ਇਸਲਾਮਾਬਾਦ : ਪਾਕਿਸਤਾਨ ਵਿਚ ਇਸ ਸਾਲ ਕਣਕ ਦਾ ਉਤਪਾਦਨ ਲਗਭਗ 30 ਲੱਖ ਟਨ ਘੱਟ ਹੋਣ ਦਾ ਅਨੁਮਾਨ ਹੈ। ਅਜਿਹੇ ਵਿਚ ਕਣਕ ਦੀਆਂ ਕੀਮਤਾਂ ‘ਚ ਭਾਰੀ ਵਾਧਾ ਹੋਣ ਦੀ ਸ਼ੰਕਾ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਉਹ ਕਿਸੇ ਵੀ ਹਾਲ ਵਿਚ ਆਟਾ ਮਹਿੰਗਾ ਨਹੀਂ ਹੋਣ ਦੇਣਗੇ। ਭਾਵੇਂ ਹੀ ਇਸ ਲਈ ਉਨ੍ਹਾਂ ਨੂੰ ਆਪਣੇ ਕੱਪੜੇ ਤੱਕ ਵੇਚਣੇ ਪੈਣ। ਖੈਬਰ ਪਖਤੂਨਖਵਾ ਦੇ ਸ਼ਾਂਗਲਾ ਜ਼ਿਲੇ ਦੀ ਬਿਸ਼ਾਮ ਤਹਿਸੀਲ ‘ਚ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਰੀਫ ਨੇ ਸੂਬੇ ‘ਚ ਆਟੇ ਦੀਆਂ ਕੀਮਤਾਂ ਘਟਾਉਣ ਦਾ ਵਾਅਦਾ ਵੀ ਕੀਤਾ।
ਸ਼ਰੀਫ ਨੇ ਐਲਾਨ ਕੀਤਾ ਕਿ ਉਹ ਚੰਗੀ ਤਰ੍ਹਾਂ ਤੋਂ ਜਾਣਦੇ ਹਨ ਕਿ ਸੂਬੇ ਵਿਚ ਆਟੇ ਦੀਆਂ ਕੀਮਤਾਂ ਨੂੰ ਕਿਵੇਂ ਘੱਟ ਕੀਤਾ ਜਾਵੇ। ਉਨ੍ਹਾਂ ਨੇ ਸੂਬਾਈ ਸਰਕਾਰ ਨੂੰ ਆਪਣੇ ਖਰਚੇ ‘ਤੇ ਆਟੇ ਦੀਆਂ ਕੀਮਤਾਂ ‘ਚ ਕਮੀ ਕਰਨ ਦੇ ਨਿਰਦੇਸ਼ ਦਿੱਤੇ। ਰਿਪੋਰਟ ਮੁਤਾਬਕ ਦੇਸ਼ ਦੇ ਪ੍ਰਧਾਨ ਮੰਤਰੀ ਦਫਤਰ ਨੇ ਕਿਹਾ ਕਿ 28.89 ਮਿਲੀਅਨ ਟਨ ਦੇ ਮੁਕਾਬਲੇ ਕਣਕ ਦਾ ਉਤਪਾਦਨ 26.173 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ, ਜਦੋਂ ਕਿ ਅਨੁਮਾਨਤ ਖਪਤ ਲਗਭਗ 30.79 ਮਿਲੀਅਨ ਟਨ ਹੋਵੇਗੀ।
ਇਸ ਕਮੀ ਕਾਰਨ ਕਣਕ ਦੀ ਖੇਤੀ ਲਈ ਜ਼ਮੀਨ, ਪਾਣੀ, ਖਾਦਾਂ ਦੀ ਘਾਟ ਅਤੇ ਸਮਰਥਨ ਮੁੱਲ ਦੇ ਐਲਾਨ ਵਿੱਚ ਦੇਰੀ ਹੋ ਰਹੀ ਹੈ। ਇਸ ਦੇ ਨਾਲ ਹੀ ਤੇਲ ਦੀਆਂ ਕੀਮਤਾਂ ‘ਚ ਵਾਧਾ ਅਤੇ ਹੀਟਵੇਵ ਦਾ ਆਮ ਨਾਲੋਂ ਪਹਿਲਾਂ ਚੱਲਣਾ ਵੀ ਇਸ ਦਾ ਕਾਰਨ ਹੈ। ਇਨ੍ਹਾਂ ਕਾਰਨਾਂ ਕਰਕੇ ਉਤਪਾਦਨ ਵਿੱਚ 2 ਫੀਸਦੀ ਦੀ ਕਮੀ ਆਈ ਹੈ। ਰੂਸ-ਯੂਕਰੇਨ ਯੁੱਧ ਨੇ ਵੀ ਪਾਕਿਸਤਾਨ ਵਿੱਚ ਕਣਕ ਦੀ ਭਾਰੀ ਘਾਟ ਪੈਦਾ ਕਰ ਦਿੱਤੀ ਹੈ।
ਪੀਐੱਮ ਸ਼ਰੀਫ ਨੇ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਦੀ ਆਲੋਚਨਾ ਕੀਤੀ। ਉੁਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦੇਣ ਦੀ ਯੋਜਨਾ ‘ਤੇ ਕੰਮ ਕਰਨ ਦੀ ਬਜਾਏ ਦੇਸ਼ਧ੍ਰੋਹੀਆਂ ਤੇ ਵਫਾਦਾਰਾਂ ਨੂੰ ਪ੍ਰਮਾਣ ਪੱਤਰ ਵੰਡੇ ਗਏ। ਪੀਟੀਆਈ ਸਰਕਾਰ ਨੇ ਇਤਿਹਾਸ ਵਿਚ ਸਭ ਤੋਂ ਵੱਧ ਕਰਜ਼ਾ ਹਾਸਲ ਕੀਤਾ ਸੀ ਪਰ ਉੁਸ ਨੇ ਵਿਕਾਸ ਤੇ ਲੋਕ ਕਲਿਆਣਕਾਲੀ ਯੋਜਨਾਵਾਂ ਵਿਚ ਕੁਝ ਵੀ ਨਿਵੇਸ਼ ਨਹੀਂ ਕੀਤਾ। ਉੁਨ੍ਹਾਂ ਕਿਹਾ ਕਿ ਤੇਲ ਤੇ ਗੈਸ ਦੀ ਖਰੀਦ ਦੇ ਸਮੇਂ ‘ਤੇ ਫੈਸਲਾ ਨਾ ਲੈਣ ਕਾਰਨ ਰਾਸ਼ਟਰੀ ਅਰਥ ਵਿਵਸਥਾ ਨਸ਼ਟ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: