ਭਾਰਤ-ਪਾਕਿਸਤਾਨ ਸਰਹੱਦ ‘ਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਸੀਮਾ ਨਿਰੀਖਣ ਚੌਕੀ ਕੱਸੋਵਾਲ ‘ਤੇ ਗੰਨੇ ਦੇ ਖੇਤ ਵਿਚ ਇਕ ਨੁਕਸਾਨਿਆ ਗਿਆ ਡ੍ਰੋਨ ਤੇ 782 ਗ੍ਰਾਮ ਹੈਰੋਇਨ ਮਿਲੀ ਹੈ।
ਬੀਐੱਸਐੱਫ ਦੀ 113 ਬਟਾਲੀਅਨ ਦੇ ਇੰਸਪੈਕਟਰ ਨੇ ਡ੍ਰੋਨ ਨੂੰ ਕਬਜ਼ੇ ਵਿਚ ਲੈ ਲਿਆ। ਡ੍ਰੋਨ ਨਾਲ ਮਿਲੀ ਹੈਰੋਇਨ ਰਮਦਾਸ ਥਾਣੇ ਦੀ ਪੁਲਿਸ ਨੂੰ ਸੌਂਪ ਦਿੱਤੀ ਗਈ। ਰਮਦਾਸ ਥਾਣੇ ਦੇ ਐੱਸਆਈ ਤੇ ਜਾਂਚ ਅਧਿਕਾਰੀ ਗੁਰਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਬੀਐੱਸਐੱਫ ਦੀ ਸ਼ਿਕਾਇਤ ‘ਤੇ ਅਣਪਛਾਤੇ ਖਿਲਾਫ ਕੇਸ ਦਰਜ ਕਰਨ ਦੇ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਬੀਐੱਸਐੱਫ ਦੀ 113 ਬਟਾਲੀਅਨ ਦੇ ਇੰਸਪੈਕਟਰ ਹਰੀਸ਼ ਕੁਮਾਰ ਦੀ ਅਗਵਾਈ ਵਿਚ ਇਕ ਟੀਮ ਦੋ ਜਨਵਰੀ ਨੂੰ ਭਾਰਤ-ਪਾਕਿ ਸਰਹੱਦ ਸਥਿਤ ਬੀਓਪੀ ਕੱਸੋਵਾਲ ਖੇਤਰ ਵਿਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਕੰਢੇਦਾਰ ਤਾਰਾਂ ਦੇ ਵਿਚ ਭਾਰਤੀ ਖੇਤਰ ਦੇ ਗੰਨੇ ਦੇ ਖੇਤ ਵਿਚ ਉਨ੍ਹਾਂ ਨੂੰ ਕੁਝ ਸ਼ੱਕੀ ਚੀਜ਼ ਦਿਖਾਈ ਦਿੱਤੀ। ਇਸ ‘ਤੇ ਬੀਐੱਸੈੱਫ ਨੇ ਗੰਨੇ ਦੇ ਖੇਤ ਦੀ ਚਾਰੋਂ ਪਾਸੇ ਤੋਂ ਘੇਰਕੇ ਸਰਚ ਮੁਹਿੰਮ ਚਲਾਇਆ ਤਾਂ ਉਨ੍ਹਾਂ ਨੂੰ ਖੇਤ ਵਿਚ ਪਿਆ ਇਕ ਪਾਕਿਸਤਾਨੀ ਡ੍ਰੋਨ ਮਿਲਿਆ।ਇਥੇ ਉਨ੍ਹਾਂ ਨੂੰ ਇਕ ਪੈਕੇਟ ਮਿਲਿਆ। ਜਾਂਚ ਵਿਚ 782 ਗ੍ਰਾਮ ਹੈਰੋਇਨ ਮਿਲੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਵਾਪਰੀ ਵੱਡੀ ਵਾਰਦਾਤ, ਘਰ ‘ਚ ਵੜ ਕੇ ਜ਼ਿਮੀਂਦਾਰ ਦਾ ਗੋਲੀਆਂ ਮਾਰ ਕੇ ਕ.ਤਲ
ਐੱਸਆਈ ਗੁਰਪ੍ਰੀਤ ਸਿੰਘ ਭੰਗੂ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਪੁਲ ਦਰਿਆ ਘੋਨੇਵਾਲ ‘ਤੇ ਮੌਜੂਦ ਸੀ। ਉਦੋਂ ਬੀਐੱਸਐੱਫ ਅਧਿਕਾਰੀ ਨੇ ਉਨ੍ਹਾਂ ਨੂੰ ਕਾਲ ਕੀਤੀ ਤੇ ਗੰਨੇ ਦੇ ਖੇਤ ਵਿਚ ਡ੍ਰੋਨ ਤੇ ਹੈਰੋਇਨ ਮਿਲਣ ਦੀ ਸੂਚਨਾ ਦਿੱਤੀ। ਇਸ ਦੇ ਤੁਰੰਤ ਬਾਅਦ ਉਹ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਤਾਂ ਬੀਐੱਸਐੱਫ ਦੇ ਇੰਸਪੈਕਟਰ ਹਰੀਸ਼ ਕੁਮਾਰ ਨੇ ਇਸ ਦੀ ਸਾਰੀ ਜਾਣਕਾਰੀ ਦਿੱਤੀ। ਹੈਰੋਇਨ ਦੇ ਪੈਕੇਟ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਤੇ ਰਮਦਾਸ ਥਾਣੇ ਵਿਚ ਅਣਪਛਾਤੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: