ਕੋਲਕਾਤਾ ਦੇ ਰਹਿਣ ਵਾਲੇ ਸਮੀਰ ਖਾਂ ਨੇ ਭਾਰਤ ਸਰਕਾਰ ਤੋਂ ਆਪਣੀ ਮੰਗੇਤਰ ਪਾਕਿਸਤਾਨ ਦੇ ਕਰਾਚੀ ਵਾਸੀ ਸਾਰਾ ਖਾਨਮ ਲਈ ਵੀਜ਼ੇ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਸਾਰਾ ਖਾਨਮ ਨੂੰ ਭਾਰਤ ਆਉਣ ਲਈ ਵੀਜ਼ਾ ਦਿੱਤਾ ਜਾਵੇ। ਸਾਰਾ ਚਾਹੁੰਦੀ ਹੈ ਕਿ ਉਹ ਜਲਦ ਆਪਣਾ ਘਰ ਵਸਾ ਲਵੇ। ਸਮੀਰ ਖਾਂ ਵਾਸੀ 31-ਏ ਝਾਵਤਲਾ ਰੋਡ, ਕਲੋਕਾਤਾਂ ਨੇ ਕਾਦੀਆਂ (ਗੁਰਦਾਸਪੁਰ) ਦੇ ਅਹਿਮਦੀਆ ਜਮਾਤ ਨਾਲ ਸਬੰਧਤ ਮਕਬੂਲ ਅਹਿਮਦ ਨੂੰ ਫੋਨ ‘ਤੇ ਸੰਪਰਕ ਕਰਕੇ ਦੱਸਿਆ ਕਿ ਉਸ ਦੀ ਮੰਗੇਤਰ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਦੋ ਵਾਰ ਭਾਰਤ ਆਉਣ ਲਈ ਵੀਜ਼ਾ ਅਪਲਾਈ ਕੀਤੀ।
ਉਨ੍ਹਾਂ ਨੂੰ ਸਬੰਧਤ ਵਿਭਾਗ ਤੇ ਪੁਲਿਸ ਨੇ ਕਲੀਨ ਚਿੱਟ ਦੇ ਦਿੱਤੀ ਪਰ ਇਸ ਦੇ ਬਾਵਜੂਦ ਵੀਜ਼ਾ ਨਹੀਂ ਦਿੱਤਾ। ਕਾਦੀਆਂ ਵਾਸੀ ਮਕਬੂਲ ਅਹਿਮਦ ਦਾ ਵਿਆਹ ਫੈਸਲਾਬਾਦ ਦੀ ਰਹਿਣ ਵਾਲੀ ਤਾਹਿਰਾ ਮਕਬੂਲ ਨਾਲ 2003 ਵਿਚ ਹੋਇਆ ਸੀ। ਉਸ ਦਾ ਵਿਆਹ ਕਾਫੀ ਸੁਰਖੀਆਂ ਵਿਚ ਰਿਹਾ ਸੀ. ਇਸ ਦੇ ਬਾਅਦ ਪਾਕਿਸਤਾਨੀ ਦੁਲਹਨਾਂ ਉਨ੍ਹਾਂ ਨਾਲ ਸੰਪਰਕ ਕਰਕੇ ਵੀਜ਼ੇ ਲਈ ਮਦਦ ਮੰਗਦੀ ਰਹਿੰਦੀ ਹੈ। ਉਹ ਇਕ ਦਰਜਨ ਤੋਂ ਵੀ ਵਧ ਪਾਕਿਸਤਾਨ ਵਿਆਹੁਤਆਂ ਨੂੰ ਭਾਰਤ ਦਾ ਵੀਜ਼ਾ ਦਿਵਾ ਚੁੱਕੇ ਹਨ।
ਸਮੀਰ ਖਾਂ ਦਾ ਕਹਿਣਾ ਹੈ ਕਿ ਦੋ ਦੇਸ਼ਾਂ ਦੇ ਨਾਗਰਿਕਾਂ ਵਿਚ ਹੋਣ ਵਾਲੇ ਵਿਆਹ ਨੂੰ ਲੈ ਕੇ ਵੀਜ਼ਾ ਪਾਲਿਸੀ ਨਰਮ ਹੋਣੀ ਚਾਹੀਦੀ ਹੈ। ਭਾਰਤੀ ਨਾਗਰਿਕ ਨੂੰ ਪਾਕਿਸਤਾਨ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਭਾਰਤ ਆਉਣ ਲਈ ਸਪਾਂਸਰਸ਼ਿਪ ਦੇਣ ਲਈ ਭਾਰਤੀ ਨਾਗਰਿਕ ਦੀ ਤਸਦੀਕ ਗਜ਼ਟਿਡ ਅਫਸਰ ਤੋਂ ਕਰਵਾਉਣ ਦੇ ਨਾਲ ਤਸਦੀਕ ਕਰਨ ਵਾਲੇ ਅਧਿਕਾਰੀ ਦਾ ਸਰਕਾਰੀ ਸ਼ਨਾਖਤੀ ਕਾਰਡ ਵੀ ਵੀਜ਼ਾ ਫਾਈਲ ਦੇ ਨਾਲ ਲਗਾਉਣਾ ਜ਼ਰੂਰੀ ਹੈ। ਗਜ਼ਟਿਡ ਅਫਸਰ ਭਾਰਤੀ ਨਾਗਰਿਕ ਦੀ ਤਸਦੀਕ ਹਿਚਕਿਚਾਹਟ ਵਿਚ ਕਰਦੇ ਹਨ ਪਰ ਆਪਣਾ ਸਰਕਾਰੀ ਸ਼ਨਾਖਤੀ ਕਾਰਡ ਨਹੀਂ ਦਿੰਦੇ।
ਸਮੀਰ ਖਾਂ ਨੇ ਮੰਗ ਕੀਤੀ ਹੈ ਕਿ ਨੋਟਰੀ ਪਬਲਿਕ ਤੋਂ ਤਸਦੀਕ ਕਰਵਾਉਣ ਨੂੰ ਸਰਕਾਰ ਨੂੰ ਮਾਨਤਾ ਦੇਣੀ ਚਾਹੀਦੀ ਹੈ। ਪਾਕਿਸਤਾਨ ਸਥਿਤ ਭਾਰਤੀ ਦੂਤਘਰ ਬਿਨਾਂ ਸਰਕਾਰੀ ਅਧਿਕਾਰੀ ਦੇ ਸ਼ਨਾਖਤੀ ਕਾਰਡ ਦੇ ਵੀਜ਼ਾ ਅਪਲਾਈ ਲੈਣ ਤੋਂ ਇਨਕਾਰ ਕਰ ਦਿੰਦੇ ਹਨ। ਸਮੀਰ ਨੇ ਦੱਸਿਆ ਕਿ ਉਸ ਨੇ ਆਪਣੇ ਮੰਗੇਤਰ ਤੇ ਉਸ ਦੇ ਪਰਿਵਾਰ ਲਈ ਸਰਕਾਰੀ ਗਜ਼ਟਿਡ ਅਫਸਰ ਤੋਂ ਤਸਦੀਕ ਕਰਵਾ ਕੇ ਦੋ ਵਾਰ ਭਾਰਤੀ ਵੀਜ਼ੇ ਲਈ ਅਪਲਾਈ ਕੀਤੀ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਵੀਜ਼ਾ ਦੇਣ ਤੋਂ ਮਨ੍ਹਾ ਕਰ ਦਿੱਤਾ ਗਿਆ। ਹੁਣ ਉਨ੍ਹਾਂ ਦੀ ਮੰਗੇਤਰ ਸਾਰਾ ਖਾਨਮ ਭਾਰਤੀ ਵੀਜ਼ੇ ਲਈ ਫਿਰ ਤੋਂ ਅਪਲਾਈ ਕਰਨ ਵਾਲੀ ਹੈ।
ਵੀਡੀਓ ਲਈ ਕਲਿੱਕ ਕਰੋ -: