਿਤਸਰ ਦੇ ਧਨੋਆ ਕਲਾਂ ਕੋਲ ਇਲਾਕੇ ਵਿਚ ਪਾਕਿਸਤਾਨ ਡ੍ਰੋਨ ਭਾਰਤੀ ਖੇਤਰ ਵਿਚ ਦਾਖਲ ਹੋਇਆ। ਬੀਐੱਸਐੱਫ ਜਵਾਨਾਂ ਨੇ ਆਵਾਜ਼ ਸੁਣ ਕੇ ਫਾਇਰਿੰਗ ਕਰਕੇ ਡ੍ਰੋਨ ਨੂੰ ਰੋਕਿਆ। ਇਲਾਕੇ ਵਿਚ ਤਾਇਨਾਤ ਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ ਖੇਤਾਂ ਵਿਚ ਕਿਸੇ ਚੀਜ਼ ਦੇ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਸੀ ਤੇ ਸਰਚ ਮੁਹਿੰਮ ਦੌਰਾਨ 3 ਪੈਕੇਟ ਬਰਾਮਦ ਹੋਏ ਜਿਨ੍ਹਾਂ ਦਾ ਭਾਰ ਲਗਭਗ 3 ਕਿਲੋ ਹੈ, ਜਿਸ ਦੀ ਕੌਮਾਂਤਰੀ ਕੀਮਤ 21 ਕਰੋੜ ਰੁਪਏ ਦੇ ਲਗਭਗ ਹੈ।
ਵੀਡੀਓ ਲਈ ਕਲਿੱਕ ਕਰੋ -: