ਪਾਕਿਸਤਾਨ ਵਿਚ ਬੈਠੇ ਤਸਕਰਾਂ ਦੀ ਕੋਸ਼ਿਸ਼ ਨੂੰ ਬਾਰਡਰ ਸਕਿਓਰਿਟੀ ਫੋਰਸ ਦੇ ਜਵਾਨਾਂ ਨੇ ਅਸਫਲ ਕਰ ਦਿੱਤਾ। ਪੰਜਾਬ ਦੇ ਅੰਮ੍ਰਿਤਸਰ ਵੱਲੋਂ ਆਏ ਡ੍ਰੋਨ ਨੂੰ ਬੀਐੱਸਐੱਫ ਦੇ ਜਵਾਨਾਂ ਨੇ ਮਾਰ ਗਿਰਾਇਆ। ਤਸਕਰਾਂ ਵੱਲੋਂ ਭੇਜੀ ਗਈ 15 ਕਰੋੜ ਦੀ ਹੈਰੋਇਨ ਨੂੰ ਬੀਐੱਸਐੱਫ ਨੇ ਜ਼ਬਤ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸੈਕਟਰ ਅਧੀਨ ਆਉਂਦੇ ਤਰਨਤਾਰਨ ਦੀ ਸਰਹੱਦ ‘ਤੇ ਐਤਵਾਰ-ਸੋਮਵਾਰ ਦੀ ਰਾਤ ਨੂੰ ਪਾਕਿਸਤਾਨੀ ਤਸਕਰਾਂ ਵੱਲੋਂ ਇੱਕ ਵਾਰ ਫਿਰ ਨਾਪਾਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੱਧੀ ਰਾਤ ਨੂੰ ਪਾਕਿਸਤਾਨੀ ਤਸਕਰਾਂ ਨੇ ਡ੍ਰੋਨ ਨੂੰ ਭਾਰਤੀ ਸਰਹੱਦ ਵਿਚ ਭੇਜਿਆ। ਬਟਾਲੀਅਨ 55 ਦੇ ਜਵਾਨ ਗਸ਼ਤ ‘ਤੇ ਸਨ। ਇਸੇ ਦਰੌਾਨ ਉਨ੍ਹਾਂ ਨੇ ਸਰਹੱਦ ‘ਤੇ ਡ੍ਰੋਨ ਦੀ ਆਵਾਜ਼ ਸੁਣੀ। ਉਨ੍ਹਾਂ ਨੇ ਆਵਾਜ਼ ਮੁਤਾਬਕ ਫਾਇਰਿੰਗ ਸ਼ੁਰੂ ਕਰ ਦਿੱਤੀ। ਗੋਲੀਆਂ ਚੱਲਣ ਦੇ ਕੁਝ ਸੈਕੰਡ ਅੰਦਰ ਹੀ ਡ੍ਰੋਨ ਦੀ ਆਵਾਜ਼ ਬੰਦ ਹੋ ਗਈ।
ਸਵੇਰੇ ਹੁੰਦੇ ਹੀ ਬੀਐੱਸਐੱਫ ਤੇ ਸਥਾਨਕ ਪੁਲਿਸ ਨੇ ਮਿਲ ਕੇ ਸਰਚ ਆਪ੍ਰੇਸ਼ਨ ਚਲਾਇਆ। ਇਸ ਦੌਰਾਨ ਖੇਤਾਂ ਵਿਚ ਡ੍ਰੋਨ ਡਿੱਗਿਆ ਮਿਲਿਆ। ਉਸ ਦੀ ਕੁਝ ਦੂਰੀ ਦੋ ਪੈਕੇਟ ਵੀ ਮਿਲੇ। ਉਹ ਦੋ ਕਿਲੋਗ੍ਰਾਮ ਦੇ ਸਨ। ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ ਕੀਮਤ 14 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: