ਖਾਲੜਾ : ਸਰਦੀ ਤੇ ਸੰਘਣੀ ਧੁੰਦ ਦੀ ਆੜ ਵਿਚ ਦੇਸ਼ ਵਿਰੋਧੀ ਤਾਕਤਾਂ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹਨ। ਖਾਲੜਾ ਇਲਾਕੇ ਦੀ ਪੋਸਟ ਤਾਰਾ ਸਿੰਘ ਦੇ ਕੋਲ ਤਾਇਨਾਤ ਬੀ.ਐੱਸ. ਐੱਫ. ਜਵਾਨਾਂ ਨੇ ਅੱਧੀ ਰਾਤ ਨੂੰ ਡ੍ਰੋਨ ਵਰਗੀ ਆਵਾਜ਼ ਮਹਿਸੂਸ ਕੀਤੀ। ਮੁਸ਼ਤੈਦੀ ਵਰਤਦੇ ਦੇਖਿਆ ਕਿ ਕੰਢੇਦਾਰ ਤਾਰਾਂ ਤੋਂ ਲਗਭਗ 300 ਫੁੱਟ ਦੀ ਦੂਰੀ ‘ਤੇ ਉਡਣ ਵਾਲਾ ਡ੍ਰੋਨ ਹੌਲੀ-ਹੌਲੀ ਹੇਠਾਂ ਆ ਰਿਹਾ ਸੀ। ਡ੍ਰੋਨ ਜ਼ਮੀਨ ‘ਤੇ ਡਿੱਦੇ ਹੀ ਬੀ. ਐੱਸ. ਐੱਫ. ਜਵਾਨਾਂ ਨੇ ਘੇਰਾਬੰਦੀ ਕੀਤੀ ਤੇ ਡ੍ਰੋਨ ਨੂੰ ਕਬਜ਼ੇ ਵਿਚ ਲੈ ਲਿਆ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਡਰੋਨ ਨਾਲ ਮੌਕੇ ਤੋਂ ਕੁਝ ਵੀ ਬਰਾਮਦ ਨਹੀਂ ਹੋ ਸਕਿਆ। ਫਿਰ ਵੀ ਬੀ. ਐੱਸ. ਐੱਫ. ਤੇ ਪੰਜਾਬ ਪੁਲਿਸ ਨੇ ਮਿਲ ਕੇ ਸਾਂਝੀ ਮੁਹਿੰਮ ਚਲਾਉਂਦੇ ਹੋਏ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਤਕਨੀਕੀ ਖਰਾਬੀ ਕਾਰਨ ਡ੍ਰੋਨ ਭਾਰਤ ਵਾਲੇ ਪਾਸੇ ਡਿੱਗ ਗਿਆ। ਧੁੰਦ ਦੌਰਾਨ ਸਰਹੱਦ ‘ਤੇ ਉਡਦੇ ਪਾਕਿਸਤਾਨ ਡਰੋਨ ਨੂੰ ਦੇਖਦੇ ਹੀ ਗੋਲੀਆਂ ਚਲਾਈਆਂ ਗਈਆਂ ਹਨ ਤੇ ਹੁਣ ਜਵਾਨਾਂ ਵੱਲੋਂ ਇਲਾਕੇ ਵਿਚ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ।