ਅੰਮ੍ਰਿਤਸਰ ਵਿਚ ਸਰਹੱਦੀ ਪਿੰਡ ਸ਼ਹਿਜਾਦਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਕੋਲ ਦੇਰ ਰਾਤ 2.11 ਮਿੰਟ ‘ਤੇ ਬੀਐੱਸਐੱਫ ਬਲਾਂ ਨੇ ਡਰੋਨ ਦੀ ਹਲਚਲ ਦੇਖੀ। ਇਹ ਡਰੋਨ ਪਾਕਿਸਤਾਨ ਤੋਂ ਭਾਰਤੀ ਸਰਹੱਦ ਅੰਦਰ ਦਾਖਲ ਹੋ ਗਿਆ। ਡਰੋਨ ਨੂੰ ਮਾਰ ਗਿਰਾਉਣ ਲਈ ਸੁਰੱਖਿਆ ਬਲਾਂ ਨੇ ਘੇਰਾਬੰਦੀ ਕੀਤੀ ਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਮੌਕੇ ‘ਤੇ ਹੀ ਸੁਰੱਖਿਆ ਬਲਾਂ ਨੇ ਡਰੋਨ ਨੂੰ ਫਾਇਰਿੰਗ ਕਰਕੇ ਮਾਰ ਗਿਰਾਇਆ।
ਮੌਕੇ ‘ਤੇ ਸੁਰੱਖਿਆ ਏਜੰਸੀਆਂ ਨੂੰ ਵੀ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ। ਜਾਂਚ ਦੌਰਾਨ ਦੇਖਿਆ ਗਿਆ ਕਿ ਇਹ ਡਰੋਨ ਕਾਲੇ ਰੰਗ ਦਾ ਹੈ। ਡੀਜੇਆਈ ਮੈਟ੍ਰਿਸ ਮੇਡ ਇਨ ਚਾਈਨਾ ਦਾ ਬਣਿਆ ਹੈ। ਡ੍ਰੋਨ ਨੁਕਸਾਨਿਆ ਹੋਇਆ ਹੈ। ਡ੍ਰੋਨ ਨੂੰ ਪਿੰਡ ਸ਼ਹਿਜ਼ਾਦਾ ਜ਼ਿਲ੍ਹਾ ਅੰਮ੍ਰਿਤਸਰ ਕੋਲ ਬਣੇ ਧੁੱਸੀ ਬੰਨ੍ਹ ਤੋਂ ਬਰਾਮਦ ਕੀਤਾ ਗਿਆ।
ਬੀਐੱਸਐੱਫ ਦੀਆਂ ਟੁਕੜੀਆਂ ਨੇ ਇਕ ਵਾਰ ਫਿਰ ਤਸਕਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ। ਡ੍ਰੋਨ ਨੂੰ ਬੀਐੱਸਐੱਫ ਜਵਾਨਾਂ ਨੇ ਕਬਜ਼ੇ ਵਿਚ ਲੈ ਲਿਆ ਹੈ। ਇਸ ਤਰ੍ਹਾਂ ਦੇ ਡਰੋਨ ਲਗਾਤਾਰ ਹਨ੍ਹੇਰੇ ਤੇ ਧੁੰਦ ਦਾ ਫਾਇਦਾ ਚੁੱਕ ਕੇ ਪਾਕਿਸਤਾਨ ਤੋਂ ਆਉਂਦੇ ਰਹਿੰਦੇ ਹਨ। ਡ੍ਰੋਨ ਜ਼ਰੀਏ ਨਸ਼ਾ ਤਸਕਰ ਭਾਰਤ ਵਿਚ ਨਸ਼ਾ ਤਸਕਰੀ ਕਰਦੇ ਹਨ। ਡ੍ਰੋਨ ਦੀ ਮਦਦ ਨਾਲ ਹਥਿਆਰ ਭਾਰਤੀ ਸਰਹੱਦ ਅੰਦਰ ਦਾਖਲ ਕਰਵਾ ਦਿੰਦੇ ਹਨ।
ਇਹ ਵੀ ਪੜ੍ਹੋ : ਅੰਬਾਲਾ ‘ਚ ਰਾਸ਼ਟਰੀ ਝੰਡੇ ਦਾ ਅਪਮਾਨ, ਨਗਰ ਨਿਗਮ ਦੀ ਛੱਤ ‘ਤੇ ਮਿਲਿਆ ਫਟਿਆ ਤਿਰੰਗਾ, FIR ਦਰਜ
ਗੁਰਦਾਸਪੁਰ ਸੈਕਟਰ ਅਧੀਨ ਆਉਂਦੀ ਚੌਕੀ ਆਦੀਆ ਵਿਚ 17 ਦਿਨ ਪਹਿਲਾਂ ਡ੍ਰੋਨ ਮੂਵਮੈਂਟ ਦੇਖਣ ਨੂੰ ਮਿਲੀ ਸੀ। ਬੀਐੱਸਐੱਫ ਜਵਾਨਾਂ ਨੇ ਰਾਤ ਸਮੇਂ ਡ੍ਰੋਨ ਨੂੰ ਭਾਰਤੀ ਸਰਹੱਦ ਅੰਦਰ ਆਉਂਦੇ ਹੋਏ ਸੁਣਿਆ। ਡ੍ਰੋਨ ਦੀ ਮੂਵਮੈਂਟ ਸੁਣਨ ਦੇ ਬਾਅਦ ਜਵਾਨਾਂ ਨੇ ਉਸ ਦੀ ਲੋਕੇਸ਼ਨ ਦਾ ਪਤਾ ਲਗਾਇਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਦੇ ਬਾਅਦ ਡ੍ਰੋਨ ਵਾਪਸ ਚਲਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: