ਕੰਗਾਲੀ ਦੇ ਦੌਰ ‘ਚੋਂ ਲੰਘ ਰਹੇ ਪਾਕਿਸਤਾਨ ‘ਚ ਲੋਕ ਦਾਣੇ-ਦਾਣੇ ਦੇ ਮੁਥਾਜ ਹਨ। ਅਜਿਹੇ ‘ਚ ਇਕ ਪਾਕਿਸਤਾਨੀ ਬੰਦੇ ਨੇ ਆਪਣੀ ਧੀ ਨੂੰ ਵਿਆਹ ਵਾਲੇ ਦਿਨ ਸੋਨੇ ਦੀਆਂ ਇੱਟਾਂ ਨਾਲ ਤੋਲ ਦਿੱਤਾ, ਜਿਸ ਤੋਂ ਬਾਅਦ ਦੁਬਈ ‘ਚ ਇਸ ਵਿਆਹ ਨੂੰ ਦੇਖ ਕੇ ਪਾਕਿਸਤਾਨੀ ਲੋਕ ਭੜਕ ਗਏ। ਰਿਪੋਰਟ ਮੁਤਾਬਕ ਸੋਨੇ ਦੀ ਇੱਟ ਦਾ ਭਾਰ 70 ਕਿਲੋ ਸੀ, ਜਿਸ ਨਾਲ ਪਾਕਿਸਤਾਨੀ ਬੰਦੇ ਨੇ ਆਪਣੀ ਧੀ ਨੂੰ ਤੋਲਿਆ।
ਇਸ ਵਿਆਹ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਲਾੜੀ ਨੂੰ ਉਸਦੇ ਸਰੀਰ ਦੇ ਭਾਰ ਦੇ ਬਰਾਬਰ ਸੋਨੇ ਦੀਆਂ ਇੱਟਾਂ ਨਾਲ ਤੋਲਿਆ ਜਾ ਰਿਹਾ ਹੈ। ਇਹ ਪਾਕਿਸਤਾਨੀ ਟਾਈਕੂਨ ਕਥਿਤ ਤੌਰ ‘ਤੇ ਦੁਬਈ ਵਿਚ ਰਹਿੰਦਾ ਹੈ। ਹਾਲਾਂਕਿ ਅਜੇ ਤੱਕ ਇਸ ਵਿਅਕਤੀ ਦੀ ਪਛਾਣ ਦਾ ਖੁਲਾਸਾ ਨਹੀਂ ਹੋਇਆ ਹੈ। ਰਿਪੋਰਟ ਮੁਤਾਬਕ ਇਹ ਵੀਡੀਓ ਕਰੀਬ 5 ਮਹੀਨੇ ਪੁਰਾਣਾ ਹੈ ਪਰ ਹੁਣ ਇਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਵਾਇਰਲ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਯੂਜ਼ਰਸ ਗੁੱਸੇ ‘ਚ ਹਨ। ਲੋਕ ਇਸ ਪਾਕਿਸਤਾਨੀ ਕਾਰੋਬਾਰੀ ਦੀ ਤਿੱਖੀ ਆਲੋਚਨਾ ਕਰ ਰਹੇ ਹਨ। ਇਸ ਵੀਡੀਓ ਨੂੰ ਟਵਿੱਟਰ ‘ਤੇ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਕਿ ਪਾਕਿਸਤਾਨ ‘ਚ ਮੌਜੂਦਾ ਆਰਥਿਕ ਸੰਕਟ, ਤੁਰਕੀ ਅਤੇ ਸੀਰੀਆ ‘ਚ ਆਏ ਭਿਆਨਕ ਭੂਚਾਲ ਦੇ ਮੱਦੇਨਜ਼ਰ ਇਹ ਰਕਮ ਦਿਖਾਵੇ ਦੀ ਬਜਾਏ ਕਿਸੇ ਦੀ ਮਦਦ ਲਈ ਦਾਨ ਕੀਤੀ ਜਾਣੀ ਚਾਹੀਦੀ ਸੀ।
ਇਹ ਵੀ ਪੜ੍ਹੋ : 400 ਫੁੱਟ ਡੂੰਘੀ ਖਾਈ ‘ਚ ਡਿੱਗੀ ਗੱਡੀ, ਬਚਣ ਦੀ ਨਹੀਂ ਸੀ ਕੋਈ ਉਮੀਦ, iPhone ਨੇ ਬਚਾਈ ਜਾਨ, ਜਾਣੋ ਕਿਵੇਂ
ਇਸ ਦੇ ਨਾਲ ਹੀ ਇੱਕ ਯੂਜ਼ਰ ਨੇ ਲਿਖਿਆ ਹੈ ਕਿ ਪਾਕਿਸਤਾਨ ਵਿੱਚ ਖਾਣ ਲਈ ਰੋਟੀ ਨਹੀਂ ਹੈ, ਲੋਕ ਭੁੱਖ ਨਾਲ ਮਰ ਰਹੇ ਹਨ। ਪਾਕਿਸਤਾਨ ਨੂੰ ਕੋਈ ਕਰਜ਼ਾ ਨਹੀਂ ਦੇ ਰਿਹਾ ਅਤੇ ਤੁਸੀਂ ਦਿਖਾਵਾ ਕਰ ਰਹੇ ਹੋ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਕਈ ਵਾਰ ਪਾਕਿਸਤਾਨ ਵਿੱਚ ਮੁਫਤ ਰਾਸ਼ਨ ਨੂੰ ਲੈ ਕੇ ਭਗਦੜ ਦੀ ਸਥਿਤੀ ਬਣੀ ਸੀ, ਅੱਜ ਵੀ ਉੱਥੇ ਦੇ ਲੋਕ ਬੁਨਿਆਦੀ ਲੋੜਾਂ ਲਈ ਤਰਸ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: