ਬੀਐੱਸਐੱਫ ਨੇ ਇਕ ਵਾਰ ਫਿਰ ਪਾਕਿ ਤਸਕਰਾਂ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ। ਦੂਜੇ ਦਿਨ ਬਾਰਡਰ ਸਕਿਓਰਿਟੀ ਫੋਰਸ ਨੇ ਪਾਕਿ ਤਸਕਰਾਂ ਵੱਲੋਂ ਹੈਰੋਇਨ ਦੀ ਖੇਪ ਨੂੰ ਭਾਰਤੀ ਸਰਹੱਦ ਵਿਚ ਲਿਆਉਣ ਵਾਲੇ ਡਰੋਨ ਨੂੰ ਨਸ਼ਟ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੋ ਦਿਨ ਵਿਚ ਨਸ਼ਟ ਕੀਤਾ ਗਿਆ ਇਹ ਚੌਥਾ ਡ੍ਰੋਨ ਹੈ। 4 ਵਿਚੋਂ 3 ਡ੍ਰੋਨ ਇਕ ਹੀ ਤਰ੍ਹਾਂ ਦੇ ਹਨ ਜਦੋਂ ਕਿ ਇਕ ਡ੍ਰੋਨ ਪਾਕਿਸਤਾਨੀ ਸਰਹੱਦ ਵਿਚ ਜਾ ਡਿੱਗਿਆ।
ਇਹ ਡ੍ਰੋਨ ਅੰਮ੍ਰਿਤਸਰ ਵਿਚ ਅਟਾਰੀ ਸਰਹੱਦ ਦੇ ਨੇੜੇ ਪੁਲ ਮੌਰਾਂ BOP ਕੋਲ ਨਸ਼ਟ ਕੀਤਾ। ਘਟਨਾ ਰਾਤ ਲਗਭਗ 9 ਵਜੇ ਦੀ ਹੈ। ਬੀਐੱਸਐੱਫ ਦੀ ਬਟਾਲੀਅਨ 22 ਦੇ ਜਵਾਨ ਗਸ਼ਤ ‘ਤੇ ਸਨ। ਉਦੋਂ ਰਾਤ 9 ਵਜੇ ਪਾਕਿਸਤਾਨ ਵੱਲੋਂ ਡ੍ਰੋਨ ਮੂਵਮੈਂਟ ਮਹਿਸੂਸ ਕੀਤੀ ਗਈ।
BSF ਦੇ ਜਵਾਨਾਂ ਨੇ ਆਵਾਜ਼ ਵੱਲ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਝ ਸਮੇਂ ਵਿਚ ਹੀ ਡ੍ਰੋਨ ਦੀ ਆਵਾਜ਼ ਬੁੰਦ ਹੋ ਗਈ। ਸੀਮਾ ਸੁਰੱਖਿਆ ਬਲਾਂ ਨੂੰ ਡ੍ਰੋਨ ਦੇ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਆਵਾਜ਼ ਤਾਂ ਮਿਲੀ ਪਰ ਵਾਪਸ ਜਾਣ ਦੀ ਆਵਾਜ਼ ਨੂੰ ਮਹਿਸੂਸ ਨਹੀਂ ਕੀਤਾ ਗਿਆ ਜਿਸ ਦੇ ਬਾਅਦ ਇਲਾਕੇ ਵਿਚ ਸਰਚ ਆਪ੍ਰੇਸ਼ਨ ਚਲਾਇਆ ਗਿਆ।
ਇਹ ਵੀ ਪੜ੍ਹੋ : ਜਿੱਤ ਗਈ ਜ਼ਿੰਦਗੀ! 200 ਫੁੱਟ ਡੂੰਘੇ ਬੋਰਵੈੱਲ ਤੋਂ 9 ਸਾਲਾਂ ਬੱਚੇ ਨੂੰ ਸੁਰੱਖਿਆ ਕੱਢਿਆ ਗਿਆ ਬਾਹਰ
ਪੁਲ ਮੌਰਾਂ ਦੇ ਖੇਤਾਂ ਤੋਂ ਡ੍ਰੋਨ ਨੂੰ ਤਕਰੀਬਨ ਇਕ ਘੰਟੇ ਦੀ ਮੁਸ਼ੱਕਤ ਦੇ ਬਾਅਦ ਬਰਾਮਦ ਕਰ ਲਿਆ ਗਿਆ। ਡ੍ਰੋਨ ਨਾਲ ਇਕ ਵੱਡਾ ਪੀਲੇ ਰੰਗ ਦਾ ਪੈਕੇਟ ਬੰਨ੍ਹਿਆ ਹੋਇਆ ਸੀ। ਫਿਲਹਾਲ ਸੁਰੱਖਿਆ ਕਾਰਨਾਂ ਤੋਂ ਇਸ ਨੂੰ ਖੋਲ੍ਹਿਆ ਨਹੀਂ ਗਿਆ।
ਬੀਤੇ ਦਿਨੀਂ ਵੀ ਅੰਮ੍ਰਿਤਸਰ ਸੈਕਟਰ ਵਿਚ ਹੀ BSF ਨੇ ਇਕ ਹੀ ਰਾਤ ਵਿਚ 3 ਡ੍ਰੋਨ ਨਸ਼ਟ ਕਰਨ ਵਿਚ ਸਫਲਤਾ ਹਾਸਲ ਕੀਤੀ ਸੀ ਜਿਸ ਵਿਚੋਂ ਇਕ ਡ੍ਰੋਨ ਧਾਰੀਵਾਲ ਤੇ ਦੂਜਾ ਰਤਨ ਖੁਰਦ ਵਿਚ ਨਸ਼ਟ ਕੀਤਾ ਗਿਆ ਜਦੋਂ ਕਿ ਤੀਜਾ ਡ੍ਰੋਨ ਪਾਕਿਸਸਤਨ ਸਰਹੱਦ ਵਿਚ ਜਾ ਕੇ ਡਿੱਗਿਆ।
ਵੀਡੀਓ ਲਈ ਕਲਿੱਕ ਕਰੋ -: